4.7 C
Toronto
Tuesday, November 25, 2025
spot_img
Homeਪੰਜਾਬਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ’ਚ...

ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ’ਚ ਸੋਗ

ਵੱਡੀ ਗਿਣਤੀ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਉਘੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਅੰਦਰ ਵੀ ਸੋਗ ਦੀ ਲਹਿਰ ਹੈ। ਬਾਲੀਵੁੱਡ ਅਤੇ ਪਾਲੀਵੁੱਡ ਗਾਇਕ ਮੀਕਾ ਸਿੰਘ, ਗਾਇਕਾ ਅਫ਼ਸਾਨਾ ਖਾਨ, ਸਚਿਨ ਆਹੂਜਾ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਮਿਸ ਪੂਜਾ ਸਮੇਤ ਵੱਡੀ ਗਿਣਤੀ ਕਲਾਕਾਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਸਾਂਝੀ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੀਕਾ ਸਿੰਘ ਨੇ ਇੰਸਟਾਗ੍ਰਾਮ ’ਤੇ ਲਿਖਿਆ ਮਹਾਨ ਇਨਸਾਨ, ਪੰਜਾਬ ਦੇ ਅਸਲੀ ਸਰਦਾਰ ਜਿਨ੍ਹਾਂ ਨੇ 50 ਸਾਲ ਤੋਂ ਵੱਧ ਪੰਜਾਬ ’ਤੇ ਰਾਜ ਕੀਤਾ। ਬਹੁਤ ਸਾਰੇ ਸਿਆਸਤਦਾਨ ਆਏ ਅਤੇ ਚਲੇ ਗਏ ਪ੍ਰੰਤੂ ਪ੍ਰਕਾਸ਼ ਸਿੰਘ ਬਾਦਲ ਇਕ ਅਜਿਹੀ ਸਖਸ਼ੀਅਤ ਸਨ ਜਿਨ੍ਹਾਂ ਵਰਗਾ ਨਾ ਕੋਈ ਹੋਇਆ ਅਤੇ ਨਾ ਹੀ ਕੋਈ ਹੋਵੇਗਾ। ਅਸੀਂ ਸਿਰਫ਼ ਇਕੋ ਨਾਮ ਯਾਦ ਰੱਖਾਂਗੇ ਅਤੇ ਉਹ ਹੈ ਸਿਰਫ਼ ਪ੍ਰਕਾਸ਼ ਸਿੰਘ ਬਾਦਲ। ਉਧਰ ਗਾਇਕਾ ਅਫ਼ਸਾਨਾ ਖਾਨ ਅਤੇ ਉਨ੍ਹਾਂ ਦੇ ਭਰਾ ਖੁਦਾਬਖਸ਼ ਨੇ ਵੀ ਪ੍ਰਕਾਸ਼ ਸਿੰਘ ਬਾਦਲ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਇਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਅਸੀਂ ਇਕੋ ਪਿੰਡ ਦੇ ਹਾਂ ਅਤੇ ਸਾਡੇ ਦਾਦਾ ਜੀ ਨਾਲ ਬਾਦਲ ਸਾਹਬ ਦਾ ਬਹੁਤ ਪਿਆਰ ਸੀ। ਇਹ ਪਿਆਰ ਕੋਈ ਰਾਜਨੀਤਿਕ ਨਹੀਂ ਬਲਕਿ ਪਰਿਵਾਰਕ ਸੀ। ਅਫਸਾਨਾ ਖਾਨ ਨੇ ਅੱਗੇ ਲਿਖਿਆ ਕਿ ਬਾਦਲ ਸਾਹਬ ਵਰਗਾ ਰਾਜਨੀਤਿਕ ਆਗੂ ਕੋਈ ਹੋਰ ਨਹੀਂ ਹੋ ਸਕਦਾ ਅਤੇ ਸਾਨੂੰ ਉਨ੍ਹਾਂ ’ਤੇ ਮਾਣ ਹੈ।

 

RELATED ARTICLES
POPULAR POSTS