Breaking News
Home / ਪੰਜਾਬ / ਕਰੋਨਾ ਵਾਇਰਸ ਨੇ ਪਾਇਆ ਪੁਆੜਾ

ਕਰੋਨਾ ਵਾਇਰਸ ਨੇ ਪਾਇਆ ਪੁਆੜਾ

ਲਾੜਾ ਬਣਦਾ-ਬਣਦਾ ਰਹਿ ਗਿਆ ਕੁਆਰਾ

ਮੋਗਾ/ਬਿਊਰੋ ਨਿਊਜ਼
ਕਰੋਨਾ ਕਾਰਨ ਬਹੁਤ ਸਾਰੇ ਸਮਾਗਮਾਂ ਨੂੰ ਟਾਲਣਾ ਪੈ ਰਿਹਾ ਹੈ। ਪਰ ਮੋਗਾ ‘ਚ ਵੀ ਇੱਕ ਵਿਆਹ ਖੜ੍ਹੇ ਪੈਰੀਂ ਕਰੋਨਾ ਵਾਇਰਸ ਕਰਕੇ ਟਾਲਣਾ ਪਿਆ। ਵਿਆਹ ਤੋਂ ਠੀਕ ਪਹਿਲਾਂ ਲਾੜਾ ਕਰੋਨਾ ਪੀੜਤ ਪਾਇਆ ਗਿਆ। ਲਾੜਾ ਫਰੀਦਕੋਟ ਦਾ ਵਸਨੀਕ ਹੈ ਤੇ ਲਾੜੀ ਮੋਗਾ ਦੀ ਰਹਿਣ ਵਾਲੀ ਹੈ। ਦੋਵਾਂ ਦਾ ਵਿਆਹ ਦਾ ਅੱਜ ਯਾਨੀ 13 ਅਪ੍ਰੈਲ ਨੂੰ ਹੋਣਾ ਸੀ। ਇੱਕ ਮਹੀਨਾ ਪਹਿਲਾਂ ਦੋਵਾਂ ਦੀ ਮੰਗਣੀ ਹੋਈ ਸੀ। ਕੁਝ ਦਿਨ ਪਹਿਲਾਂ ਲਾੜਾ ਕਰੋਨਾ ਤੋਂ ਪੀੜਤ ਪਾਇਆ ਗਿਆ, ਜਿਸ ਕਾਰਨ ਵਿਆਹ ਮੁਲਤਵੀ ਕਰ ਦਿੱਤਾ ਗਿਆ। ਸਿਹਤ ਵਿਭਾਗ ਨੇ ਦੋਵਾਂ ਪਰਿਵਾਰਾਂ ਨੂੰ 14 ਦਿਨਾਂ ਲਈ ਇਕਾਂਤਵਾਸ ‘ਚ ਭੇਜ ਦਿੱਤਾ ਹੈ। ਡਾਕਟਰਾਂ ਨੇ ਲੜਕੀ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਜਾਂਚ ਵੀ ਕੀਤੀ ਹਾਲਾਂਕਿ ਕਿਸੇ ਵੀ ਪਰਿਵਾਰਕ ਮੈਂਬਰ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਪਾਏ ਗਏ।

Check Also

ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ

ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …