Breaking News
Home / ਪੰਜਾਬ / ਅੰਮਿ੍ਰਤਸਰ ਤੋਂ ਬਰਮਿੰਘਮ ਜਾਣ ਵਾਲੀ ਫਲਾਇਟ ਅਕਤੂਬਰ ਮਹੀਨੇ ਤੋਂ ਹਫ਼ਤੇ ’ਚ ਦੋ ਵਾਰ ਭਰੇਗੀ ਉਡਾਣ

ਅੰਮਿ੍ਰਤਸਰ ਤੋਂ ਬਰਮਿੰਘਮ ਜਾਣ ਵਾਲੀ ਫਲਾਇਟ ਅਕਤੂਬਰ ਮਹੀਨੇ ਤੋਂ ਹਫ਼ਤੇ ’ਚ ਦੋ ਵਾਰ ਭਰੇਗੀ ਉਡਾਣ

ਯਾਤਰੀਆਂ ਦੀ ਭਾਰੀ ਮੰਗ ਨੂੰ ਦੇਖਦਿਆਂ ਏਅਰ ਇੰਡੀਆ ਨੇ ਲਿਆ ਫੈਸਲਾ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਅੰਮਿ੍ਰਤਸਰ ਏਅਰਪੋਰਟ ਤੋਂ ਬਰਮਿੰਘਮ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਹੁਣ ਅਕਤੂਬਰ ਮਹੀਨੇ ਤੋਂ ਹਫ਼ਤੇ ’ਚ ਦੋ ਵਾਰ ਉਡਾਣ ਭਰੇਗੀ। ਹੁਣ ਤੱਕ ਇਹ ਫਲਾਈਟ ਹਫਤੇ ’ਚ ਸਿਰਫ਼ ਇਕ ਵਾਰ ਉਡਾਣ ਭਰਦੀ ਸੀ। ਭਾਰੀ ਮੰਗ ਦੇ ਚਲਦਿਆਂ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਯਾਤਰੂਆਂ ਨੂੰ ਖਰਚੇ ਤੋਂ ਵੀ ਥੋੜ੍ਹੀ ਰਾਹਤ ਮਿਲੇਗੀ। ਏਅਰ ਇੰਡੀਆ ਦੀ ਵੈਬਸਾਈਟ ਦੇ ਅਨੁਸਾਰ ਅੰਮਿ੍ਰਤਸਰ ਤੋਂ ਬਰਮਿੰਘਮ ਦਰਮਿਆਨ ਹਰ ਸ਼ੁੱਕਰਵਾਰ ਨੂੰ ਫਲਾਈਟ ਜਾਂਦੀ ਸੀ। ਪ੍ਰੰਤੂ ਯਾਤਰੀਆਂ ਦੀ ਭਾਰੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਹਫ਼ਤੇ ’ਚ ਦੋ ਵਾਰ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫਲਾਈਟ ਬਰਮਿੰਘਮ ਤੋਂ ਅੰਮਿ੍ਰਤਸਰ ਦੇ ਲਈ ਹਰ ਐਤਵਾਰ ਅਤੇ ਅੰਮਿ੍ਰਤਸਰ ਤੋਂ ਬਰਮਿੰਘਮ ਦੇ ਲਈ ਹਰ ਸੋਮਵਾਰ ਨੂੰ ਉਡਾਣ ਭਰੇਗੀ। ਇਹ ਫਲਾਈਟ ਅੰਮਿ੍ਰਤਸਰ ਤੋਂ ਦੁਪਹਿਰ 12:45 ਵਜੇ ਉਡਾਣ ਭਰੇਗੀ ਅਤੇ 9 ਘੰਟਿਆਂ ’ਚ ਬਰਮਿੰਘਮ ਪਹੁੰਚ ਜਾਵੇਗੀ। ਉਥੇ ਹੀ ਬਰਮਿੰਘਮ ਤੋਂ ਇਹ ਫਲਾਈਟ ਉਥੋਂ ਦੇ ਸਮੇਂ ਅਨੁਸਾਰ ਰਾਤੀਂ 8:30 ਵਜੇ ਉਡਾਣ ਭਰੇਗੀ ਅਤੇ 8 ਘੰਟੇ 10 ਮਿੰਟ ’ਚ ਅੰਮਿ੍ਰਤਸਰ ਪਹੁੰਚ ਜਾਵੇਗੀ।

 

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …