ਨਿਕਾਹ ਕਰਾਉਣ ਵਾਲੀ ਕਿਰਨ ਬਾਲਾ ਨੂੰ ਪਾਕਿ ਨੇ ਦਿੱਤਾ ਛੇ ਮਹੀਨੇ ਦਾ ਵੀਜ਼ਾ
ਅੰਮ੍ਰਿਤਸਰ/ਬਿਊਰੋ ਨਿਊਜ਼
ਵਿਸਾਖੀ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੇ ਦੌਰਾਨ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਤੋਂ ਸ਼ੱਕੀ ਹਾਲਤ ਵਿਚ ਲਾਪਤਾ ਹੋਏ ਅੰਮ੍ਰਿਤਸਰ ਦੇ ਪਿੰਡ ਨਿਰੰਜਨਪੁਰ ਦੇ ਨਿਵਾਸੀ ਅਮਰਜੀਤ ਸਿੰਘ ਨੂੰ ਅੱਜ ਪਾਕਿਸਤਾਨੀ ਰੇਂਜਰਾਂ ਨੇ ਬੀ. ਐਸ. ਐਫ. ਦੇ ਹਵਾਲੇ ਕਰ ਦਿੱਤਾ। ਉਸ ਨੂੰ ਲੈਣ ਲਈ ਉਸ ਦੇ ਪਰਿਵਾਰਕ ਮੈਂਬਰ ਅਟਾਰੀ ਪਹੁੰਚੇ ਹੋਏ ਸਨ। ਅਮਰਜੀਤ ਸਿੰਘ 12 ਅਪ੍ਰੈਲ ਨੂੰ ਸਿੱਖ ਜੱਥੇ ਦੇ ਨਾਲ ਪਾਕਿਸਤਾਨ ਗਿਆ ਸੀ। ਜਿਸ ਤੋਂ ਬਾਅਦ ਅਮਰਜੀਤ ਆਪਣੇ ਪਾਕਿਸਤਾਨੀ ਫੇਸਬੁੱਕ ਦੋਸਤ ਆਮਿਦ ਰਜ਼ਾਕ ਦੇ ਸ਼ੇਖੁਪੁਰਾ ਸਥਿਤ ਘਰ ਵਿਚ ਰੁਕਿਆ ਹੋਇਆ ਸੀ।
ਚੇਤੇ ਰਹੇ ਕਿ ਸ਼ਰਧਾਲੂਆਂ ਦੇ ਜਥੇ ਨਾਲ ਗਈ ਹੁਸ਼ਿਆਰਪੁਰ ਦੀ ਕਿਰਨ ਬਾਲਾ ਵਾਪਸ ਨਹੀਂ ਪਹੁੰਚੀ, ਉਸ ਨੇ ਪਾਕਿਸਤਾਨ ਵਿਚ ਹੀ ਨਿਕਾਹ ਕਰਵਾ ਲਿਆ ਸੀ। ਹੁਣ ਪਾਕਿ ਸਰਕਾਰ ਨੇ ਕਿਰਨ ਬਾਲਾ ਨੂੰ ਛੇ ਮਹੀਨੇ ਦਾ ਵੀਜ਼ਾ ਵੀ ਦੇ ਦਿੱਤਾ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …