-12.6 C
Toronto
Tuesday, January 20, 2026
spot_img
Homeਪੰਜਾਬਚਰਨਜੀਤ ਚੰਨੀ ਨੇ ਕੈਪਟਨ ਨਾਲ ਕੀਤੀ ਮੁਲਾਕਾਤ

ਚਰਨਜੀਤ ਚੰਨੀ ਨੇ ਕੈਪਟਨ ਨਾਲ ਕੀਤੀ ਮੁਲਾਕਾਤ

ਅਮਰਿੰਦਰ ਨੇ ਚੰਨੀ ਦੇ ਨੂੰਹ-ਪੁੱਤ ਨੂੰ ਦਿੱਤਾ ਅਸ਼ੀਰਵਾਦ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਸਿਸਵਾਂ ਫਾਰਮ ਹਾਊਸ ’ਤੇ ਮੁਲਾਕਾਤ ਕੀਤੀ। ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਪਹਿਲੀ ਵਾਰ ਕੈਪਟਨ ਅਮਰਿੰਦਰ ਨੂੰ ਮਿਲੇ ਹਨ। ਇਸ ਮੌਕੇ ਚੰਨੀ ਦੇ ਨੂੰਹ-ਪੁੱਤ ਵੀ ਨਾਲ ਹੀ ਮੌਜੂਦ ਰਹੇ ਅਤੇ ਕੈਪਟਨ ਅਮਰਿੰਦਰ ਨੇ ਚੰਨੀ ਦੇ ਨੂੰਹ-ਪੁੱਤ ਨੂੰ ਅਸ਼ੀਰਵਾਦ ਵੀ ਦਿੱਤਾ। ਇਸੇ ਦੌਰਾਨ ਚੰਨੀ ਨੇ ਰਸਤੇ ਵਿਚ ਰੁਕ ਕੇ ਲੰਗਰ ’ਚ ਸੰਗਤਾਂ ਨਾਲ ਜਲੇਬੀਆਂ ਵੀ ਖਾਧੀਆਂ। ਕੈਪਟਨ ਅਮਰਿੰਦਰ ਅਤੇ ਚੰਨੀ ਦੀ ਇਸ ਮੁਲਾਕਾਤ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਕਈ ਸਿਆਸੀ ਮਾਅਨੇ ਵੀ ਕੱਢੇ ਜਾ ਰਹੇ ਹਨ। ਧਿਆਨ ਰਹੇ ਕਿ ਅਮਰਿੰਦਰ ਦੇ ਖਿਲਾਫ ਬਗਾਵਤ ਕਰਨ ਵਾਲੇ ਚਾਰ ਵੱਡੇ ਮੰਤਰੀਆਂ ’ਚ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਸਨ। ਹੁਣ ਨਵਜੋਤ ਸਿੱਧੂ ਦੀ ਚੰਨੀ ਨਾਲ ਚੱਲ ਨਰਾਜ਼ਗੀ ਤੋਂ ਬਾਅਦ ਕੈਪਟਨ ਅਤੇ ਚੰਨੀ ਦੀ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਵੀ ਦਿੱਲੀ ਹਾਈਕਮਾਨ ਨੇ ਸੱਦਿਆ ਹੋਇਆ ਹੈ।

 

RELATED ARTICLES
POPULAR POSTS