Breaking News
Home / ਦੁਨੀਆ / ਟਾਟਾ ਕੰਪਨੀ ਨੂੰ ਅਮਰੀਕਾ ‘ਚ 94 ਕਰੋੜ ਡਾਲਰ ਜੁਰਮਾਨਾ

ਟਾਟਾ ਕੰਪਨੀ ਨੂੰ ਅਮਰੀਕਾ ‘ਚ 94 ਕਰੋੜ ਡਾਲਰ ਜੁਰਮਾਨਾ

logo-2-1-300x105-3-300x105ਦੂਜੀ ਕੰਪਨੀ ਦੇ ਕਾਰੋਬਾਰੀ ਭੇਤਾਂ ਵਾਲੀਆਂ 6477 ਫਾਈਲਾਂ ਚੋਰੀ ਕਰਨ ਦਾ ਲੱਗਿਆ ਦੋਸ਼
ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤ ਦੇ ਟਾਟਾ ਗਰੁੱਪ ਦੀਆਂ ਦੋ ਕੰਪਨੀਆਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਅਤੇ ਟਾਟਾ ਅਮਰੀਕਾ ਇੰਟਰਨੈਸ਼ਨਲ ਕੌਰਪ ਨੂੰ ਅਮਰੀਕਾ ਦੀ ਸੰਘੀ ਅਦਾਲਤ ਨੇ ਕਿਸੇ ਦੂਜੀ ਕੰਪਨੀ ਦੇ ਕਾਰੋਬਾਰੀ ਭੇਤ ਚੋਰੀ ਕਰਨ ਦੇ ਦੋਸ਼ ਹੇਠ 94 ਕਰੋੜ ਡਾਲਰ ਦਾ ਜੁਰਮਾਨਾ ਕੀਤਾ ਹੈ। ਅਮਰੀਕੀ ਸੂਬੇ ਵਿਸਕੌਨਸਿਨ ਦੀ ਪੱਛਮੀ ਜ਼ਿਲ੍ਹਾ ਮੈਡੀਸਨ ਅਦਾਲਤ ਦੀ ਗਰੈਂਡ ਜਿਊਰੀ ਨੇ ਕਈ ਦਿਨਾਂ ਦੀ ਸੁਣਵਾਈ ਤੋਂ ਬਾਅਦ ਟੀਸੀਐਸ ਅਤੇ ਟਾਟਾ ਅਮਰੀਕਾ ਇੰਟਰਨੈਸ਼ਨਲ ਕੋਰਪ ਵੱਲੋਂ ਐਪਿਕ ਸਿਸਟਮਜ਼ ਦੇ ਸਾਫ਼ਟਵੇਅਰ ਦੀ ਆਪਣੇ ਕੰਮਕਾਰ ਵਿਚ ਹੱਦੋਂ ਵੱਧ ਵਰਤੋਂ ਕਰਨ ‘ਤੇ 24 ਕਰੋੜ ਡਾਲਰ ਅਦਾ ਕਰਨ ਦਾ ਹੁਕਮ ਦਿੱਤਾ। ਟਾਟਾ ਕੰਪਨੀ ਨੂੰ ਸਜ਼ਾ ਵਜੋਂ 70 ਕਰੋੜ ਡਾਲਰ ਹੋਰ ਅਦਾ ਕਰਨ ਲਈ ਕਿਹਾ ਗਿਆ ਹੈ। ਐਪਿਕ ਸਿਸਟਮਜ਼ ਵੱਲੋਂ ਟਾਟਾ ਦੀਆਂ ਦੋਵੇਂ ਕੰਪਨੀਆਂ ‘ਤੇ ਕਾਰੋਬਾਰੀ ਭੇਤ, ਖ਼ੁਫ਼ੀਆ ਸੂਚਨਾ, ਦਸਤਾਵੇਜ਼ ਅਤੇ ਡੇਟਾ ਚੋਰੀ ਕਰਨ ਦੇ ਦੋਸ਼ ਲਾਉਂਦਿਆਂ ਅਕਤੂਬਰ 2014 ‘ਚ ਮੈਡੀਸਨ ਦੀ ਜ਼ਿਲ੍ਹਾ ਅਦਾਲਤ ਵਿਚ ਕੇਸ ਕੀਤਾ ਗਿਆ ਸੀ ਅਤੇ ਫਿਰ ਜਨਵਰੀ ਤੇ ਦਸੰਬਰ 2015 ਵਿਚ ਇਸ ‘ਚ ਤਰਮੀਮ ਕੀਤੀ ਗਈ।
ਐਪਿਕ ਸਿਸਟਮਜ਼ ਵੱਲੋਂ ਦਾਖ਼ਲ ਕੀਤੀ ਗਈ ਪਟੀਸ਼ਨ ‘ਚ ਆਖਿਆ ਗਿਆ ਸੀ ਕਿ ਟੀਸੀਐਸ ਨੇ ਆਪਣੇ ਗਾਹਕਾਂ ਲਈ ਵਿਚਾਰ ਵਟਾਂਦਰਾ ਕਰਨ ਵਾਸਤੇ ਇਹ ਡੇਟਾ ਲਿਆ ਸੀ। ਐਪਿਕ ਨੇ ਕਿਹਾ ਕਿ ਉਨ੍ਹਾਂ ਨੂੰ ਸੂਹ ਮਿਲੀ ਕਿ ਟੀਸੀਐਸ ਦੇ ਮੁਲਾਜ਼ਮ ਸਮਝੌਤੇ ਤੋਂ ਅਗਾਂਹ ਜਾਂਦੇ ਹੋਏ ਉਨ੍ਹਾਂ ਦੇ ਸਾਫਟਵੇਅਰ ਦੀ ਆਪਣੇ ਪ੍ਰੋਡਕਟ ਨੂੰ ਮੁਕਾਬਲੇ ਦਾ ਬਣਾਉਣ ਤੇ ਉਸ ਵਿਚ ਸੁਧਾਰ ਕਰਨ ਲਈ ਵਰਤੋਂ ਕੀਤੀ ਜਾ ਰਹੀ ਹੈ। ਐਪਿਕ ਮੁਤਾਬਕ ਟੀਸੀਐਸ ਦੇ ਇਕ ਮੁਲਾਜ਼ਮ ਦੇ ਸਿਸਟਮ ਤੋਂ 6477 ਦਸਤਾਵੇਜ਼ ਡਾਊਨਲੋਡ ਕੀਤੇ ਗਏ, ਜਿਨ੍ਹਾਂ ਨੂੰ ਭਾਰਤ ਅਤੇ ਅਮਰੀਕਾ ਵਿਚ ਕਈ ਥਾਵਾਂ ‘ਤੇ ਵਰਤਿਆ ਗਿਆ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …