Breaking News
Home / ਪੰਜਾਬ / ਡਾ. ਬਲਬੀਰ ਸਿੰਘ ਤੋਂ ਖੁਸ ਸਕਦੀ ਹੈ ਐਮ ਐਲ ਏ ਦੀ ਕੁਰਸੀ!

ਡਾ. ਬਲਬੀਰ ਸਿੰਘ ਤੋਂ ਖੁਸ ਸਕਦੀ ਹੈ ਐਮ ਐਲ ਏ ਦੀ ਕੁਰਸੀ!

ਰੋਪੜ ਅਦਾਲਤ ਨੇ ‘ਆਪ’ ਵਿਧਾਇਕ ਨੂੰ ਸੁਣਾਈ ਹੈ ਤਿੰਨ ਸਾਲ ਦੀ ਸਜ਼ਾ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਦੀ ਐਮ ਐਲ ਏ ਦੇ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਉਨ੍ਹਾਂ ਨੂੰ ਇਕ ਝਗੜੇ ਦੇ ਚਲਦਿਆਂ ਰੋਪੜ ਕੋਰਟ ਵੱਲੋਂ 3 ਸਾਲ ਸਜ਼ਾ ਸੁਣਾਈ ਗਈ ਹੈ। 2 ਸਾਲ ਤੋਂ ਜ਼ਿਆਦਾ ਸਜ਼ਾ ਹੋਣ ਕਾਰਨ ਉਹ ਹੁਣ ਵਿਧਾਇਕ ਰਹਿਣ ਦੇ ਯੋਗ ਨਹੀਂ ਹਨ। ਡਾ. ਬਲਬੀਰ ਵੱਲੋਂ ਲੋਅਰ ਕੋਰਟ ਦੇ ਫੈਸਲੇ ਖਿਲਾਫ਼ ਫਿਲਹਾਲ ਸੈਸ਼ਨ ਕੋਰਟ ’ਚ ਅਪੀਲ ਵੀ ਨਹੀਂ ਕੀਤੀ ਗਈ। ਉਧਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਕਿਹਾ ਕਿ ਇਸ ਮਾਮਲੇ ’ਚ ਕਾਨੂੰਨੀ ਰਾਏ ਲਈ ਜਾ ਰਹੀ ਹੈ। ਜੇਕਰ ਡਾ. ਬਲਬੀਰ ਸਿੰਘ ਸਜ਼ਾ ਦੇ ਖਿਲਾਫ਼ ਸੈਸ਼ਨ ਕੋਰਟ ’ਚ ਅਪੀਲ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ’ਚੋਂ ਕੱਢਿਆ ਜਾਵੇਗਾ। ਧਿਆਨ ਰਹੇ ਕਿ ਡਾ. ਬਲਬੀਰ ਸਿੰਘ ’ਤੇ 2011 ’ਚ ਝਗੜੇ ਦਾ ਕੇਸ ਦਰਜ ਹੋਇਆ ਸੀ, ਜਿਸ ’ਚ ਕੋਰਟ ਵੱਲੋਂ ਡਾ. ਬਲਬੀਰ ਸਿੰਘ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਡਾ. ਬਲਬੀਰ ਸਿੰਘ ਇਸ ਮਾਮਲੇ ’ਚ ਲੱਗੇ ਸਾਰੇ ਆਰੋਪਾਂ ਨੂੰ ਨਕਾਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਰੰਜ਼ਿਸ਼ ਕਾਰਨ ਉਨ੍ਹਾਂ ਨੂੰ ਇਸ ਕੇਸ ਵਿਚ ਫਸਾਇਆ ਗਿਆ ਹੈ ਜਦਕਿ ਉਨ੍ਹਾਂ ਦਾ ਪਰਿਵਾਰ ਬੇਕਸੂਰ ਹੈ ਅਤੇ ਉਹ ਇਨਸਾਫ਼ ਲਈ ਸੈਸ਼ਨ ਕੋਰਟ ਜਾਣਗੇ।

 

Check Also

ਅਮਰੀਕਾ ਤੇ ਬਿ੍ਟੇਨ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਨਰਿੰਦਰ ਮੋਦੀ ਦੀ ਗਾਰੰਟੀ ਨੂੰ ਦੱਸਿਆ ਝੂਠ ਦਾ ਪੁਲੰਦਾ 

ਚੰਡੀਗੜ੍ਹ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੀਰਵਾਰ ਨੂੰ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ …