ਅਫ਼ਗਾਨਿਸਤਾਨ ਤੋਂ ਅਟਾਰੀ ਸਰਹੱਦ ਪੁੱਜਾ ਇਹ ਟਰੱਕ
ਅਟਾਰੀ : ਪਾਕਿਸਤਾਨ ਰਸਤੇ ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ ਸੇਬਾਂ ਦੇ ਟਰੱਕ ਵਿਚ ਲੁਕਾ ਕੇ ਲਿਆਂਦੇ ਗਏ ਸਾਢੇ 32 ਕਿਲੋ ਸੋਨੇ ਨੂੰ ਭਾਰਤੀ ਕਸਟਮ ਨੇ ਫੜ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪਿਸ਼ਾਵਰ ਦਾ ਟਰੱਕ ਡਰਾਈਵਰ ਗੁਲ ਖਾਨ ਅਫ਼ਗਾਨਿਸਤਾਨ ਨਾਲ ਲੱਗਦੇ ਬਾਰਡਰ ਤੁਰਖ਼ਮ ਤੋਂ ਸੇਬਾਂ ਦਾ ਟਰੱਕ ਲੈ ਕੇ ਅਟਾਰੀ ਸਰਹੱਦ ਵਿਖੇ ਪੁੱਜਾ ਜਿਥੇ ਕਸਟਮ ਨੇ ਇਸ ਟਰੱਕ ਦੀ ਬਾਰੀਕੀ ਨਾਲ ਤਲਾਸ਼ੀ ਲੈਂਦਿਆਂ ਟਰੱਕ ਵਿਚ ਲੱਦੀਆਂ ਸੇਬਾਂ ਦੀਆਂ ਪੇਟੀਆਂ ਦੇ ਕੰਢੇ ਫਿੱਟ ਕੀਤਾ ਸੋਨਾ ਬਰਾਮਦ ਕੀਤਾ। ਮਿਲੀ ਜਾਣਕਾਰੀ ਅਨੁਸਾਰ ਫੜਿਆ ਗਿਆ ਸੋਨਾ ਇੱਟਾਂ ਦੇ ਰੂਪ ਵਿਚ ਹੈ ਜੋ ਪਹਿਲੀ ਵਾਰ ਟਰੱਕ ਵਿਚ ਲੁਕਾ ਕੇ ਭੇਜਿਆ ਗਿਆ ਹੈ। ਤੋਰਖਮ ਤੋਂ ਪਾਕਿ ਰਸਤੇ ਭਾਰਤ ਪੁੱਜਿਆ ਇਹ ਟਰੱਕ 900 ਪੇਟੀਆਂ ਸੇਬ, 12 ਪੇਟੀਆਂ ਕੰਧਾਰੀ ਅਨਾਰ ਸਮੇਤ ਗੱਤੇ ਦੇ ਡੱਬੇ ਵਿਚ ਵੀ ਹਲਕੀ ਪੱਧਰ ਦੇ ਸੇਬ ਲੈ ਕੇ ਆਇਆ ਸੀ ਜਿਸ ਵਿਚੋਂ ਕਰੀਬ 33 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …