Breaking News
Home / ਭਾਰਤ / ਇਕੱਲੇ ਪੰਜਾਬੀ ਉਮੀਦਵਾਰ ਅਵਤਾਰ ਮਿਨਹਾਸ ਦਾ ਈਟੋਬੀਕੋਕ ਨੌਰਥ ਵਾਰਡ ਨੰ: 1 ਤੋਂઠਸਿਟੀ ਕੌਂਸਲਰ ਦੀ ਸੀਟ ਜਿੱਤਣਾ, ਮੌਜੂਦਾ ਸਮੇਂ ਦੀ ਵੱਡੀ ਲੋੜ

ਇਕੱਲੇ ਪੰਜਾਬੀ ਉਮੀਦਵਾਰ ਅਵਤਾਰ ਮਿਨਹਾਸ ਦਾ ਈਟੋਬੀਕੋਕ ਨੌਰਥ ਵਾਰਡ ਨੰ: 1 ਤੋਂઠਸਿਟੀ ਕੌਂਸਲਰ ਦੀ ਸੀਟ ਜਿੱਤਣਾ, ਮੌਜੂਦਾ ਸਮੇਂ ਦੀ ਵੱਡੀ ਲੋੜ

ਈਟੋਬੀਕੋਕ ਨੌਰਥ ਵਾਰਡ ਨੰ: 1 ਤੋਂ ਸਕੂਲ ਟਰੱਸਟੀ ਰਹਿ ਚੁੱਕੇ, ਪ੍ਰਸਿੱਧ ਬਿਜਨਸਮੈਨ ਅਤੇ ਪੰਜਾਬੀ ਕਮਿਊਨਿਟੀ ਦੀ ਜਾਣੀਂ ਪਹਿਚਾਣੀਂ ਸ਼ਖਸੀਅਤ ਅਵਤਾਰ ਮਿਨਹਾਸ ਨੇઠ ਈਟੋਬੀਕੋਕ ਨੌਰਥ ਵਾਰਡ ਨੰ: 1 ਤੋਂ ਇਸ ਵਾਰ ਸਿਟੀ ਕੌਂਸਲਰ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਕੱਲੇ ਪੰਜਾਬੀ ਉਮੀਦਵਾਰ ਅਵਤਾਰ ਮਿਨਹਾਸ ਦਾઠਈਟੋਬੀਕੋਕ ਵਾਰਡ ਨੰ: 1 ਤੋਂ ਸਿਟੀ ਕੌਂਸਲਰ ਦੀ ਸੀਟ ਜਿੱਤਣਾ, ਮੌਜੂਦਾ ਸਮੇਂ ਦੀ ਵੱਡੀ ਲੋੜ ਬਣ ਗਿਆ ਹੈ। ਆਪਣੇ ਬੱਚਿਆਂ, ਪਰਿਵਾਰ ਨਾਲ ਈਟੋਬੀਕੋਕ ਏਰੀਏ ਵਿੱਚ ਪਿਛਲੇ 20 ਸਾਲਾਂ ਤੋਂ ਸਰਗਰਮ ਹੋਣ ਕਾਰਨ, ਇਸ ਏਰੀਏ ਦੀਆਂ ਸਮੱਸਿਆਵਾਂ ਤੋਂ ਭਲੀ-ਭਾਂਤ ਜਾਣੂੰ ਹਨ ਅਤੇ ਉਹਨਾਂ ਦਾ ਹੱਲ ਵੀ ਜਾਣਦੇ ਹਨ। ਸਕੂਲ ਟਰੱਸਟੀ ਦੀ ਜਿੱਤ ਤੋਂ ਬਾਅਦ ਉਹਨਾਂ ਦੁਆਰਾ ਬਤੌਰ ਸਕੂਲ ਟਰੱਸਟੀ ਕੀਤੇ ਕੰਮਾਂ ਨੇ, ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾ ਦਿੱਤਾ ਹੈ। ਈਟੋਬੀਕੋਕ ਵਾਰਡ ਨੰਬਰ 1 ਵਿੱਚ ਇੱਕ ਵੱਖਰੀ ਪਹਿਚਾਣ ਬਣ ਗਈ ਹੈ। ਉੱਘੀ ਸ਼ਖਸੀਅਤ ਦੇ ਮਾਲਕ ਅਵਤਾਰ ਮਿਨਹਾਸ ਪਿਛਲੇ 15 ਸਾਲਾਂ ਤੋਂ ਉੱਪਰ, ਈਟੋਬੀਕੋਕ ਨਾਰਥ ਵਿੱਚ ਅਵਤਾਰ ਆਟੋ ਦੇ ਨਾਂ ਹੇਠ ਆਪਣਾ ਸਫਲਤਾਪੂਰਵਕ ਬਿਜਨਸ ਕਰ ਚੁੱਕੇ ਹਨ ਅਤੇ ਹੁਣ ਰੀਅਲ ਅਸਟੇਟ ਬਿਜ਼ਨਸ ਵਿੱਚ ਧੁੰਮਾਂ ਪਾ ਰਹੇ ਹਨ। ਹਰ ਚੰਗੀ ਕਮਿਉਨਿਟੀ ਦੀ ਤਰ੍ਹਾਂ ਈਟੋਬੀਕੋਕ ਏਰੀਆ ਦੀ ਮਲਟੀਕਲਚਰਲ ਕਮਿਉਨਿਟੀ ਸੰਸਥਾਵਾਂ ਨਾਲ ਸ਼ਮੂਲੀਅਤ ਹੋਣ ਕਾਰਨ, ਅਵਤਾਰ ਮਿਨਹਾਸ, ਆਪਣੀਂ ਵੱਖਰੀ ਪਹਿਚਾਣ ਰੱਖਦੇ ਹਨ। ਅਵਤਾਰ ਮਿਨਹਾਸ ਨੇ ਇਸੇ ਏਰੀਏ ਵਿੱਚ ਬਿਜਨਸ ਕਰਨ ਦੇ ਨਾਲ-ਨਾਲ ਵਾਲੰਟੀਅਰ ਕੰਮ ਕੀਤੇ ਹਨ ਅਤੇ ਕਈ ਸੰਸਥਾਵਾਂ ਨੂੰ ਦਾਨ ਵੀ ਕਰ ਚੁੱਕੇ ਹਨ। ਬਿਜਨਸ ਕਰਨ ਦੇ ਨਾਲ-ਨਾਲઠਪ੍ਰੈਕਟੀਕਲ ਤਜਰਬਾ ਹੋਣ ਕਾਰਨ ਉਹ ਇਸ ਏਰੀਏ ਦੇ ਢੁਕਵੇਂ ਸਿਟੀ ਕੌਂਸਲਰ ਉਮੀਦਵਾਰ ਹਨ। ਲਗਭਗ ਪਿਛਲੇ ਤਿੰਨ ਦਹਾਕਿਆ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਕਮਿਉਨਿਟੀ ਦੀ ਸੇਵਾ ਭਾਵਨਾ ਨਾਲ ਭਰਪੂਰ ਹੋਣ ਕਾਰਨ ਉਹ ਕਈ ਸੰਸਥਾਵਾਂ ਦੀ ਮੱਦਦ ਕਰ ਚੁੱਕੇ ਹਨ। ਵਿਲੀਅਮ ਆਸਲਰ ਹਸਪਤਾਲ ਲਈ 50,000 ਡਾਲਰ ਇਕੱਠੇ ਕਰਨੇ, ਸੀ ਐਨ ਆਈ ਬੀ, ਖੇਡ ਸੰਸਥਾਵਾਂ ਅਤੇ ਸਾਊਥ ਏਸ਼ੀਅਨ ਸੀਨੀਅਰਜ਼ ਸੰਸਥਾਵਾਂ ਦੀ ਮੱਦਦ ਕਰਨਾ, ਉਹਨਾਂ ਦੇ ਸ਼ਲਾਘਾਯੋਗ ਕੰਮ ਹਨ। ਇਹਨਾਂ ਸਾਰੇ ਕਮਿਉਨਿਟੀ ਕੰਮਾਂ ਤੋਂ ਇਲਾਵਾ, ਅਵਤਾਰ ਮਿਨਹਾਸ ਨੇ ਬਤੌਰ ਸਕੂਲ ਟਰੱਸਟੀ, ਸਕੂਲਾਂ, ਬੱਚਿਆਂ ਅਤੇ ਸਾਰੀਆਂ ਕਮਿਉਨੀਟੀਆਂ ਨੂੰ ਜਿਸ ਤਰ੍ਹਾਂ ਸਾਕਾਰਾਤਮਕ ਰੂਪ ਨਾਲ ਕੰਮ ਕਰਕੇ ਪ੍ਰਭਾਵਿਤ ਕੀਤਾ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਘਰ-ਘਰ ਵੋਟਾਂ ਮੰਗਦਿਆਂ ਵੋਟਰ, ਉਹਨਾਂ ਨੂੰ ਝੱਟ ਪਛਾਣ ਲੈਂਦੇ ਹਨ। ਕਈ ਵੋਟਰਾਂ ਨੇ ਤਾਂ ਸਾਈਨ ਲਾਉਣ ਦੀ ਤਾਰੀਖ ਤੋਂ ਪਹਿਲਾਂ ਹੀ ਆਪਣੀ ਮਰਜ਼ੀ ਨਾਲ ਉੇਹਨਾਂ ਦੇ ਪੋਸਟਰ ਲਗਾ ਲਏ ਸਨ। ਇਸ ਤੋਂ ਇਲਾਵਾ ਮਾਰਕੀਟਾਂ, ਸ਼ਾਪਿੰਗ ਸੈਂਟਰਾਂ ਵਿੱਚ ਵੀ ਉਹਨਾਂ ਨੂੰ ਵੋਟਰ ਦੂਰੋਂ ਪਛਾਣ ਲੈਂਦੇ ਹਨ।ઠ
2016 ਵਿੱਚ ਜਦੋਂ ਉਹ ਸਕੂਲ ਟਰੱਸਟੀ ਬਣੇ ਸਨ ਤਾਂ ਉਹਨਾਂ ਦੀ ਇਹ ਇਤਿਹਾਸਕ ਜਿੱਤ ਸੀ। ਅਵਤਾਰ ਮਿਨਹਾਸ ਨੇ ਕਈ ਸਾਲਾਂ ਤੋਂ ਕੌਂਸਲਰ, ਐਮ ਪੀ ਪੀ ਅਤੇ ਟਰੱਸਟੀਜ਼ ਰਹਿ ਚੁੱਕੇ ਜੌਹਨ ਹੇਸਟਿੰਗਜ਼ ਨੂੰ ਹਰਾਇਆ ਸੀ। 2016 ਵਿੱਚ, ਈਟੋਬੀਕੋਕ ਵਾਰਡ ਨੰਬਰ 1 ਤੋਂ ਹੋਈਆਂ ਸਕੂਲ ਟਰਸੱਟੀਜ਼ ਦੀਆਂ ਚੋਣਾਂ ਵਿੱਚ ਖੜ੍ਹੇ ਇੱਕੋ-ਇੱਕ ਪੰਜਾਬੀ ਉਮੀਦਵਾਰ ਅਵਤਾਰ ਮਿਨਹਾਸ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਸੀ। ਟੋਰਾਂਟੋ ਦੇ ਇਤਿਹਾਸ ਵਿੱਚ ਉਹ ਦੂਸਰੇ ਪੰਜਾਬੀ ਹਨ ਜਿਹਨਾਂ ਸਕੂਲ ਟਰਸੱਟੀਜ਼ ਬਣ ਕੇ ਇਤਿਹਾਸ ਸਿਰਜਿਆ ਸੀ। ਉਹਨਾਂ ਨੇ ਜੌਹਨ ਹੇਸਟਿੰਗਜ਼ ਨੂੰ ਹਰਾਇਆ ਸੀ, ਜੋ ਕਿ ਸਿਟੀ ਕੌਂਸਲਰ,ਐਮ ਪੀ ਪੀ ਅਤੇ ਸਕੂਲ ਟਰੱਸਟੀ ਰਹਿ ਚੁੱਕੇ ਸਨ।
ਇਸ ਕੰਪੈਨ ਵਿੱਚ ਅਵਤਾਰ ਮਿਨਹਾਸ ਦੇ ਭੈਣਾਂ-ਭਰਾਵਾਂ, ਨੇੜੇ-ਦੂਰ ਦੇ ਰਿਸ਼ਤੇਦਾਰਾਂ, ਯਾਰਾਂ-ਦੋਸਤਾਂ ਨੇ ਪੂਰਾ ਸਹਿਯੋਗ ਦਿੱਤਾ ਸੀ ਅਤੇ ਹੁਣ ਵੀ ਮਦਦ ਕਰ ਰਹੇ ਹਨ। ਇਹਨਾਂ ਦੀ ਧਰਮ ਪਤਨੀਂ ਅਤੇ ਬੱਚਿਆਂ ਨੇ ਖੁਦ ਦਰਵਾਜ਼ੇ ਖੜਕਾ ਕੇ ਪ੍ਰਚਾਰ ਕੀਤਾ, ਜਿੱਤ ਦੁਆਉਣ ਵਿੱਚ ਪੂਰੀ ਮੱਦਦ ਕੀਤੀ ਸੀ ਅਤੇ ਇਹ ਮਦਦ ਹੁਣ ਵੀ ਜਾਰੀ ਹੈ। ਉਸ ਸਮੇਂ ਇਤਿਹਾਸਕ ਜਿੱਤ ਤੋਂ ਬਾਅਦ ਅਵਤਾਰ ਮਿਨਹਾਸ ਨੇ ਕਿਹਾ ਸੀ ,”ਜਦੋਂ ਮੈਂ ਛੋਟਾ ਬੱਚਾ ਸੀ ਤਾਂ ਮੇਰੇ ਦਾਦਾ ਜੀ ਹਮੇਸ਼ਾਂ ਕਹਿੰਦੇ ਹੁੰਦੇ ਸੀ ਕਿ ਤੂੰ ਵਡਾ ਹੋ ਕੇ ਲੀਡਰ ਬਣੇਗਾ ਅਤੇ ਮੈਂ ਆਪਣੇ ਦਾਦਾ ਜੀ ਦਾ ਇਹ ਸੁਪਨਾ ਸਾਕਾਰ ਹੁੰਦਾ ਦੇਖ ਕੇ ਬਹੁਤ ਖੁਸ਼ ਹਾਂ।” ਇਸ ਵਾਰ ਸਿਟੀ ਕੌਂਸਲਰ ਦੀ ਵੱਡੀ ਸੀਟ ਜਿੱਤ ਕੇ ਅਵਤਾਰ ਮਿਨਹਾਸ ਆਪਣੇ ਦਾਦਾ ਜੀ ਦੇ ਸੁਪਨੇ ਨੂੰ ਨਵੀਂ ਉਚਾਈਆਂ ਦੇਣਾ ਚਾਹੁੰਦੇ ਹਨ।
ਅਵਤਾਰ ਮਿਨਹਾਸ ਦੇ ਸਕੂਲ ਟਰੱਸਟੀ ਚੋਣਾਂ ਸਮੇਂ ਦੇ ਪੁਰਾਣੇ ਵਾਲੰਟਰੀਆਂ ਨੇ ਕੁੱਝ ਮੁਸ਼ਕਲਾਂ ਦੇ ਬਾਵਜੂਦ ਹਿੰਮਤ ਨਹੀਂ ਹਾਰੀ ਸੀ ਅਤੇ ਇਸ ਵਾਰ ਹੋਰ ਵੀ ਉਤਸ਼ਾਹ ਨਾਲ ਸੇਵਾ ਕਰ ਰਹੇ ਹਨ। ਸੱਭ ਤੋਂ ਜਿਆਦਾ ਖੁਸ਼ੀ ਵਾਲੰਟੀਅਰਾਂ ਦੁਆਰਾ ਮਨਾਈ ਗਈ ਸੀ ਅਤੇ ਇਸ ਵਾਰ ਵੀ ਵੱਡੀਆਂ ਖੁਸ਼ੀਆਂ ਦਾ ਇੰਤਜ਼ਾਰ ਕਰ ਰਹੇ ਹਨ। ਜੂਨ ਮਹੀਨੇਂ ਤੋਂ ਹੀ ਤਪਦੀ ਧੁੱਪ ਦੀ ਪਰਵਾਹ ਨਾ ਕੀਤਿਆਂ ਆਪਣੇ ਪੰਜਾਬੀ ਉਮੀਦਵਾਰ ਨੂੰ ਜਿਤਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਉਹਨਾਂ ਦੁਆਰਾ ਹਜ਼ਾਰਾਂ ਘਰਾਂ ਵਿੱਚ ਜਾ ਕੇ ਕਈ ਵਾਰ ਦਰਵਾਜ਼ੇ ਖੜਕਾਏ ਜਾ ਰਹੇ ਹਨ। ਲਿਟਰੇਚਰ ਵੰਡਿਆ ਜਾ ਰਿਹਾ ਅਤੇ ਸਾਈਨ ਲਗਾਏ ਜਾ ਰਹੇ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਵਿੱਚ ਕਿੰਨੀ ਲਗਨ ਹੈ ਅਤੇ ਕਿੰਨਾ ਜੋਸ਼ ਹੈ।
ਇਟੋਬੀਕੋਕ ਨੌਰਥ ਤੋਂ ਵਾਰਡ ਨੰ 1 ਤੋਂ ਸਿਟੀ ਕੋਂਸਲਰ ਲਈ ਉਮੀਦਵਾਰ, ਅਵਤਾਰ ਮਿਨਹਾਸ ਵੀ ਇਸ ਸਮੇਂ ਇਕੱਲੇ ਪੰਜਾਬੀ ਉਮੀਦਵਾਰ ਹਨ ਅਤੇ ਸਾਡਾ ਪੰਜਾਬੀ, ਭਾਰਤੀ ਕਮਿਉਨਿਟੀ ਦਾ ਫਰਜ਼ ਬਣਦਾ ਹੈ ਕਿ ਬਰੈਂਪਟਨ, ਕੈਨੇਡਾ ਦੇ ਦੂਸਰੇ ਹਿੱਸਿਆਂ ਵਿੱਚ ਪੰਜਾਬੀ, ਭਾਰਤੀਆਂ ਨੂੰ ਜਿਤਾਉਣ ਤੋਂ ਬਾਅਦ ਅਸੀ ਉਹਨਾਂ ਨੂੰ ਵੀ ਵੋਟਾਂ ਵਿੱਚ ਜਿਤਾ ਕੇ ਇੱਕ ਹੋਰ ਪੰਜਾਬੀ, ਭਾਰਤੀ ਨੂੰ ਆਪਣੀ ਅਤੇ ਕੈਨੇਡੀਅਨ ਕਮਿਉਨਿਟੀ ਦਾ ਲੀਡਰ ਬਣਾਈਏ ਤਾਂ ਜੋ ਆਪਣੀ, ਬੋਲੀ, ਸੱਭਿਆਚਾਰ, ਸੰਸਕ੍ਰਿਤੀ ਦੀ ਸਮਝ ਰੱਖਦਿਆਂ, ਉਹ ਸਿਟੀ ਕੌਂਸਲਰ ਦੇ ਤੌਰ ‘ਤੇ ਸਾਡੀ ਨੁਮਾਇੰਦਗੀ ਕਰ ਸਕਣ। ਜਿਸ ਤਰ੍ਹਾਂ 2016 ਵਿੱਚ ਆਪਣੀ ਕਮਿਉਨਿਟੀ ਨੇਂ ਅਵਤਾਰ ਮਿਨਹਾਸ ਨੂੰ ਸਕੂਲ ਟਰੱਸਟੀ ਬਣਾ ਕੇ ਇਤਿਹਾਸ ਸਿਰਜਿਆ ਸੀ ਉਸੇ ਤਰ੍ਹਾਂ ਇਸ ਵਾਰ ਸਾਡਾ ਸੱਭ ਦਾ ਇਹ ਫਰਜ਼ ਬਣਦਾ ਹੈ ਕਿ ਇਸ ਵਾਰ ਉਹਨਾਂ ਨੂੰ ਬਤੌਰ ਸਿਟੀ ਕੌਂਸਲਰ ਜਿਤਾ ਕੇ ਇੱਕ ਹੋਰ ਇਤਿਹਾਸ ਸਿਰਜੀਏ ਕਿਉਂਕਿ ਇਸ ਵਾਰ ਵੀ ਉਹਨਾਂ ਦੀ ਜਿੱਤ ਤੋਂ ਬਾਅਦ ਉਹ ਟੋਰਾਂਟੋ ਦੇ ਇਤਿਹਾਸ ਵਿੱਚ ਪਹਿਲੇ ਪੰਜਾਬੀ ਕੌਂਸਲਰ ਬਣ ਜਾਣਗੇ। ਈਟੋਬੀਕੋਕ ਵਾਰਡ ਨੰ 1 ਅਤੇ 2 ਸਕੂਲ ਟਰੱਸਟੀਜ਼ ਦੀ ਐਡਵਾਂਸઠਪੋਲਿੰਗ ਅਕਤੂਬਰ 7 ਤੋਂ 14 ਅਤੇ ਵੋਟਾਂ ਦਾ ਆਖਰੀ ਦਿਨ ਅਕਤੂਬਰ 24 ਮਿੱਥਿਆ ਗਿਆ ਹੈ।
(ਰਿਪੋਰਟ : ਡੇਵਿਡ ਝਮਟ)

 

Check Also

ਹਰਿਆਣਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਚੰਡੀਗੜ੍ਹ ’ਚ ਜਾਰੀ ਕੀਤਾ ਚੋਣ ਮੈਨੀਫੈਸਟੋ

25 ਲੱਖ ਰੁਪਏ ਤੱਕ ਮੁਫ਼ਤ ਇਲਾਜ ਅਤੇ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੇਣ …