Breaking News
Home / ਦੁਨੀਆ / ਭਾਰਤੀ-ਅਮਰੀਕੀ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਵਿਚ ਅਹਿਮ ਅਹੁਦਾ

ਭਾਰਤੀ-ਅਮਰੀਕੀ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਵਿਚ ਅਹਿਮ ਅਹੁਦਾ

ਵਾਸ਼ਿੰਗਟਨ : ਮੁਲਕ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਿਡੇਨ ਨੇ ਭਾਰਤੀ-ਅਮਰੀਕੀ ਨੀਰਾ ਟੰਡਨ (50) ਨੂੰ ਵ੍ਹਾਈਟ ਹਾਊਸ ਪ੍ਰਸ਼ਾਸਨ ਵਿੱਚ ਪ੍ਰਬੰਧਨ ਤੇ ਬਜਟ ਦਫ਼ਤਰ ਦਾ ਡਾਇਰੈਕਟਰ ਲਾਉਣ ਦੀ ਤਿਆਰੀ ਖਿੱਚ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਪਰੋਕਤ ਅਹੁਦਾ ਵ੍ਹਾਈਟ ਹਾਊਸ ਦੇ ਸਿਖਰਲੇ ਅਹੁਦਿਆਂ ਵਿਚ ਸ਼ੁਮਾਰ ਹੈ। ਵ੍ਹਾਈਟ ਹਾਊਸ ਪ੍ਰਸ਼ਾਸਨ ਦੇ ਬਜਟ ਦੀ ਜ਼ਿੰਮੇਵਾਰੀ ਇਸ ਅਹੁਦੇ ‘ਤੇ ਬਿਰਾਜਮਾਨ ਸ਼ਖ਼ਸ ਦੇ ਹੱਥ ਹੁੰਦੀ ਹੈ। ਅਮਰੀਕੀ ਸੈਨੇਟ ਦੀ ਮੋਹਰ ਨਾਲ ਟੰਡਨ ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲੀ ਪਹਿਲੀ ਗੈਰ-ਗੋਰੀ ਮਹਿਲਾ ਹੋਵੇਗੀ। ਇਸ ਦੌਰਾਨ ਬਿਡੇਨ ਨੇ ਵਿਦੇਸ਼ ਵਿਭਾਗ ਦੇ ਸਾਬਕਾ ਤਰਜਮਾਨ ਜੈੱਨ ਪਸਾਕੀ ਨੂੰ ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ ਨਾਮਜ਼ਦ ਕੀਤਾ ਹੈ। ਬਿਡੇਨ ਦੀ ਟੀਮ ਨੇ ਸੰਚਾਰ ਵਿਭਾਗ ਵਿੱਚ ਕੁਝ ਹੋਰ ਨਿਯੁਕਤੀਆਂ ਵੀ ਕੀਤੀਆਂ ਹਨ।ઠ

Check Also

ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ

ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …