ਪਹਿਲਾਂ ਸਮਾਗਮ ਤੋਂ ਬਾਹਰ ਕੱਢਿਆ, ਬਾਅਦ ‘ਚ ਮੰਤਰੀਆਂ ਨੇ ਮੰਚ ‘ਤੇ ਕੀਤਾ ਸਨਮਾਨਿਤ
ਸ਼ਹੀਦ ਦੇ ਭਾਣਜੇ ਦੇ ਬੇਟੇ ਨੂੰ ਸਨਮਾਨਿਤ ਕਰਨ ਲਈ ਬੁਲਾਇਆ ਸੀ
ਸੁਨਾਮ : ਸ਼ਹੀਦ ਊਧਮ ਸਿੰਘ ਦੇ 79ਵੇਂ ਸ਼ਹੀਦੀ ਦਿਵਸ ‘ਤੇ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੇ ਸ਼ਹੀਦ ਦੇ ਵਾਰਸਾਂ ਨੂੰ ਪਹਿਲਾਂ ਸਮਾਗਮ ਤੋਂ ਬਾਹਰ ਕੱਢ ਦਿੱਤਾ ਗਿਆ। ਜਦ ਹੰਗਾਮਾ ਹੋਇਆ ਤਾਂ ਮੰਚ ‘ਤੇ ਬਿਠਾ ਕੇ ਸਨਮਾਨ ਦੇ ਦਿੱਤਾ। ਸਰਕਾਰ ਦੇ ਇਸ ਰਵੱਈਏ ਤੋਂ ਸ਼ਹੀਦ ਊਧਮ ਸਿੰਘ ਦੇ ਵਾਰਸਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਮੰਗਲਵਾਰ ਨੂੰ ਪੰਜਾਬ ਸਰਕਾਰ ਵਲੋਂ ਸੁਨਾਮ ਵਿਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਸ਼ਹੀਦ ਦੇ ਭਾਣਜੇ ਬਚਨ ਸਿੰਘ ਦੇ ਬੇਟੇ ਜੀਤ ਸਿੰਘ ਨੂੰ ਵੀ ਸਰਕਾਰੀ ਤੌਰ ‘ਤੇ ਸੱਦਾ ਸੀ। ਜੀਤ ਸਿੰਘ ਦਾ ਬੇਟਾ ਜੱਗਾ ਸਿੰਘ ਆਪਣੇ ਬਜ਼ੁਰਗ ਤੇ ਬਿਮਾਰ ਪਿਤਾ ਨੂੰ ਲੈ ਕੇ ਪਹੁੰਚਿਆ ਤਾਂ ਪੁਲਿਸ ਵਾਲਿਆਂ ਨੇ ਰੋਕ ਦਿੱਤਾ। ਕਿਹਾ, ਪਾਸ ਕੇਵਲ ਪਿਤਾ ਦੇ ਨਾਮ ਹੈ, ਬੇਟੇ ਦੇ ਨਾਮ ਨਹੀਂ ਹੈ। ਉਨ੍ਹਾਂ ਕਾਫੀ ਦੇਰ ਪੁਲਿਸ ਵਾਲਿਆਂ ਨੂੰ ਸਮਝਾਇਆ ਕਿ ਬੇਟੇ ਲਈ ਐਸਡੀਐਮ ਕੋਲੋਂ ਇਜਾਜ਼ਤ ਲੈ ਲਈ ਹੈ, ਪਰ ਫਿਰ ਵੀ ਉਨ੍ਹਾਂ ਨੇ ਗੇਟ ਤੋਂ ਬਾਹਰ ਕੱਢ ਦਿੱਤਾ। ਪੰਦਰਾਂ ਮਿੰਟ ਉਹ ਧੁੱਪ ਵਿਚ ਖੜ੍ਹੇ ਰਹੇ। ਮਾਮਲਾ ਵਧਣ ‘ਤੇ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ। ਇਸ ਤੋਂ ਬਾਅਦ ਸਨਮਾਨਿਤ ਕੀਤਾ।
ਆਪਣੇ ਪਿਤਾ ਨੂੰ ਲੈ ਕੇ ਧੁੱਪ ਵਿਚ ਖੜ੍ਹੇ ਜੱਗਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਾਹਰ ਕੱਢ ਦਿੱਤਾ ਹੈ। ਪਿਤਾ ਦੇ ਪੇਟ ਵਿਚ ਪਥਰੀ ਹੈ, ਜਿਸ ਨਾਲ ਦਰਦ ਰਹਿੰਦਾ ਹੈ। ਅਜਿਹੇ ਹਾਲਤ ਵਿਚ ਉਨ੍ਹਾਂ ਦੇ ਨਾਲ ਜਾਣਾ ਜ਼ਰੂਰੀ ਹੈ। ਇਸ ਲਈ ਪਹਿਲਾਂ ਹੀ ਐਸਡੀਐਮ ਨੇ ਇਜਾਜ਼ਤ ਦੇ ਦਿੱਤੀ ਸੀ।
Check Also
ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੂਹ ਕੈਬਨਿਟ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਕਿਹਾ : ਰੌਸ਼ਨੀਆਂ ਦਾ ਇਹ ਪਵਿੱਤਰ ਤਿਉਹਾਰ ਆਪਸੀ ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ …