28.1 C
Toronto
Sunday, October 5, 2025
spot_img
Homeਭਾਰਤਭਾਰਤ ਵੱਲੋਂ ਮਾਲਦੀਵ ਨੂੰ 1.4 ਅਰਬ ਡਾਲਰ ਦੀ ਵਿੱਤੀ ਸਹਾਇਤਾ ਦਾ ਐਲਾਨ

ਭਾਰਤ ਵੱਲੋਂ ਮਾਲਦੀਵ ਨੂੰ 1.4 ਅਰਬ ਡਾਲਰ ਦੀ ਵਿੱਤੀ ਸਹਾਇਤਾ ਦਾ ਐਲਾਨ

ਦੋਵਾਂ ਦੇਸ਼ਾਂ ਨੇ ਵੀਜ਼ਾ ਸਹੂਲਤ ਸਮੇਤ ਚਾਰ ਸਮਝੌਤਿਆਂ ‘ਤੇ ਕੀਤੇ ਦਸਤਖਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਨੂੰ 1.4 ਅਰਬ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨਾਲ ਇਥੇ ਵਿਸਥਾਰਪੂਰਬਕ ਗੱਲਬਾਤ ਕੀਤੀ ਅਤੇ ਅਹਿਦ ਲਿਆ ਕੇ ਦੋਵੇਂ ਮੁਲਕ ਹਿੰਦ ਮਹਾਂਸਾਗਰ ਖ਼ਿੱਤੇ ਵਿਚ ਸੁਰੱਖਿਆ ਸਹਿਯੋਗ ਨੂੰ ਹੋਰ ਗੂੜ੍ਹਾ ਬਣਾਉਣਗੇ। ਭਾਰਤ ਅਤੇ ਮਾਲਦੀਵ ਨੇ ਵੀਜ਼ਾ ਸਹੂਲਤ ਸਮੇਤ ਚਾਰ ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਮੋਦੀ ਨੇ ਪ੍ਰੈੱਸ ਬਿਆਨ ਵਿਚ ਕਿਹਾ ਕਿ ਸੋਲਿਹ ਨਾਲ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਦੋਵੇਂ ਮੁਲਕਾਂ ਦੇ ਰਿਸ਼ਤੇ ਮਜ਼ਬੂਤ ਬਣਾਉਣ ਦਾ ਅਹਿਦ ਲਿਆ ਹੈ। ਸੋਲਿਹ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਹਿੰਦ ਮਹਾਸਾਗਰ ਖ਼ਿੱਤੇ ਵਿਚ ਗਸ਼ਤ ਅਤੇ ਹਵਾਈ ਨਿਗਰਾਨੀ ਰਾਹੀਂ ਸੁਰੱਖਿਆ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਜਤਾਈ ਹੈ। ਮਾਲਦੀਵ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਭਾਰਤ ਦੀ ਪੱਕੀ ਮੈਂਬਰੀ ਲਈ ਹਮਾਇਤ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦੁਹਰਾਇਆ ਕਿ ਸਾਲ 2020-21 ਲਈ ਭਾਰਤ ਦੀ ਅਸਥਾਈ ਸੀਟ ਲਈ ਉਮੀਦਵਾਰੀ ਨੂੰ ਵੀ ਹਮਾਇਤ ਦਿੱਤੀ ਜਾਵੇਗੀ। ਦੋਵੇਂ ਆਗੂਆਂ ਨੇ ਅੱਤਵਾਦ ਖ਼ਿਲਾਫ਼ ਸਹਿਯੋਗ ਵਧਾਉਣ ਦਾ ਐਲਾਨ ਵੀ ਕੀਤਾ।

RELATED ARTICLES
POPULAR POSTS