Breaking News
Home / ਦੁਨੀਆ / ਟਰੰਪ ਨੇ ਚੋਣ ਮੁਹਿੰਮ ਦੇ ਦੌਰਾਨ ਅਮਰੀਕੀਆਂ ਦੀ ਨੌਕਰੀ ਬਚਾਉਣ ਦਾ ਮੁੱਦਾ ਚੁੱਕਿਆ ਸੀ

ਟਰੰਪ ਨੇ ਚੋਣ ਮੁਹਿੰਮ ਦੇ ਦੌਰਾਨ ਅਮਰੀਕੀਆਂ ਦੀ ਨੌਕਰੀ ਬਚਾਉਣ ਦਾ ਮੁੱਦਾ ਚੁੱਕਿਆ ਸੀ

logo-2-1-300x105-3-300x105ਐਚ 1-ਬੀ ਵੀਜ਼ਾ ਧਾਰਕਾਂ ਨੂੰ ਨਹੀਂ ਖੋਹਣ ਦੇਵਾਂਗਾ ਅਮਰੀਕੀਆਂ ਦੀ ਨੌਕਰੀ : ਟਰੰਪ
ਅਮਰੀਕੀ ਨਾਗਰਿਕਾਂ ਦੀ ਨੌਕਰੀ ਦੀ ਰੱਖਿਆ ਕਰਨਾ ਮੇਰਾ ਪਹਿਲਾ ਫਰਜ਼, ਡਿਜ਼ਨੀ ਵਰਲਡ ਸਮੇਤ ਕਈ ਕੰਪਨੀਆਂ ਨੇ ਅਮਰੀਕੀਆਂ ਦੀਆਂ ਨੌਕਰੀਆਂ ਖੋਹੀਆਂ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਰ ਦੋਹਰਾਇਆ ਹੈ ਕਿ ਅਮਰੀਕੀ ਨਾਗਰਿਕਾਂ ਦੀ ਨੌਕਰੀ ਦੀ ਰੱਖਿਆ ਕਰਨਾ ਉਨ੍ਹਾਂ ਦਾ ਫਰਜ਼ ਹੈ। ਉਹ ਅਮਰੀਕੀਆਂ ਦੀ ਜਗ੍ਹਾ ਐਚ 1-ਬੀ ਵੀਜ਼ੇ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ ‘ਤੇ ਰੱਖਣ ਦੀ ਆਗਿਆ ਨਹੀਂ ਦੇਣਗੇ।
ਟਰੰਪ ਨੇ ਕਿਹਾ ਕਿ ਮੈਂ ਆਪਣੀ ਚੋਣ ਮੁਹਿੰਮ ਦੇ ਦੌਰਾਨ ਇਹ ਮੁੱਦਾ ਉਠਾਇਆ ਸੀ। ਹੁਣ ਮੈਂ ਫਿਰ ਦੁਹਰਾ ਰਿਹਾ ਹਾਂ ਕਿ ਅਮਰੀਕੀਆਂ ਦੇ ਰੋਜ਼ਗਾਰ ਦੀ ਰੱਖਿਆ ਕਰਨਾ ਮੇਰਾ ਮੁੱਢਲਾ ਫਰਜ਼ ਹੈ। ਉਨ੍ਹਾਂ ਨੇ ਡਿਜ਼ਨੀ ਵਰਡ ਸਮੇਤ ਕਈ ਅਮਰੀਕੀ ਕੰਪਨੀਆਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਕੰਪਨੀਆਂ ‘ਚ ਐਚ 1 ਬੀ ਵੀਜ਼ਾ ‘ਤੇ ਇਥੇ ਆਏ ਵਿਦੇਸ਼ੀਆਂ ਨੇ ਅਮਰੀਕੀਆਂ ਦੀ ਨੌਕਰੀਆਂ ਖੋਹ ਲਈਆਂ। ਮੈਂ ਹਰ ਅਮਰੀਕੀ ਨਾਗਰਿਕ ਦਾ ਜੀਵਨ ਸੁਰੱਖਿਅਤ ਬਣਾਉਣ ਦੇ ਲਈ ਸੰਘਰਸ਼ ਕਰਾਂਗਾ।
ਟਰੰਪ ਨੇ ਕਿਹਾ ਕਿ ਘੱਟ ਤਨਖਾਹ ‘ਤੇ ਕੰਮ ਕਰਨ ‘ਤੇ ਵਿਦੇਸ਼ੀ ਪੇਸ਼ੇਵਰਾਂ ਦੇ ਰਾਜੀ ਹੋ ਜਾਣ ‘ਤੇ ਅਮਰੀਕੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ।  ਮੈਂ ਉਨ੍ਹਾਂ ਅਮਰੀਕੀ ਨਾਗਰਿਕਾਂ ਦੇ ਨਾਲ ਵੀ ਸਮਾਂ ਬਿਤਾਇਆ ਹੈ ਜਿਨ੍ਹਾਂ ਨੇ ਪਹਿਲਾਂ ਵਿਦੇਸ਼ੀ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਨੂੰ ਕਿਹਾ ਗਿਆ। ਬਾਅਦ’ਚ ਉਨ੍ਹਾਂ ਦੀ ਜਗ੍ਹਾ ਉਨ੍ਹਾਂ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਿਆ ਗਿਆ। ਹੁਣ ਅਸੀਂ ਜਿਹਾ ਬਿਲਕੁਲ ਨਹੀਂ ਹੋਣ ਦਿਆਂਗੇ।
ਵਾਲਟ ਡਿਜ਼ਨੀ ਵਰਲਡ ਅਤੇ ਦੋ ਆਉਟ ਸੋਰਸਿੰਗ ਕੰਪਨੀਆਂ ‘ਤੇ ਤਕਨੀਕੀ ਕਰਮਚਾਰੀਆਂ ਨੇ ਕੀਤਾ ਹੈ ਮੁਕੱਦਮਾ
ਜ਼ਿਕਰਯੋਗ ਹੈ ਕਿ ਵਾਲਟ ਡਿਜ਼ਨੀ ਅਤੇ ਦੋ ਆਊਟ ਸੋਰਸਿੰਗ ਕੰਪਨੀਆਂ ‘ਤੇ ਇਨ੍ਹਾਂ ਦੇ ਦੋ ਸਾਬਕਾ ਤਕਨੀਕੀ ਕਰਮਚਾਰੀਆਂ ਨੇ ਸੰਘੀ ਕਾਨੂੰਨ ਦੇ ਤਹਿਤ ਮੁਕੱਦਮਾ ਕਰ ਦਿੱਤਾ ਹੈ। ਇਹ ਦੋਵੇਂ ਕਰਮਚਾਰੀ ਲਿਓ ਪਰੇਰੋ ਅਤੇ ਡੀਨਾ ਮੋਰ, ਡਿਜ਼ਨੀ ਦੇ ਉਨ੍ਹਾਂ 250 ਟੇਕ ਵਰਕਰਾਂ ‘ਚ ਸ਼ਾਮਿਲ ਹੈ ਜਿਨ੍ਹਾਂ ਨੇ 2015 ‘ਚ ਆਰਲੈਂਡੋ ਦੇ ਵਾਲਟ ਡਿਜ਼ਨੀ ਵਰਲਡ ਨੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ਨੇ ਆਈਟੀ ਕੰਪਨੀਆਂ ਐਚਸੀਐਲ ਇੰਕ ਅਤੇ ਕਾਗਿਨਜੈਂਟ ਟੈਕਨਾਲੋਜੀ ਨੂੰ ਵੀ ਮੁਕੱਦਮੇ ‘ਚ ਖਿੱਚਿਆ ਹੈ। ਇਨ੍ਹਾਂ ਨੇ ਸ਼ਿਕਾਇਤ ‘ਚ ਕਿਹਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਅਮਰੀਕੀ ਵਰਕਰਜ਼ ਨੂੰ ਐਚ 1 ਬੀ ਵੀਜ਼ਾਧਾਰਕ ਸਸਤੇ ਵਿਦੇਸ਼ੀ ਵਰਕਰਾਂ ਨਾਲ ਬਦਲਣ ਦੀ ਸਾਜ਼ਿਸ਼ ਰਚੀ। ਇਨ੍ਹਾਂ ਵਿਦੇਸ਼ੀ ਵਰਕਰਾਂ ‘ਚ ਭਾਰਤੀ ਪੇਸ਼ੇਵਰ ਵੀ ਸ਼ਾਮਲ ਹਨ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …