24 C
Toronto
Sunday, September 14, 2025
spot_img
Homeਦੁਨੀਆਅਮਰੀਕਾ ਵਿਚ ਚੋਣਾਂ ਨੇੜੇ, ਪਰ ਡੋਨਾਲਡ ਟਰੰਪ ਲਈ ਮੁਸ਼ਕਲਾਂ

ਅਮਰੀਕਾ ਵਿਚ ਚੋਣਾਂ ਨੇੜੇ, ਪਰ ਡੋਨਾਲਡ ਟਰੰਪ ਲਈ ਮੁਸ਼ਕਲਾਂ

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਹੁਣ ਜਦੋਂ ਤਿੰਨ ਕੁ ਮਹੀਨੇ ਬਚੇ ਹਨ ਤਾਂ ਜ਼ਿਆਦਾਤਰ ਅਮਰੀਕੀਆਂ ਦਾ ਮੰਨਣਾ ਹੈ ਕਿ ਡੋਨਲਡ ਟਰੰਪ ਦੀ ਅਗਵਾਈ ਹੇਠ ਮੁਲਕ ਗਲਤ ਦਿਸ਼ਾ ਵੱਲ ਜਾ ਰਿਹਾ ਹੈ।
ਏਪੀ-ਐੱਨਓਆਰਸੀ ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ਵੱਲੋਂ ਕੀਤੇ ਗਏ ਨਵੇਂ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਕਰੋਨਾ ਵਾਇਰਸ ਮਹਾਮਾਰੀ ਨੂੰ ਨਜਿੱਠਣ ਵਿਚ ਟਰੰਪ ਵੱਲੋਂ ਅਪਣਾਈ ਗਈ ਰਣਨੀਤੀ ਦੀ ਮਹਿਜ਼ 32 ਫ਼ੀਸਦੀ ਲੋਕਾਂ ਨੇ ਹਮਾਇਤ ਕੀਤੀ ਹੈ।
ਸਰਵੇਖਣ ਵਿਚ 10 ‘ਚੋਂ 8 ਅਮਰੀਕੀਆਂ ਨੇ ਕਿਹਾ ਕਿ ਮੁਲਕ ਗਲਤ ਦਿਸ਼ਾ ਵੱਲ ਜਾ ਰਿਹਾ ਹੈ। ਹੁਣ ਸਿਰਫ਼ 38 ਫ਼ੀਸਦੀ ਅਮਰੀਕੀ ਆਖ ਰਹੇ ਹਨ ਕਿ ਅਰਥਚਾਰਾ ਅਗਾਂਹ ਵੱਧ ਰਿਹਾ ਹੈ। ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਲਗਾਤਾਰ ਟਰੰਪ ‘ਤੇ ਬੜ੍ਹਤ ਬਣਾ ਰਹੇ ਹਨ।
ਉਨ੍ਹਾਂ ਦੇ ਡਿਪਟੀ ਕੰਪੇਨ ਮੈਨੇਜਰ ਕੇਟ ਬੈਡਿੰਗਫੀਲਡ ਨੇ ਕਿਹਾ ਕਿ ਲੋਕ ਸਰਕਾਰ ਤੋਂ ਤੰਗ ਆ ਗਏ ਹਨ ਜੋ ਵੰਡੀ ਪਈ ਹੈ ਅਤੇ ਕੁਝ ਵੀ ਸਹੀ ਨਹੀਂ ਚੱਲ ਰਿਹਾ ਹੈ। ਟਰੰਪ ਦੀ ਪਾਰਟੀ ਰਿਪਬਲਿਕਨ ਵਿਚ ਵੀ ਉਨ੍ਹਾਂ ਵੱਲੋਂ ਮਹਾਮਾਰੀ ਨਾਲ ਸਿੱਝਣ ਵਿਚ ਅਪਣਾਈ ਗਈ ਰਣਨੀਤੀ ‘ਤੇ ਮੱਤਭੇਦ ਹਨ।

ਨਵੇਂ ਵਿਦਿਆਰਥੀਆਂ ਲਈ ਅਮਰੀਕਾ ਨੇ ਬੂਹੇ ਕੀਤੇ ਬੰਦ
ਵਾਸ਼ਿੰਗਟਨ : ਅਮਰੀਕਾ ਦੇ ਇਮੀਗਰੇਸ਼ਨ ਤੇ ਕਸਟਮ ਐਨਫੋਰਸਮੈਂਟ (ਆਈਸੀਈ) ਨੇ ਕਿਹਾ ਕਿ ਨਵੇਂ ਤੇ ਮੌਜੂਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਆਉਂਦੇ ਸਮੈਸਟਰ ਦੌਰਾਨ ਇੱਥੇ ਨਹੀਂ ਆਉਣ ਦਿੱਤਾ ਜਾਵੇਗਾ, ਜੇਕਰ ਉਨ੍ਹਾਂ ਦੇ ਕੋਰਸ ਪੂਰੀ ਤਰ੍ਹਾਂ ਆਨਲਾਈਨ ਹੋਏ।
ਜਾਣਕਾਰੀ ਅਨੁਸਾਰ ਆਈਸੀਈ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 9 ਮਾਰਚ 2020 ਤੋਂ ਬਾਅਦ ਉਹ ਨਵੇਂ ਤੇ ਮੌਜੂਦਾ ਐੱਫ ਤੇ ਐੱਮ ਵਿਦਿਆਰਥੀ ਆਉਂਦੇ ਸਮੈਸਟਰ ਦੌਰਾਨ ਅਮਰੀਕੀ ਸਕੂਲਾਂ ਵਿਚ ਗ਼ੈਰ-ਪਰਵਾਸੀ ਵਿਦਿਆਰਥੀਆਂ ਵਜੋਂ ਦਾਖਲ ਨਹੀਂ ਹੋ ਸਕਣਗੇ, ਜਿਨ੍ਹਾਂ ਦੇ ਪੜ੍ਹਾਈ ਦੇ ਕੋਰਸ ਸੌ ਫੀਸਦ ਆਨਲਾਈਨ ਹੋਣਗੇ। ਉਨ੍ਹਾਂ ਨਾਲ ਹੀ ਸਕੂਲਾਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਨਵੇਂ ਜਾਂ ਮੌਜੂਦਾ ਵਿਦਿਆਰਥੀਆਂ ਨੂੰ ਆਈ-20 (ਗ਼ੈਰ-ਪਰਵਾਸੀ ਵਿਦਿਆਰਥੀ ਸਥਿਤੀ ਲਈ ਯੋਗਤਾ ਫਾਰਮ) ਫਾਰਮ ਜਾਰੀ ਨਾ ਕਰਨ ਜੋ ਇਸ ਸਮੇਂ ਅਮਰੀਕਾ ਤੋਂ ਬਾਹਰ ਹਨ ਅਤੇ ਇੱਥੋਂ ਦੀਆਂ ਵਿਦਿਅਕ ਸੰਸਥਾਵਾਂ ਵਿਚ ਪੂਰੀ ਤਰ੍ਹਾਂ ਆਨਲਾਈਨ ਪੜ੍ਹਾਈ ਦੀ ਯੋਜਨਾ ਬਣਾ ਰਹੇ ਹਨ।

RELATED ARTICLES
POPULAR POSTS