2.1 C
Toronto
Wednesday, November 12, 2025
spot_img
Homeਦੁਨੀਆਪਾਕਿ ਫ਼ੌਜ ਮੁਖੀ ਵੱਲੋਂ 15 ਅੱਤਵਾਦੀਆਂ ਦੀ ਫਾਂਸੀ 'ਤੇ ਮੋਹਰ

ਪਾਕਿ ਫ਼ੌਜ ਮੁਖੀ ਵੱਲੋਂ 15 ਅੱਤਵਾਦੀਆਂ ਦੀ ਫਾਂਸੀ ‘ਤੇ ਮੋਹਰ

ਇਸਲਾਮਾਬਾਦ : ਪਾਕਿਸਤਾਨ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਐਤਵਾਰ ਨੂੰ 15 ਅੱਤਵਾਦੀਆਂ ਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ। ਇਨ੍ਹਾਂ ਵਿਅਕਤੀਆਂ ‘ਤੇ ਆਮ ਨਾਗਰਿਕਾਂ ਅਤੇ ਸੁਰੱਖਿਆ ਜਵਾਨਾਂ ਦੇ ਇਲਾਵਾ 2016 ਵਿਚ ਇਕ ਈਸਾਈ ਕਾਲੋਨੀ ਵਿਚ ਆਤਮਘਾਤੀ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ। ਬਾਜਵਾ ਨੇ ਸਤੰਬਰ ਮਹੀਨੇ ਵਿਚ ਵੀ 11 ਅੱਤਵਾਦੀਆਂ ਦੀ ਫਾਂਸੀ ਦੀ ਸਜ਼ਾ ‘ਤੇ ਮੋਹਰ ਲਗਾਈ ਸੀ। ਤਾਲਿਬਾਨ ਦੇ ਇਕ ਧੜੇ ਜਮਾਤ-ਉਰ-ਅਹਿਰਾਰ ਦੇ ਚਾਰ ਆਤਮਘਾਤੀ ਹਮਲਾਵਰਾਂ ਨੇ ਸਤੰਬਰ 20 16 ਵਿਚ ਪਿਸ਼ਾਵਰ ਨੇੜੇ ਈਸਾਈ ਕਾਲੋਨੀ ‘ਤੇ ਹਮਲਾ ਕੀਤਾ ਸੀ। ਇਹ ਕਾਲੋਨੀ ਫ਼ੌਜ ਦੀ ਛਾਉਣੀ ਦੇ ਬਾਹਰ ਸਥਿਤ ਹੈ। ਹਮਲੇ ਦੇ ਤੁਰੰਤ ਬਾਅਦ ਸੁਰੱਖਿਆ ਜਵਾਨਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਸਾਰੇ ਹਮਲਾਵਰਾਂ ਨੂੰ ਮਾਰ ਦਿੱਤਾ ਸੀ। ਜਮਾਤ-ਉਰ-ਅਹਿਰਾਰ ਦੇ ਮੈਂਬਰ ਇਬਰਾਰ ਨੇ ਇਸ ਹਮਲੇ ਦੀ ਯੋਜਨਾ ਬਣਾਈ ਸੀ ਅਤੇ ਸਾਰੇ ਹਮਲਾਵਰਾਂ ਨੂੰ ਧਮਾਕਾਖੇਜ਼ ਸਮੱਗਰੀ ਦਿੱਤੀ ਸੀ। ਉਸ ਨੇ ਅਦਾਲਤ ਦੇ ਸਾਹਮਣੇ ਆਪਣਾ ਜੁਰਮ ਕਬੂਲ ਕੀਤਾ ਸੀ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨ (ਆਈਐੱਸਪੀਆਰ) ਮੁਤਾਬਕ ਇਨ੍ਹਾਂ ਅੱਤਵਾਦੀਆਂ ਦੇ ਹਮਲੇ ਵਿਚ 34 ਵਿਅਕਤੀਆਂ ਦੀ ਜਾਨ ਚਲੀ ਗਈ ਸੀ।

RELATED ARTICLES
POPULAR POSTS