Breaking News
Home / ਦੁਨੀਆ / ਸੰਗ ਢੇਸੀਆਂ ਨਿਵਾਸੀਆਂ ਨੇ 12ਵੀਂ ਸਲਾਨਾ ਪਿਕਨਿਕ ਮਨਾਈ

ਸੰਗ ਢੇਸੀਆਂ ਨਿਵਾਸੀਆਂ ਨੇ 12ਵੀਂ ਸਲਾਨਾ ਪਿਕਨਿਕ ਮਨਾਈ

logo-2-1-300x105-3-300x105ਮਿਲਟਨ/ਬਿਊਰੋ ਨਿਊਜ਼
ਹਰ ਸਾਲ ਦੀ ਤਰ੍ਹਾਂ ਇਸ ਸਾਲ ਭੀ ਦਿਨ ਸਨਿਚਰਵਾਰ, 20 ਅਗਸਤ 2016 ਨੂੰ ਸੰਗ ਢੇਸੀਆਂ, ਜਿਲ੍ਹਾ ਜਲੰਧਰ ਦੇ ਪਰੀਵਾਰਾਂ ਨੇ ਮਿਲ ਕੇ ਇਕ ਪਿਕਨਿਕ ਰੈਟਲ ਸਨੇਕ ਕੰਜ਼ਰਰਵੇਸ਼ਨ ਏਰੀਆ, ਮਿਲਟਨ, ਕੈਨੇਡਾ ਵਿਖੇ ਆਯੋਜਿਤ ਕੀਤੀ ਜਿਸ ਵਿਚ ਤਕਰੀਬਨ 60 ਤੋਂ ਵੱਧ ਬੱਚੇ, ਜਵਾਨ ਅਤੇ ਬਜੁਰਗਾਂ ਨੇ ਹਿਸਾ ਲਿਆ। ਭਰਤ ਮਾਨ ਨੇ ਸਾਰਿਆਂ ਦਾ ਪਿਕਨਿਕ ਵਿਚ ਆਉਣ ਦਾ ਧੰਨਵਾਦ ਕੀਤਾ। ਮਾਨਯੋਗ ਸ੍ਰੀ ਜੋ ਡੈਨੀਅਲ, ਸਾਬਕਾ ਮੈਂਬਰ ਪਾਰਲੀਮੈਂਟ, ਡੌਨ ਵੈਲੀ ਈਸਟ, ਯੂ:ਕੇ: ਤੋਂ ਉਚੇਚੇ ਤੌਰ ਤੇ ਪੁਜੇ ਕਿਰਪਾਲ ਸਿੰਘ ਕਲਸੀ, ਅਤੇ ਭਾਰਤ ਤੋਂ ਆਇ ਰਕਸ਼ਾ ਭਾਸਕਰ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ।ਭਰਤ ਨੇ ਸਾਰੇ ਬੁਲਾਰਿਆਂ ਨੂੰ ਬੋਲਣ ਲਈ ਸੱਦਾ ਦਿਤਾ।ਇਸ ਤੋਂ ਉਪਰੰਤ ਦੀਦਾਰ ਸਿੰਘ ਖੋਖ਼ਰ ਨੇ ਸਾਥੋਂ ਵਿਛੜ ਗਏ ਪਿਆਰਿਆਂ ਨੂੰ ਯਾਦ ਕੀਤਾ ਅਤੇ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਸਾਲ ਜਸਵੀਰ ਹੰਸਪਾਲ, ਪ੍ਰਮਜੀਤ ਕੌਰ ਕਲਸੀ ਤੇ ਹਰਭਜਨ ਕੌਰ ਢੇਸੀ ਸਿਹਤ ਪਖੋਂ ਠੀਕ ਨਾਂ ਹੋਣ ਕਾਰਨ ਪਿਕਨਿਕ ਵਿਚ ਸ਼ਾਮਲ ਨਹੀਂ ਹੋ ਸਕੇ ਉਹਨਾ ਦੀ ਸਿਹਤਯਾਬੀ ਲਈ ਸ਼ੁਭ ਕਾਮਨਾਂਵਾਂ ਭੇਜੀਆਂ ਗਈਆਂ।ਜੋਗਿੰਦਰ ਤੇ ਨਿਰਮਲ ਢੇਸੀ ਦੇ ਪਰਿਵਾਰ ਵਿਚ ਜਨਮੇ ਪੋਤਰੇ  ਅਤੇ ਸੀਮਾ ਕਪਿਲ ਤੇ ਸਨੇਹਲ ਦੇ ਘਰ ਬੇਟੀ ਦੀ ਆਮਦ ਤੇ ਪ੍ਰੀਵਾਰਾਂ ਨੂੰ ਵਧਾਈਆਂ ਦਿੱਤੀਆਂ ਤੇ ਬਚਿਆਂ ਦੀ ਲੰਬੀ ਉਮਰ ਤੇ ਚੰਗੀ ਸਿਹਤ ਲਈ ਦੁਆਵਾਂ ਵੀ ਕੀਤੀਆਂ ਗਈਆਂ। ਜੋਗਿੰਦਰ ਕਲਸੀ ਨੇ ਬਾਬਾ ਸੰਗ ਪਬਲਿਕ ਲਾਇਬ੍ਰੇਰੀ ਦੀ ਰਿਪੋਰਟ ਸਾਂਝੀ ਕਰਦਿਆਂ ਦੱਸਿਆ ਕੇ ਇਸ ਸਾਲ 50 ਬਚੇ ਕੰਪਯੂਟਰ ਦੀ ਵਿਦਿਆ ਪ੍ਰਾਪਤ ਕਰ ਰਹੇ ਹਨ। ਸਿਲਾਈ ਕਢ੍ਹਾਈ ਅਤੇ ਪਾਕ-ਵਿੱਦਿਆ ਦੇ ਕੋਰਸ ਭੀ ਸੁਚਾਰੂ ਰੂਪ ਵਿਚ ਚਲ ਰਹੇ ਹਨ ।ਇਸ ਤੋਂ ਇਲਾਵਾ 6 ਗ਼ਰੀਬ ਬਚਿਆਂ ਨੂੰ ਸਕੂਲੀ ਵਿਦਿਆ ਲਈ ਮਾਲੀ ਮਦਦ ਭੀ ਦਿਤੀ ਜਾ ਰਹੀ ਹੈ। ਅਮਰੀਕ ਕੈਂਥ ਨੇ ਸਾਰੇ ਆਉਣ ਵਾਲਿਆਂ ਦਾ ਅਤੇ ਵਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਸਾਰੇ ਪਰਵਾਰਾਂ ਦਾ ਧੰਨਵਾਦ ਕੀਤਾ। ਇਹ ਪਿਕਨਿਕ ਹਰ ਸਾਲ ਅਗਸਤ ਦੇ ਤੀਜੇ ਸ਼ਨੀਚਰਵਾਰ ਨੂੰ ਮਨਾਈ ਜਾਂਦੀ ਹੈ।ਇਸ ਦੀ ਜ਼ਿਆਦਾ ਜਾਣਕਾਰੀ ਭਰਤ ਮਾਨ 647-965-8800 ਤੋਂ ਭੀ ਲਈ ਜਾ ਸਕਦੀ ਹੈ ਜਾਂ ਤੁਸੀਂ ਪ੍ਰੇਮਜੀਤ ਢੇਸੀ ਨੂੰ 416-896-7162, ਜਾਂ ਜੋਗਿੰਦਰ ਢੇਸੀ 905-915-1698 ਤੇ ਫੂਨ ਕਰ ਸਕਦੇ ਹੋ। ਇਸ ਪਿਕਨਿਕ ਦੀਆਂ ਕੁਝ ਝਲਕੀਆਂ ਯੂਟਿਊਬ ਦੇ ”ਜੋਗਿੰਦਰਕਲਸੀ” ਚੈਨਲ ਤੇ ਭੀ ਵੇਖੀਆਂ ਜਾ ਸਕਦੀਆਂ ਹਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …