Breaking News
Home / ਦੁਨੀਆ / ਟੀਸੀਐਸ ਵੱਲੋਂ ਦੋਸ਼ਾਂ ਤੋਂ ਇਨਕਾਰ, ਉਪਰਲੀ ਅਦਾਲਤ ਵਿਚ ਕਰੇਗੀ ਅਪੀਲ

ਟੀਸੀਐਸ ਵੱਲੋਂ ਦੋਸ਼ਾਂ ਤੋਂ ਇਨਕਾਰ, ਉਪਰਲੀ ਅਦਾਲਤ ਵਿਚ ਕਰੇਗੀ ਅਪੀਲ

logo-2-1-300x105-3-300x105ਵਾਸ਼ਿੰਗਟਨ/ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਨੇ ਕਿਹਾ ਕਿ ਐਪਿਕ ਸਿਸਟਮਜ਼ ਮਾਮਲੇ ਵਿਚ ਕੋਈ ਬੌਧਿਕ ਸੰਪਤੀ (ਆਈਪੀ) ਉਲੰਘਣ ਨਹੀਂ ਹੋਇਆ ਹੈ ਅਤੇ ਉਹ ਆਪਣਾ ਪੱਖ ਰੱਖਣ ਲਈ ਉਪਰਲੀ ਅਦਾਲਤ ਵਿਚ ਅਪੀਲ ਕਰਨਗੇ। ਮੁੰਬਈ ਦੀ ਇਸ ਕੰਪਨੀ ਨੇ ਕਿਹਾ ਹੈ ਕਿ ਉਹ ਆਈਪੀ ਦੀ ਸੁਰੱਖਿਆ, ਆਪਣੀ ਸਾਖ ਅਤੇ ਵਿੱਤੀ ਹਿੱਤਾਂ ਸਬੰਧੀ ਆਪਣਾ ਰੁਤਬਾ ਕਾਇਮ ਰੱਖੇਗੀ। ਟੀਸੀਐਸ ਨੇ ਕਿਹਾ ਕਿ ਉਨ੍ਹਾਂ ਐਪਿਕ ਸਿਸਟਮਜ਼ ਦੇ ਡਾਊਨਲੋਡ ਕੀਤੇ ਦਸਤਾਵੇਜ਼ ਦੀ ਨਾ ਦੁਰਵਰਤੋਂ ਕੀਤੀ ਅਤੇ ਨਾ ਹੀ ਕੋਈ ਲਾਹਾ ਲਿਆ। ਉਨ੍ਹਾਂ ਆਸ ਪ੍ਰਗਟਾਈ ਕਿ ਬੈਂਚ ਨੁਕਸਾਨ ਦੇ ਭੁਗਤਾਨ ਨੂੰ ਘਟਾਏਗੀ। ਕੰਪਨੀ ਨੇ ਕਿਹਾ ਕਿ ਹਸਪਤਾਲ ਪ੍ਰਬੰਧਨ ਪ੍ਰਣਾਲੀ ‘ਮੈੱਡ ਮੰਤਰਾ’ ਦੇ ਵਿਕਾਸ ਲਈ ਉਨ੍ਹਾਂ ਇਸ ਸਾਫਟਵੇਅਰ ਦਾ ਸਹਾਰਾ ਨਹੀਂ ਲਿਆ। ਕੰਪਨੀ ਮੁਤਾਬਕ ਚੌਥੀ ਤਿਮਾਹੀ ਦੇ ਵਿੱਤੀ ਨਤੀਜਿਆਂ ‘ਤੇ ਕੋਈ ਅਸਰ ਨਹੀਂ ਪਏਗਾ ਜਿਸ ਦਾ 18 ਅਪਰੈਲ ਨੂੰ ਐਲਾਨ ਕੀਤਾ ਜਾਣਾ ਹੈ।

Check Also

ਬਿ੍ਟੇਨ ’ਚ 4 ਜੁਲਾਈ ਨੂੰ ਵੋਟਿੰਗ

ਸਰਵੇ ਮੁਤਾਬਕ ਪੀਐਮ ਰਿਸ਼ੀ ਸੂਨਕ ਦੀ ਪਾਰਟੀ ਦੀ ਹਾਰ ਤੈਅ ਲੰਡਨ/ਬਿਊਰੋ ਨਿਊਜ਼ ਬਿ੍ਰਟੇਨ ਵਿਚ ਭਾਰਤੀ …