Breaking News
Home / ਭਾਰਤ / ਦਿੱਲੀ ਵਿਧਾਨ ਸਭਾ ਦੇ ਪੈਨਲ ਨੇ ਕੰਗਣਾ ਰਣੌਤ ਨੂੰ ਭੇਜਿਆ ਸੰਮਨ

ਦਿੱਲੀ ਵਿਧਾਨ ਸਭਾ ਦੇ ਪੈਨਲ ਨੇ ਕੰਗਣਾ ਰਣੌਤ ਨੂੰ ਭੇਜਿਆ ਸੰਮਨ

ਸਿੱਖ ਭਾਈਚਾਰੇ ਖਿਲਾਫ਼ ਕੀਤੀ ਸੀ ਇਤਰਾਜ਼ਯੋਗ ਟਿੱਪਣੀ
ਨਵੀਂ ਦਿੱਲੀ/ਬਿਊਰੋ ਨਿਊਜ਼
ਫ਼ਿਲਮ ਅਭਿਨੇਤਰੀ ਕੰਗਣਾ ਰਣੌਤ ਨੂੰ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਵੱਲੋਂ ਸੰਮਨ ਭੇਜਿਆ ਗਿਆ ਹੈ। ਸੰਮਨ ਰਾਹੀਂ ਕੰਗਣਾ ਨੂੰ 6 ਦਸੰਬਰ ਨੂੰ ਦੁਪਹਿਰ 12 ਵਜੇ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਹੈ। ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਵਾਪਸ ਲੈਣ ਵਾਲੇ ਐਲਾਨ ਤੋਂ ਬਾਅਦ ਕੰਗਣਾ ਰਣੌਤ ਨੇ ਕਿਸਾਨ ਅੰਦੋਲਨ ਦੀ ਤੁਲਨਾ ਖਾਲਿਸਤਾਨੀ ਅੰਦੋਲਨ ਨਾਲ ਕੀਤੀ ਸੀ। ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੰਗਣਾ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਸਟਾਗ੍ਰਾਮ ’ਤੇ ਸਿੱਖ ਭਾਈਚਾਰੇ ਖਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕੰਗਣਾ ਖਿਲਾਫ਼ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ ਸੀ। ਕੰਗਣਾ ਨੇ ਕਿਸਾਨ ਮੁੱਦੇ ਨੂੰ ਲੈ ਕੇ ਆਪਣੇ ਫੇਸਬੁੱਕ ਅਕਾਊਂਟ ਤੋਂ ਇਕ ਵਿਵਾਦਤ ਪੋਸਟ ’ਚ ਲਿਖਿਆ ਸੀ ਕਿ ‘ਖਾਲਿਸਤਾਨੀ ਅੱਤਵਾਦੀ’ ਅੱਜ ਚਾਹੇ ਸਰਕਾਰ ਦਾ ਹੱਥ ਮਰੋੜ ਰਹੇ ਹਨ ਪ੍ਰੰਤੂ ਉਸ ਮਹਿਲਾ (ਭਾਵ ਕਿ ਇੰਦਰਾ ਗਾਂਧੀ) ਨੂੰ ਨਹੀਂ ਭੁੱਲਣਾ ਚਾਹੀਦਾ, ਜਿਸ ਨੇ ਆਪਣੀ ਜੁੱਤੀ ਹੇਠਾਂ ਨੂੰ ਇਨ੍ਹਾਂ ਨੂੰ ਕੁਚਲਿਆ ਸੀ। ਚਾਹੇ ਉਨ੍ਹਾਂ ਇਸ ਲਈ ਕਿੰਨੀ ਵੀ ਪੀੜਾ ਨੂੰ ਸਹਿਨ ਕਰਨਾ ਪਿਆ। ਉਨ੍ਹਾਂ ਆਪਣੀ ਜਾਨ ਦੀ ਕੀਮਤ ਚੁਕਾ ਕੇ ਇਨ੍ਹਾਂ ਨੂੰ ਮੱਛਰਾਂ ਦੀ ਤਰ੍ਹਾਂ ਕੁਚਲ ਦਿੱਤਾ ਸੀ ਪ੍ਰੰਤੂ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ।

 

 

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …