13.1 C
Toronto
Thursday, October 8, 2026
spot_img
Homeਭਾਰਤਪੰਚਕੂਲਾ ਹਿੰਸਾ ਲਈ ਹਨੀਪ੍ਰੀਤ ਨੇ ਵੰਡੇ ਸਨ ਸਵਾ ਕਰੋੜ ਰੁਪਏ

ਪੰਚਕੂਲਾ ਹਿੰਸਾ ਲਈ ਹਨੀਪ੍ਰੀਤ ਨੇ ਵੰਡੇ ਸਨ ਸਵਾ ਕਰੋੜ ਰੁਪਏ

ਪੰਚਕੂਲਾ ਹਿੰਸਾ ਲਈ ਹਨੀਪ੍ਰੀਤ ਨੇ ਵੰਡੇ ਸਨ ਸਵਾ ਕਰੋੜ ਰੁਪਏ17 ਅਗਸਤ ਨੂੰ ਹੋਈ ਸੀ ਵਿਉਂਤਬੰਦੀ
ਪੰਚਕੂਲਾ/ਬਿਊਰੋ ਨਿਊਜ਼
25 ਅਗਸਤ ਨੂੰ ਪੰਚਕੂਲਾ ਵਿਚ ਹੋਈ ਹਿੰਸਾ ਦੀ ਕਹਾਣੀ ਪਹਿਲਾਂ ਹੀ ਲਿਖੀ ਜਾ ਚੁੱਕੀ ਸੀ। ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਬਾਰੇ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਸੁਖਦੀਪ ਕੌਰ, ਚਮਕੌਰ ਅਤੇ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਡੇਰਾ ਸਮਰਥਕ ਇਸ ਗੱਲ ਨੂੰ ਮੰਨ ਚੁੱਕੇ ਹਨ ਕਿ ਹਨੀਪ੍ਰੀਤ ਨੇ ਹੀ ਪੰਚਕੂਲਾ ਵਿਚ ਦੰਗੇ ਕਰਵਾਉਣ ਲਈ ਸਵਾ ਕਰੋੜ ਰੁਪਏ ਵੰਡੇ ਸਨ। ਚੇਤੇ ਰਹੇ ਕਿ ਸੁਖਦੀਪ ਕੌਰ ਨੂੰ ਹਨੀਪ੍ਰੀਤ ਦੇ ਨਾਲ ਹੀ ਗ੍ਰਿਫਤਾਰ ਕੀਤਾ ਗਿਆ ਹੈ। ਸੁਖਦੀਪ ਕੌਰ ਦਾ ਕਹਿਣਾ ਹੈ ਕਿ ਹਨੀਪ੍ਰੀਤ ਦੀ ਇਕ ਕਾਲ ਨਾਲ ਰਕਮ ਪਹੁੰਚ ਜਾਂਦੀ ਸੀ। ਡੇਰੇ ਵਿਚ ਫਾਇਨਾਂਸ ਦੀ ਕਮਾਨ ਹਨੀਪ੍ਰੀਤ ਦੇ ਹੱਥ ਵਿਚ ਹੀ ਸੀ। ਸੁਖਦੀਪ ਨੇ ਖੁਲਾਸਾ ਕੀਤਾ ਕਿ ਪੰਚਕੂਲਾ ਵਿਚ ਹਿੰਸਾ ਫੈਲਾਉਣ ਲਈ ਚਮਕੌਰ ਨੂੰ ਸਵਾ ਕਰੋੜ ਰੁਪਏ ਦੇ ਕੇ ਹਨੀਪ੍ਰੀਤ ਨੇ ਹੀ ਭੇਜਿਆ ਸੀ ਅਤੇ ਇਹ ਸਾਰੀ ਵਿਉਂਤਬੰਦੀ 17 ਅਗਸਤ ਨੂੰ ਹੋ ਗਈ ਸੀ।

RELATED ARTICLES
POPULAR POSTS