20.4 C
Toronto
Wednesday, May 20, 2026
spot_img
Homeਦੁਨੀਆਸਿੱਖ ਵਾਲੰਟੀਅਰ ਨੂੰ ਮਿਲਿਆ 'ਐੱਨਐੱਸਡਬਲਿਊ ਆਸਟਰੇਲੀਅਨ ਆਫ ਦਿ ਯੀਅਰ ਐਵਾਰਡ'

ਸਿੱਖ ਵਾਲੰਟੀਅਰ ਨੂੰ ਮਿਲਿਆ ‘ਐੱਨਐੱਸਡਬਲਿਊ ਆਸਟਰੇਲੀਅਨ ਆਫ ਦਿ ਯੀਅਰ ਐਵਾਰਡ’

ਮੈਲਬਰਨ : ਆਸਟਰੇਲੀਆ ਵਿੱਚ ਦਸਤਾਰ ਬੰਨ੍ਹਣ ਅਤੇ ਦਾੜ੍ਹੀ ਰੱਖਣ ਕਾਰਨ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨ ਵਾਲੇ ਭਾਰਤੀ ਮੂਲ ਦੇ ਸਿੱਖ ਵਾਲੰਟੀਅਰ ਅਮਰ ਸਿੰਘ (41) ਦਾ ਕੁਦਰਤੀ ਆਫ਼ਤਾਂ ਅਤੇ ਵਿਸ਼ਵ ਮਹਾਮਾਰੀ ਦੌਰਾਨ ਭਾਈਚਾਰੇ ਦੀ ਮਦਦ ਲਈ ‘2023 ਨਿਊ ਸਾਊਥ ਵੇਲਜ਼ ਆਸਟਰੇਲੀਅਨ ਆਫ ਦਿ ਯੀਅਰ ਐਵਾਰਡ’ ਨਾਲ ਸਨਮਾਨ ਕੀਤਾ ਗਿਆ। ਨਿਊ ਸਾਊਥ ਵੇਲਜ਼ ਸਰਕਾਰ ਨੇ ਉਨ੍ਹਾਂ ਨੂੰ ‘ਸਥਾਨਕ ਨਾਇਕ’ ਦੀ ਸ਼੍ਰੇਣੀ ਵਿੱਚ ਇਹ ਪੁਰਸਕਾਰ ਦਿੱਤਾ ਹੈ। ਭਾਰਤੀ ਮੂਲ ਦੇ ਸਿੱਖ ਅਮਰ ਸਿੰਘ ਨੇ ਸੱਤ ਸਾਲ ਪਹਿਲਾਂ ‘ਟਰਬਨਜ਼ 4 ਆਸਟਰੇਲੀਆ’ ਦੀ ਸਥਾਪਨਾ ਕੀਤੀ ਸੀ। ਇਹ ਸੰਸਥਾ ਕੁਦਰਤੀ ਆਫਤਾਂ ਤੋਂ ਪ੍ਰਭਾਵਿਤ, ਉੱਜੜੇ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਰਦੀ ਹੈ। ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਵੰਨ-ਸੁਵੰਨਤਾ ਵਾਲੇ ਸਭਿਆਚਾਰ ਅਤੇ ਸਮਾਜਿਕ ਏਕਤਾ ਦੀ ਵਕਾਲਤ ਕਰਨ ਵਾਲੇ ਅਮਰ ਸਿੰਘ ਨੂੰ ਦਸਤਾਰ ਬੰਨ੍ਹਣ ਅਤੇ ਦਾੜ੍ਹੀ ਰੱਖਣ ਕਾਰਨ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ। ਬਿਆਨ ਮੁਤਾਬਕ, ”41 ਸਾਲਾ ਅਮਰ ਸਿੰਘ ਦਾ ਮੰਨਣਾ ਹੈ ਕਿ ਦੂਜਿਆਂ ਦੀ ਮਦਦ ਕਰਦੇ ਸਮੇਂ ਧਰਮ, ਭਾਸ਼ਾ ਜਾਂ ਸਭਿਆਚਾਰਕ ਪਿਛੋਕੜ ਅੜਿੱਕਾ ਨਹੀਂ ਬਣਨੇ ਚਾਹੀਦੇ।”

 

RELATED ARTICLES
POPULAR POSTS