Breaking News
Home / ਦੁਨੀਆ / ਗਗਨ ਸਿਕੰਦ ਆਪਣੇ ਨਾਨਕੇ ਪਿੰਡ ਜੰਡਿਆਲੀ ਪਹੁੰਚੇ

ਗਗਨ ਸਿਕੰਦ ਆਪਣੇ ਨਾਨਕੇ ਪਿੰਡ ਜੰਡਿਆਲੀ ਪਹੁੰਚੇ

ਕਿਹਾ, ਬਚਪਨ ਦੀਆਂ ਯਾਦਾਂ ਜੁੜੀਆਂ ਹਨ ਨਾਨਕੇ ਪਿੰਡ ਨਾਲ
ਮਾਛੀਵਾੜਾ/ਬਿਊਰੋ ਨਿਊਜ਼
ਸਾਬਕਾ ਵਿਧਾਇਕ ਧਨਰਾਜ ਸਿੰਘ ਗਿੱਲ ਦੇ ਦੋਹਤੇ ਮਿਸੀਸਾਗਾ ਸਟਰੀਟਵੈਲ ਤੋਂ?ਮੈਂਬਰ ਪਾਰਲੀਮੈਂਟ ਗਗਨ ਸਿਕੰਦ ਆਪਣੇ ਨਾਨਕੇ ਪਿੰਡ ਜੰਡਿਆਲੀ ਪਹੁੰਚੇ ਜਿੱਥੇ ਉਨ੍ਹਾਂ ਦੇ ਮਾਮਾ ਅਨੂਪਰਾਜ ਸਿੰਘ ਗਿੱਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਉਦੈਰਾਜ ਸਿੰਘ ਗਿੱਲ, ਭਰਾ ਯੂਥ ਕਾਂਗਰਸ ਦੇ ਪ੍ਰਧਾਨ ਰਮਨੀਤ ਸਿੰਘ ਗਿੱਲ ਅਤੇ ਡਾ. ਕੰਵਲਰੀਤ ਸਿੰਘ ਗਿੱਲ ਨੇ ਪਰਿਵਾਰ ਸਮੇਤ ਸਵਾਗਤ ਕੀਤਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਦੌਰੇ ‘ਤੇ ਆਏ ਗਗਨ ਸਿਕੰਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਭਾਵੇਂ ਪਹਿਲੀ ਵਾਰ ਆਪਣੇ ਨਾਨਕੇ ਪਿੰਡ ਆਏ ਹਨ ਪਰ ਉਸ ਦੀਆਂ ਬਚਪਨ ਦੀਆਂ ਯਾਦਾਂ ਆਪਣੇ ਨਾਨਕੇ ਪਿੰਡ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਪਹਿਲਾਂ ਉਹਨਾਂ ਦੇ ਪੂਰੇ ਵਫ਼ਦ ਨੇ ਕਈ ਥਾਵਾਂ ਤੇ ਆਫੀਸ਼ਲ ਦੌਰੇ ਕੀਤੇ ਹਨ ਪਰ ਹੁਣ ਪ੍ਰਧਾਨ ਮੰਤਰੀ ਦੀ ਵਾਪਸੀ ਤੋਂ ਬਾਅਦ ਉਹ ਆਪਣੇ ਨਿੱਜੀ ਦੌਰੇ ‘ਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁਲਾਕਾਤ ਦੇ ਚੰਗੇ ਨਤੀਜੇ ਨਿਕਲਣਗੇ ਕਿਉਂਕਿ ਬਹੁ-ਗਿਣਤੀ ਪੰਜਾਬੀ ਕੈਨੇਡਾ ਵਿੱਚ ਰਹਿੰਦੇ ਹਨ ਜਿੱਥੇ ਜਾ ਕੇ ਉਨ੍ਹਾਂ ਤਰੱਕੀ ਕੀਤੀ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …