16.2 C
Toronto
Sunday, October 5, 2025
spot_img
Homeਪੰਜਾਬਸੰਯੁਕਤ ਕਿਸਾਨ ਮੋਰਚੇ ਨੇ ਸੋਸ਼ਲ ਮੀਡੀਆ 'ਤੇ 100 ਰੁਪਏ ਕਿੱਲੋ ਦੁੱਧ ਵੇਚਣ...

ਸੰਯੁਕਤ ਕਿਸਾਨ ਮੋਰਚੇ ਨੇ ਸੋਸ਼ਲ ਮੀਡੀਆ ‘ਤੇ 100 ਰੁਪਏ ਕਿੱਲੋ ਦੁੱਧ ਵੇਚਣ ਦੀ ਚਰਚਾ ਨੂੰ ਦੱਸਿਆ ਅਫ਼ਵਾਹ

ਡਾ. ਦਰਸ਼ਨਪਾਲ ਨੇ ਕਿਹਾ – ਮੋਰਚੇ ਨੇ ਦੁੱਧ ਬਾਰੇ ਕੋਈ ਸੱਦਾ ਨਹੀਂ ਦਿੱਤਾ
ਅੰਮ੍ਰਿਤਸਰ/ਬਿਊਰੋ ਨਿਊਜ਼
ਸੰਯੁਕਤ ਕਿਸਾਨ ਮੋਰਚਾ ਨੇ 100 ਰੁਪਏ ਕਿੱਲੋ ਦੁੱਧ ਵੇਚਣ ਦੀਆਂ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਗੱਲਾਂ ਨੂੰ ਅਫ਼ਵਾਹ ਕਰਾਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਦੁੱਧ ਬਾਰੇ ਕੋਈ ਸੱਦਾ ਨਹੀਂ ਦਿੱਤਾ ਤੇ ਸੋਸ਼ਲ ਮੀਡੀਆ ‘ਤੇ ਪਾਏ ਜਾ ਰਹੇ ਮੈਸਜ ਗੁੰਮਰਾਹਕੁੰਨ ਹਨ। ਮੋਰਚੇ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਸੌ ਰੁਪਏ ਕਿੱਲੋ ਦੁੱਧ ਵੇਚਣ ਦਾ ਕੋਈ ਫੈਸਲਾ ਹੈ ਤੇ ਨਾ ਹੀ ਇਕ ਤੋਂ ਪੰਜ ਮਾਰਚ ਤਕ ਦੁੱਧ ਦੀ ਸਪਲਾਈ ਬੰਦ ਕਰਨ ਦੀ ਕੋਈ ਯੋਜਨਾ ਸੀ। ਸੰਯੁਕਤ ਮੋਰਚਾ ਦੇ ਆਗੂ ਅਮਰਜੀਤ ਸਿੰਘ, ਬਲਵਿੰਦਰ ਸਿੰਘ ਤੇ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਸੋਸ਼ਲ ਮੀਡੀਆ ਜ਼ਰੀਏ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ 100 ਰੁਪਏ ਲੀਟਰ ਦੁੱਧ ਵੇਚਣਗੇ ਤੇ 1 ਤੋਂ ਲੈ ਕੇ 5 ਮਾਰਚ ਤਕ ਦੁੱਧ ਦੀ ਸਪਲਾਈ ਬੰਦ ਕਰਨਗੇ। ਉਨ੍ਹਾਂ ਦੱਸਿਆ ਕਿ ਕਿਸਾਨ ਦੁੱਧ ਦੀ ਸਪਲਾਈ ਪਹਿਲਾਂ ਵਾਲੇ ਰੇਟ ‘ਤੇ ਹੀ ਜਾਰੀ ਰੱਖਣਗੇ ਤੇ ਦੁੱਧ ਸਪਲਾਈ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।

RELATED ARTICLES
POPULAR POSTS