ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ‘ਚ ਰੂਸ ਨੇ ਡੋਨਾਲਡ ਟਰੰਪ ਨੂੰ ਜਿਤਾਉਣ ਦੇ ਲਈ ਮਦਦ ਕੀਤੀ ਸੀ। ਇਹ ਤੱਥ ਅਮਰੀਕੀ ਖੁਫੀਆ ਏਜੰਸੀ ਸੀਆਈਏ ਨੇ ਜਾਂਚ ਤੋਂ ਬਾਅਦ ਕੱਢਿਆ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੇ ਹਾਰਨ ਤੋਂ ਬਾਅਦ ਸੀਆਈਈ ਨੂੰ ਸਾਈਬਰ ਹੈਕਿੰਗ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਵਾਸ਼ਿੰਗਟਨ ਪੋਸਟ ਨੇ ਸੀਆਈਏ ਦੇ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਨਵੇਂ ਚੁਣੇ ਰਾਸ਼ਟਰਪਤੀ ਦੀ ਟ੍ਰਾਂਜਿਸ਼ਨ ਟੀਮ ਨੇ ਇਸ ਰਿਪੋਰਟ ਨੂੰ ਮਜ਼ਬੂਤੀ ਨਾਲ ਖਾਰਜ ਕੀਤਾ ਹੈ। ਰਿਪੋਰਟ ਦੇ ਮੁਤਾਬਕ ਖੁਫੀਆ ਵਿਭਾਗ ਦਾ ਆਂਕਲਨ ਹੈ ਕਿ ਰੂਸ ਦਾ ਇਰਾਦਾ ਇਕ ਮੁਕਾਬਲੇ ਦੀ ਤੁਲਨਾ ‘ਚ ਦੂਜੇ ਦੀ ਮਦਦ ਕਰਨਾ ਸੀ ਅਤੇ ਉਸ ਨੇ ਟਰੰਪ ਨੂੰ ਚੋਣ ਜਿੱਤਣ ‘ਚ ਮਦਦ ਕੀਤੀ। ਰੂਸ ਨੇ ਸਾਲ 2016 ਦੀ ਚੋਣ ‘ਚ ਦਖਲਅੰਦਾਜ਼ੀ ਕੇਵਲ ਅਮਰੀਕੀ ਚੋਣ ਪ੍ਰਣਾਲੀ ‘ਚ ਵਿਸ਼ਵਾਸ ਨੂੰ ਕਮਜ਼ੋਰ ਕਰਨ ਦੇ ਲਈ ਹੀ ਨਹੀਂ ਕੀਤਾ ਬਲਕਿ ਉਸ ਨੇ ਡੋਨਾਲਡ ਟਰੰਪ ਨੂੰ ਚੋਣ ਜਿਤਾਉਣ ਦੇ ਲਈ ਦਖਲਅੰਦਾਜ਼ੀ ਕੀਤੀ। ਸੀਆਈਓ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਚੋਣ ਪ੍ਰਚਾਰ ਦੇ ਦੌਰਾਨ ਹਿਲੇਰੀ ਕਲਿੰਟਨ ਨਾਲ ਜੁੜੀ ਈਮੇਲ ਹੈਕ ਕਰਨ ਵਾਲਿਆਂ ਦੇ ਨਾਂ ਪਤੇ ਵੀ ਪਤਾ ਕਰ ਲਏ ਹਨ। ਖੁਫੀਆ ਵਿਭਾਗ ਦਾ ਮੰਨਣਾ ਹੈ ਕਿ ਰੂਸੀ ਯਤਨਾਂ ਨਾਲ ਰਾਸ਼ਟਰਪਤੀ ਅਹੁਦੇ ਦੀ ਚੋਣ ਨਤੀਜਾ ਜੇਕਰ ਬਦਲਿਆ ਨਹੀਂ ਤਾਂ ਪ੍ਰਭਾਵਿਤ ਜ਼ਰੂਰ ਹੋਇਆ। ਹਾਲਾਂਕਿ ਸੀਆਈਏ ਨੇ ਅਧਿਕਾਰਕ ਰੂਪ ਨਾਲ ਇਸ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਰੂਸ ਨੇ ਇਨ੍ਹਾਂ ਆਰੋਪਾਂ ਨੂੰ ਗਲਤ ਦੱਸਿਆ।
ਚੀਨ ਨਾਲ ਰਿਸ਼ਤੇ ਸੁਧਾਰਨ ਦੀ ਪੂਰੀ ਕੋਸ਼ਿਸ਼ : ਟਰੰਪ
ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਅਮਰੀਕਾ-ਚੀਨ ਰਿਸ਼ਤਿਆਂ ਦੇ ਮਾਮਲੇ ‘ਚ ਆਪਣੇ ਪੁਰਾਣੇ ਵਾਅਦੇ ਤੋਂ ਪਲਟ ਗਏ ਹਨ। ਹੁਣ ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਰਿਸ਼ਤੇ ਬੇਹੱਦ ਮਹੱਤਵਪੂਰਨ ਹਨ ਅਤੇ ਉਹ ਉਨ੍ਹਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ। ਆਯੋਵਾ ‘ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਰਿਸ਼ਤੇ ਜੋ ਸਾਨੂੰ ਸੁਧਾਰਨੇ ਹਨ ਉਹ ਚੀਨ ਦੇ ਨਾਲ। ਉਨ੍ਹਾਂ ਨੇ ਚੀਨ’ਤੇ ਜੋੜ ਤੋੜ ਵਾਲੀ ਅਰਥ ਵਿਵਸਥਾ ਚਲਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਅੱਧੇ ਤੋਂ ਜ਼ਿਆਦਾ ਵਪਾਰ ਘਾਟੇ ਦੇ ਲਈ ਚੀਨ ਜ਼ਿੰਮੇਵਾਰ ਹੈ।
Check Also
ਪਾਕਿਸਤਾਨੀ ਪੰਜਾਬ ਦੀ ਮੰਤਰੀ ਨੇ ਲਾਹੌਰ ’ਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ
ਕਿਹਾ : ਅੰਮਿ੍ਰਤਸਰ ਤੇ ਦਿੱਲੀ ਦੀਆਂ ਹਵਾਵਾਂ ਲਾਹੌਰ ਵਿਚ ਪ੍ਰਦੂਸ਼ਣ ਦਾ ਕਾਰਨ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨੀ …