19.6 C
Toronto
Saturday, October 18, 2025
spot_img
Homeਦੁਨੀਆਐਮ.ਪੀ.ਪੀ. ਮਾਂਗਟ ਨੇ ਮੁੜ ਪੇਸ਼ ਕੀਤਾ ਹੇਜਲ ਦੇ ਸਨਮਾਨ 'ਚ ਬਿਲ

ਐਮ.ਪੀ.ਪੀ. ਮਾਂਗਟ ਨੇ ਮੁੜ ਪੇਸ਼ ਕੀਤਾ ਹੇਜਲ ਦੇ ਸਨਮਾਨ ‘ਚ ਬਿਲ

mangat-copy-copyਕਵੀਂਨਸ ਪਾਰਕ/ ਬਿਊਰੋ ਨਿਊਜ਼ : ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਮਿਸੀਸਾਗਾ ਦੀ ਸਭ ਤੋਂ ਹਰਮਨ-ਪਿਆਰੀ ਅਤੇ ਸਭ ਤੋਂ ਮੰਨੀ-ਪ੍ਰਮੰਨੀ ਸ਼ਖ਼ਸੀਅਤ ਅਤੇ ਮਿਸੀਸਾਗਾ ਦੀ ਲੰਬੇ ਸਮੇਂ ਤੱਕ ਮੇਅਰ ਰਹੀ ਹੇਜਲ ਮੈਕਲੇਨ ਦੇ ਸਨਮਾਨ ਵਿਚ ਇਕ ਵਿਸ਼ੇਸ਼ ਦਿਨ ਐਲਾਨ ਕਰਨ ਦੇ ਮਤੇ ਨੂੰ ਮੁੜ ਪੇਸ਼ ਕੀਤਾ ਹੈ। ਇਸ ਬਿਲ ਨੂੰ ਬਿਲ-16 ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਦੇ ਪਾਸ ਹੋਣ ‘ਤੇ ਹੇਜਲ ਦਾ ਜਨਮ ਦਿਨ 14 ਫ਼ਰਵਰੀ ਹਰ ਸਾਲ ਓਨਟਾਰੀਓ ‘ਚ ਹੇਜਲ ਮੈਕਲੇਨ ਦਿਵਸ ਵਜੋਂ ਮਨਾਇਆ ਜਾਵੇਗਾ।
ਐਮ.ਪੀ.ਪੀ. ਮਾਂਗਟ ਨੇ ਇਸ ਤੋਂ ਪਹਿਲਾਂ ਜੂਨ 2016 ਵਿਚ ਬਿਲ-215 ਨੂੰ ਪੇਸ਼ ਕੀਤਾ ਸੀ ਅਤੇ ਉਸੇ ਬਿਲ ਨੂੰ ਮੁੜ ਪੇਸ਼ ਕਰਨ ਦੀ ਪ੍ਰਕਿਰਿਆ ਤਹਿਤ ਇਕ ਵਾਰ ਮੁੜ ਅਸੰਬਲੀ ਵਿਚ ਲਿਆਂਦਾ ਗਿਆ। ਬਿਲ-215 ਨੂੰ ਮਿਸੀਸਾਗਾ ਦੇ ਵਾਸੀਆਂ, ਭਾਈਚਾਰੇ ਦੇ ਆਗੂਆਂ ਨੇ ਵੀ ਭਰਪੂਰ ਸਮਰਥਨ ਦਿੱਤਾ ਹੈ। ਵਰਤਮਾਨ ਮੇਅਰ ਬਾਨੀ ਕ੍ਰਾਮਬੀ ਨੇ ਵੀ ਆਪਣਾ ਪੂਰਾ ਸਮਰਥਨ ਦਿੱਤਾ ਹੈ। ਹੇਜਲ 1970 ਵਿਚ ਪਹਿਲੀ ਵਾਰ ਮੇਅਰ ਚੁਣੀ ਗਈ ਸੀ ਅਤੇ ਉਹ ਸਟ੍ਰੀਟਵਿਲਾ ਦੀ ਰਹਿਣ ਵਾਲੀ ਹੈ। ਉਹ 36 ਸਲਾਂ ਤੱਕ ਮਿਸੀਸਾਗਾ ਦੀ ਮੇਅਰ ਬਣੀ ਰਹੀ ਅਤੇ ਅਕਸਰ ਉਨ੍ਹਾਂ ਨੂੰ 90 ਫ਼ੀਸਦੀ ਤੱਕ ਵੋਟ ਮਿਲਦੇ ਰਹੇ। ਸਾਲ 2014 ਵਿਚ ਉਨ੍ਹਾਂ ਨੇ ਹੋਰ ਸਮਾਜਿਕ ਕਾਰਜਾਂ ਵਿਚ ਵੀ ਯੋਗਦਾਨ ਵਧਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਨਾਂਅ ‘ਤੇ ਇਕ ਸਕੂਲ, ਇਕ ਕਾਲਜ ਕੈਂਪਸ ਅਤੇ ਇਕ ਹਸਪਤਾਲ ਦਾ ਨਾਂਅ ਪਹਿਲਾਂ ਹੀ ਖੋਲ੍ਹਿਆ ਜਾ ਚੁੱਕਾ ਹੈ।
ਮਿਸੀਸਾਗਾ-ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਮਾਂਗਟ ਨੂੰ ਆਪਣੀ ਸਾਈਟ ‘ਤੇ ਵੀ ਬਿਲ-16 ਦੇ ਲਈ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਔਰਤਾਂ ਲਈ ਪ੍ਰੇਰਨਾ-ਸਰੋਤ ਹਨ, ਜਿਨ੍ਹਾਂ ਨੇ ਸ਼ਹਿਰ ਦੇ ਵਿਕਾਸ ਲਈ ਆਪਣੀ ਜ਼ਿੰਦਗੀ ਦੇ 36 ਸਾਲ ਦੇ ਦਿੱਤੇ। ਉਹ ਅੱਜ ਵੀ ਲੋਕਾਂ ਦੀ ਭਲਾਈ ਲਈ ਸਰਗਰਮ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ।

RELATED ARTICLES
POPULAR POSTS