0.9 C
Toronto
Wednesday, January 7, 2026
spot_img
Homeਦੁਨੀਆਅਮਰੀਕਾ ਵੱਲੋਂ ਭਾਰਤ ਦਾ ਤਰਜੀਹੀ ਵਪਾਰਕ ਦਰਜਾ ਖਤਮ

ਅਮਰੀਕਾ ਵੱਲੋਂ ਭਾਰਤ ਦਾ ਤਰਜੀਹੀ ਵਪਾਰਕ ਦਰਜਾ ਖਤਮ

ਭਾਰਤ ਦੇ ਕੁਝ ਉਤਪਾਦ ਅਮਰੀਕਾ ‘ਚ ਟੈਕਸ ਲੱਗਣ ਨਾਲ ਹੋਣਗੇ ਮਹਿੰਗੇ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਾਰੋਬਾਰ ਵਿੱਚ ਆਮ ਤਰਜੀਹੀ ਪ੍ਰਬੰਧ (ਜੀਐੱਸਪੀ) ਤਹਿਤ ਭਾਰਤ ਨੂੰ ਵਿਕਾਸਸ਼ੀਲ ਦੇਸ਼ ਵਜੋਂ ਟੈਕਸ ਵਿੱਚ ਛੋਟ ਦਾ ਲਾਭ ਖਤਮ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਭਾਰਤ ਦੇ ਕੁਝ ਉਤਪਾਦ ਅਮਰੀਕਾ ਵਿੱਚ ਟੈਕਸ ਲੱਗਣ ਨਾਲ ਮਹਿੰਗੇ ਹੋ ਜਾਣਗੇ।
ਜੀਐੱਸਪੀ ਅਮਰੀਕਾ ਦਾ ਸਭ ਤੋਂ ਵੱਡਾ ਤੇ ਪੁਰਾਣਾ ਕਾਰੋਬਾਰ ਤਰਜੀਹੀ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਚੋਣਵੇਂ ਲਾਭਪਾਤਰੀ ਦੇਸ਼ਾਂ ਦੇ ਹਜ਼ਾਰਾਂ ਉਤਪਾਦਾਂ ਨੂੰ ਟੈਕਸ ਦੀ ਛੋਟ ਦੇ ਕੇ ਉਨ੍ਹਾਂ ਨੂੰ ਵਿੱਤੀ ਵਿਕਾਸ ਨੂੰ ਹੁਲਾਰਾ ਦੇਣ ਲਈ ਸ਼ੁਰੂ ਕੀਤਾ ਗਿਆ ਸੀ। ਟਰੰਪ ਨੇ ਕਈ ਸੰਸਦ ਮੈਂਬਰਾਂ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਦਿਆਂ ਪਿਛਲੇ ਦਿਨੀਂ ਐਲਾਨ ਕੀਤਾ, ‘ਭਾਰਤ ਨੇ ਅਮਰੀਕਾ ਨੂੰ ਆਪਣੇ ਬਾਜ਼ਾਰ ਤੱਕ ਬਰਾਬਰ ਤੇ ਤਰਕ ਆਧਾਰ ਪਹੁੰਚ ਮੁਹੱਈਆ ਕਰਾਉਣ ਦਾ ਭਰੋਸਾ ਨਹੀਂ ਦਿੱਤਾ ਹੈ। ਇਸ ਲਈ ਮੈਂ ਤੈਅ ਕੀਤਾ ਹੈ ਕਿ ਪੰਜ ਜੂਨ 20019 ਤੋਂ ਭਾਰਤ ਦਾ ਲਾਭਪਾਤਰੀ ਵਿਕਾਸਸ਼ੀਲ ਦੇਸ਼ ਦਾ ਦਰਜਾ ਖਤਮ ਕਰਨਾ ਬਿਲਕੁਲ ਠੀਕ ਰਹੇਗਾ।’ ਜ਼ਿਕਰਯੋਗ ਹੈ ਕਿ ਟਰੰਪ ਨੇ 4 ਮਾਰਚ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਜੀਐੱਸਪੀ ਤਹਿਤ ਭਾਰਤ ਦਾ ਤਰਜੀਹੀ ਵਿਕਾਸਸ਼ੀਲ ਮੁਲਕ ਦਾ ਦਰਜਾ ਖਤਮ ਕਰਨਾ ਚਾਹੁੰਦਾ ਹੈ।
ਅਮਰੀਕਾ ਨਾਲ ਕਾਰੋਬਾਰ ਜਾਰੀ ਰੱਖਾਂਗੇ: ਭਾਰਤ
ਨਵੀਂ ਦਿੱਲੀ: ਭਾਰਤ ਸਰਕਾਰ ਨੇ ਕਿਹਾ ਅਮਰੀਕਾ ਦੇ ਫ਼ੈਸਲੇ ਦੇ ਬਾਵਜੂਦ ਭਾਰਤ ਅਮਰੀਕਾ ਨਾਲ ਵਿੱਤੀ ਸਬੰਧ ਮਜ਼ਬੂਤ ਬਣਾਏ ਰੱਖਣ ਲਈ ਕੰਮ ਕਰਦਾ ਰਹੇਗਾ। ਕਾਰੋਬਾਰ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਸਬੰਧ ਤੇ ਖਾਸ ਕਰਕੇ ਆਰਥਿਕ ਸਬੰਧਾਂ ਵਿਚ ਕਈ ਮੁੱਦੇ ਨਾਲ-ਨਾਲ ਚਲਦੇ ਹਨ ਤੇ ਉਨ੍ਹਾਂ ਨੂੰ ਆਪਸੀ ਸਹਿਯੋਗ ਨਾਲ ਹੱਲ ਕਰ ਲਿਆ ਜਾਂਦਾ ਹੈ। ਭਾਰਤ ਇਸ ਮਾਮਲੇ ਨੂੰ ਆਮ ਪ੍ਰਕਿਰਿਆ ਦੇ ਹਿੱਸੇ ਵਜੋਂ ਦੇਖ ਰਿਹਾ ਹੈ ਤੇ ਉਹ ਅਮਰੀਕਾ ਨਾਲ ਵਿੱਤੀ ਤੇ ਦੋਵਾਂ ਮੁਲਕਾਂ ਦੇ ਲੋਕਾਂ ਵਿਚਾਲੇ ਰਿਸ਼ਤੇ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕੰਮ ਜਾਰੀ ਰੱਖਣਗੇ।

RELATED ARTICLES
POPULAR POSTS