Breaking News
Home / ਦੁਨੀਆ / ਭਾਰਤ ਦਾ ਕਮਰਸ਼ੀਅਲ ਜਹਾਜ਼ ਸੋਮਾਲੀਆ ‘ਚ ਹਾਈਜੈਕ

ਭਾਰਤ ਦਾ ਕਮਰਸ਼ੀਅਲ ਜਹਾਜ਼ ਸੋਮਾਲੀਆ ‘ਚ ਹਾਈਜੈਕ

11 ਕਰੂ ਮੈਂਬਰ ਵੀ ਬਣਾਏ ਬੰਧਕ
ਮੋਗਾਦਿਸ਼ੂ/ਬਿਊਰੋ ਨਿਊਜ਼
ਸੋਮਾਲੀਆ ਦੇ ਡਾਕੂਆਂ ਵੱਲੋਂ ਭਾਰਤ ਦੇ ਇੱਕ ਕਮਰਸ਼ੀਅਲ ਜਹਾਜ਼ ਨੂੰ ਹਾਈਜੈਕ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਸੋਮਾਲੀਆ ਕੋਸਟ ‘ਤੇ ਸ਼ਨੀਵਾਰ ਨੂੰ ਕਬਜ਼ੇ ਵਿੱਚ ਲਿਆ ਗਿਆ।
ਸੋਮਾਲੀਆ ਵਿੱਚ ਐਂਟੀ ਪਾਇਰੇਸੀ ਏਜੰਸੀ ਦੇ ਸਾਬਕਾ ਡਾਇਰੈਕਟਰ ਐਬਦਰਿਜ਼ਾਕ ਮੁਹੰਮਦ ਦੀਰਿਰ ਨੇ ਦੱਸਿਆ ਕਿ ਕਮਰਸ਼ੀਅਲ ਭਾਰਤੀ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਹੈ। ਇਸ ਨੂੰ ਸਮੁੰਦਰ ਵਿੱਚੋਂ ਕਿਨਾਰੇ ‘ਤੇ ਲਿਜਾਇਆ ਜਾ ਰਿਹਾ ਹੈ। ਇਹ ਘਟਨਾ 1 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਭਾਰਤੀ ਜਹਾਜ਼ ‘ਤੇ ਸਵਾਰ ਕਰੂ ਦੇ 11 ਮੈਂਬਰਾਂ ਨੂੰ ਵੀ ਬੰਧਕ ਬਣਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਸਾਰੇ ਕਰੂ ਮੈਂਬਰ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇੱਕ ਤੇਲ ਟੈਂਕ ਨੂੰ ਵੀ ਹਾਈਜੈਕ ਕੀਤਾ ਗਿਆ ਸੀ।

Check Also

ਇਮਰਾਨ ਖਾਨ ਨੇ ਫੌਜ ਮੁਖੀ ਆਸਿਮ ਮੁਨੀਰ ਨੂੰ ਦਿੱਤੀ ਧਮਕੀ

ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …