9 ਮਹੀਨੇ ਬਾਅਦ 1 ਲੱਖ ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦੇਸ਼ ‘ਚ ਆਉਣ ਵਾਲੇ ਸਾਰੇ ਇੰਟਰਨੈਸ਼ਨਲ ਯਾਤਰੀਆਂ ਦੇ ਲਈ 7 ਦਿਨ ਦਾ ਹੋਮ ਕੁਆਰਨਟੀਨ ਜ਼ਰੂਰੀ ਕਰ ਦਿੱਤਾ ਗਿਆ ਹੈ। ਦੇਸ਼ ‘ਚ ਓਮੀਕਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ। ਨਵੀਂ ਗਾਈਡਲਾਈਨ ਅਨੁਸਾਰ ਯਾਤਰੀਆਂ ਨੂੰ 8ਵੇਂ ਦਿਨ ਆਰਟੀ-ਪੀਸੀਆਰ ਟੈਸਟ ਕਰਵਾਉਣਾ ਹੋਵੇਗਾ ਅਤੇ ਪਾਜੇਟਿਵ ਆਉਣ ‘ਤੇ ਉਨ੍ਹਾਂ ਦਾ ਟੈਸਟ ਸੈਂਪਲ ਜੀਨੋ ਸੀਕਵੇਂਸਿੰਗ ਦੇ ਲਈ ਭੇਜਿਆ ਜਾਵੇਗਾ। ਦੇਸ਼ ‘ਚ ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਚਲਦਿਆਂ ਲੰਘੇ 24 ਘੰਟਿਆਂ ਦੌਰਾਨ 1 ਲੱਖ 17 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 302 ਵਿਅਕਤੀਆਂ ਦੀ ਮੌਤ ਹੋ ਗਈ। ਤੇਜੀ ਨਾਲ ਵਧ ਰਹੇ ਮਾਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਵਿਚ ਵੀਕਐਂਡ ਕਰਫਿਊ ਲਗਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਜੋ ਰਾਤੀਂ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਪੰਜਾਬ ਵਿਚ ਲੰਘੇ 24 ਘੰਟਿਆਂ ਦੌਰਾਨ 1796 ਕਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਉਧਰ ਪਟਿਆਲਾ ਤੋਂ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਵੀ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਗਏ ਹਨ।
Check Also
10 ਰਾਜਾਂ ਦੀਆਂ 31 ਵਿਧਾਨ ਸਭਾ ਅਤੇ ਵਾਇਨਾਡ ਲੋਕ ਸਭਾ ਸੀਟ ਲਈ ਪਾਈਆਂ ਗਈਆਂ ਵੋਟਾਂ
ਰਾਜਸਥਾਨ ’ਚ ਅਜ਼ਾਦ ਉਮੀਦਵਾਰ ਨੇ ਐਸਡੀਐਮ ਨੂੰ ਜੜਿਆ ਥੱਪੜ ਨਵੀਂ ਦਿੱਲੀ/ਬਿਊਰੋ ਨਿਊਜ਼ : ਝਾਰਖੰਡ ’ਚ …