ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ ਪਾਰਟੀ ਦੀ ਸਮਰਾਲਾ ’ਚ ਹੋਈ ਸੂਬਾ ਪੱਧਰੀ ਰੈਲੀ ਵਿਚੋਂ ਗੈਰਹਾਜ਼ਰ ਰਹੇ। ਨਵਜੋਤ ਸਿੱਧੂ ਨੂੰ ਛੱਡ ਕੇ ਰੈਲੀ ਦੌਰਾਨ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਹਾਲਾਂਕਿ ਸਿੱਧੂ ਨੇ ਰੈਲੀ ਤੋਂ ਪਹਿਲਾਂ ਨਰਮ ਰੁਖ ਅਖਤਿਆਰ ਕਰਦਿਆਂ ਇਕ ਵੀਡੀਓ ਕੀਤੀ, ਜਿਸ ’ਚ ਉਨ੍ਹਾਂ ਕਿਹਾ ਕਿ ਦੋਸਤ ਅਹਿਬਾਬ ਨੇ ਹਰ ਸਲੂਕ ਮੇਰੀ ਉਮੀਦ ਦੇ ਖਿਲਾਫ਼ ਕੀਯਾ, ਅਬ ਮੈਂ ਇੰਤਕਾਮ ਲੇਤਾ ਹੂੰ, ਜਾਓ ਤੁਮਹੇ ਮੁਆਫ਼ ਕੀਯਾ। ਇਸ ਤੋਂ ਪਹਿਲਾਂ ਸਿੱਧੂ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਰੈਲੀ ਲਈ ਸੱਦਾ ਆਉਂਦਾ ਹੈ ਤਾਂ ਉਹ ਰੈਲ ਵਿਚ ਜ਼ਰੂਰ ਜਾਣਗੇ। ਧਿਆਨ ਰਹੇ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਕਾਂਗਰਸ ਪਾਰਟੀ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਦੀਆਂ ਮੀਟਿੰਗਾਂ ਵਿਚੋਂ ਗੈਰਹਾਜ਼ਰ ਰਹੇ ਸਨ। ਜਦਕਿ ਕਿਆਸ ਲਗਾਏ ਜਾ ਰਹੇ ਸਨ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਜ਼ਰੂਰ ਪਹੁੰਚਣਗੇ। ਸਟੇਜ ’ਤੇ ਸਿੱਧੂ ਲਈ ਬਕਾਇਆ ਕੁਰਸੀ ਵੀ ਲਗਾਈ ਗਈ ਸੀ ਪ੍ਰੰਤੂ ਉਹ ਰੈਲੀ ਵਿਚ ਨਹੀਂ ਪਹੁੰਚੇ।
Check Also
ਭਗਵੰਤ ਮਾਨ ਹੀ ਰਹਿਣਗੇ ਪੰਜਾਬ ਦੇ ਮੁੱਖ ਮੰਤਰੀ
ਕੇਜਰੀਵਾਲ ਨੇ ਮੁੱਖ ਮੰਤਰੀ ਬਦਲਣ ਦੀਆਂ ਅਫਵਾਹਾਂ ਨੂੰ ਸਿਰੇ ਤੋਂ ਨਕਾਰਿਆ ਚੰਡੀਗੜ੍ਹ/ਬਿਊਰੋ ਨਿਊਜ਼ : ਆਦਮੀ …