ਰਾਜਾਸਾਂਸੀ/ਬਿਊਰੋ ਨਿਊਜ਼
ਵਿਸ਼ਵ ਭਰ ‘ਚ ਕਰੋਨਾ ਵਾਇਰਸ ਕਾਰਨ ਦੇਸ਼ ਭਰ ‘ਚ ਲੱਗੀ ਲੌਕਡਾਊਨ ਅਤੇ ਕਰਫਿਊ ਦੇ ਚਲਦਿਆਂ ਠੱਪ ਹੋਈਆਂ ਹਵਾਈ ਸੇਵਾਵਾਂ ਕਰਕੇ ਵਿਦੇਸ਼ਾਂ ਤੋਂ ਆਏ ਭਾਰਤੀ ਮੂਲ ਪ੍ਰੰਤੂ ਇੰਗਲੈਂਡ ਦੇ ਪੱਕੇ ਵਸਨੀਕਾਂ ਨੂੰ ਵਾਪਸ ਲੈ ਕੇ ਜਾਣ ਲਈ ਇੰਗਲੈਂਡ ਸਰਕਾਰ ਵੱਲੋਂ ਬ੍ਰਿਟਿਸ਼ ਏਅਰ ਲਾਇਨ ਦੀ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਗਿਆ ਹੈ। ਜਿਹੜੀ ਕਿ ਅੱਜ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜੀ। ਜਿਸ ਤਹਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਬ੍ਰਿਟਿਸ਼ ਏਅਰ ਲਾਇਨ ਦੀ ਵਿਸ਼ੇਸ਼ ਘਰੇਲੂ ਉਡਾਣ ਰਾਹੀਂ 169 ਯਾਤਰੀ ਇੰਗਲੈਂਡ ਲਈ ਰਵਾਨਾ ਹੋ ਗਏ। ਇਸ ਉਡਾਣ ਦਾ ਪ੍ਰਬੰਧ ਭਾਰਤ ‘ਚ ਕਰੋਨਾ ਮਹਾਂਮਾਰੀ ਕਾਰਣ ਫਸੇ ਇੰਗਲੈਂਡ ਦੇ ਵਸਨੀਕਾਂ ਦੀ ਗੁਹਾਰ ਤੇ ਇੰਗਲੈਂਡ ਸਰਕਾਰ ਵੱਲੋਂ ਏਥੇ ਭੇਜਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਉਡਾਣ ਰਾਹੀਂ ਸਫ਼ਰ ਕਰਕੇ ਵਾਪਸ ਇੰਗਲੈਂਡ ਪੁੱਜਣ ਲਈ 171 ਯਾਤਰੀਆਂ ਦੀ ਲਿਸਟ ਜਾਰੀ ਹੋਈ ਸੀ।
Check Also
ਕੰਗਣਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦਾ ਡਟਵਾਂ ਵਿਰੋਧ
ਐਸਜੀਪੀਸੀ ਵਲੋਂ ਸਿਨੇਮਾ ਘਰਾਂ ਦੇ ਬਾਹਰ ਕੀਤੇ ਗਏ ਰੋਸ ਪ੍ਰਦਰਸ਼ਨ ਅੰਮਿ੍ਰਤਸਰ/ਬਿਊਰੋ ਨਿਊਜ਼ ਭਾਜਪਾ ਦੀ ਸੰਸਦ …