ਦੇਸ਼ ਨੂੰ ਆਪਣੇ ਪਹਿਲੇ ਸੰਬੋਧਨ ’ਚ ਬੋਲੇ : ਡਾਰਲਿੰਗ ਮਾਮਾ ਤੁਸੀਂ ਮੇਰੇ ਅਤੇ ਪਰਿਵਾਰ ਦੇ ਲਈ ਪ੍ਰੇਰਣਾ ਸੀ
ਲੰਡਨ/ਬਿਊਰੋ ਨਿਊਜ਼ : ਬਿ੍ਰਟੇਨ ਦੀ ਮਹਾਰਾਣੀ ਐਲਿਜਾਬੈਥ-2 ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਪਿ੍ਰੰਸ ਚਾਰਲਸ ਨਵੇਂ ਕਿੰਗ ਬਣ ਗਏ ਹਨ। ਹੁਣ ਉਨ੍ਹਾਂ ਨੂੰ ਕਿੰਗ ਚਾਰਲਸ-3 ਦੇ ਨਾਮ ਨਾਲ ਜਾਣਿਆ ਜਾਵੇਗਾ। ਬਤੌਰ ਰਾਜਾ ਉਹ 9 ਸਤੰਬਰ ਨੂੰ ਬਕਿੰਘਮ ਪੈਲੇਸ ਪਹੁੰਚੇ ਸਨ। ਸ਼ੁੱਕਰਵਾਰ ਸ਼ਾਮ ਨੂੰ ਦੇਸ਼ ਦੇ ਨਾਮ ਆਪਣੇ ਪਹਿਲੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਉਹ ਮਹਾਰਾਣੀ ਐਲਿਜ਼ਾਬੈਥ-2 ਦੀ ਤਰ੍ਹਾਂ ਪੂਰੀ ਨਿਸ਼ਠਾ ਅਤੇ ਪ੍ਰੇਮ ਨਾਲ ਲੋਕਾਂ ਦੀ ਸੇਵਾ ਕਰਨਗੇ। ਆਪਣੀ ਮਾਂ ਦੇ ਨਾਮ ਆਖਰੀ ਸੰਦੇਸ਼ ਦਿੰਦੇ ਹੋਏ ਕਿੰਗ ਚਾਰਲਸ-3 ਕਾਫ਼ੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਮੇਰੀ ਪਿਆਰੀ ਮਾਂ ਮੇਰੇ ਅਤੇ ਪਰਿਵਾਰ ਦੇ ਲਈ ਪ੍ਰੇਰਣਾ ਸੀ। 1947 ’ਚ ਮੇਰੀ ਮਾਂ ਨੇ ਆਪਣੇ 21ਵੇਂ ਜਨਮ ਦਿਨ ’ਤੇ ਇਕ ਪ੍ਰਣ ਲਿਆ ਸੀ ਕਿ ਉਹ ਪੂਰੀ ਜ਼ਿੰਦਗੀ ਸਿਰਫ਼ ਲੋਕਾਂ ਦੀ ਸੇਵਾ ਕਰਨਗੇ ਅਤੇ ਉਨ੍ਹਾਂ ਅਜਿਹਾ ਕੀਤਾ ਵੀ। ਉਨ੍ਹਾਂ ਆਪਣੀ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕੀਤੀ। ਕਿੰਗ ਚਾਰਲਸ ਨੇ ਕਿਹਾ ਕਿ ਹੁਣ ਮੇਰਾ ਬੇਟਾ ਵਿਲੀਅਮ ਮੇਰਾ ਉਤਰਾਅਧਿਕਾਰੀ ਹੋਵੇਗਾ। ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਪਿ੍ਰੰਸ ਐਂਡ ਪਿ੍ਰੰਸੇਸ ਆਫ਼ ਵੇਲਸ ਹੋਣਗੇ। ਆਪਣੇ ਸੰਬੋਧਨ ’ਚ ਉਨ੍ਹਾਂ ਆਪਣੇ ਦੂਜੇ ਬੇਟੇ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨਾ ਨੂੰ ਪਿਆਰ ਭੇਜਿਆ। ਉਹ ਸ਼ਾਹੀ ਪਰਿਵਾਰ ਤੋਂ ਦੂਰ ਜ਼ਰੂਰ ਹਨ ਪ੍ਰੰਤੂ ਉਹ ਜਿੱਥੇ ਵੀ ਹਨ ਖੁਸ਼ ਰਹਿਣ।