Breaking News
Home / ਸੰਪਾਦਕੀ / ਗਰੀਬ ਭਾਰਤੀਆਂ ਦੀਆਂ ਅਮੀਰ ਸਰਕਾਰਾਂ

ਗਰੀਬ ਭਾਰਤੀਆਂ ਦੀਆਂ ਅਮੀਰ ਸਰਕਾਰਾਂ

ਭਾਰਤਵਿਚ ਇਕ ਪਾਸੇ ਗਰੀਬਾਂ ਅਤੇ ਗਰੀਬੀਦੀਦਰਲਗਾਤਾਰ ਵੱਧਦੀ ਜਾ ਰਹੀ ਹੈ ਪਰਦੂਜੇ ਪਾਸੇ ਅਮੀਰਹੋਰਜ਼ਿਆਦਾਅਮੀਰ ਹੋ ਰਹੇ ਹਨ। ਇੱਥੋਂ ਤੱਕ ਕਿ ਗਰੀਬਲੋਕਾਂ ਦੀਆਂ ਵੋਟਾਂ ਲੈ ਕੇ ਗਰੀਬਲੋਕਾਂ ਦੀਤਕਦੀਰਸੰਵਾਰਨਦੀਨੈਤਿਕਅਤੇ ਸੰਵਿਧਾਨਿਕ ਜ਼ਿੰਮੇਵਾਰੀਹਾਸਲਕਰਨਵਾਲੇ ਸੱਤਾਧਾਰੀ ਸਿਆਸੀ ਆਗੂ ਤਾਂ ਲਗਾਤਾਰਅਮੀਰ ਹੋ ਰਹੇ ਹਨਪਰ ਉਨ੍ਹਾਂ ਨੂੰ ਚੁਣਨ ਵਾਲਾਭਾਰਤੀਵੋਟਰਲਗਾਤਾਰ ਗਰੀਬ ਹੋ ਰਿਹਾਹੈ।
ਇਕ ਗਰੀਬਵਿਅਕਤੀਅਤੇ ਇਕ ਅਮੀਰਵਿਅਕਤੀਦੀ ਸੋਚ ਅਤੇ ਚੇਤੰਨਸ਼ਕਤੀਦਾ ਪੱਧਰ ਬਰਾਬਰਨਹੀਂ ਹੋ ਸਕਦਾ। ਇਹੀ ਕਾਰਨ ਹੈ ਕਿ ਭਾਰਤਵਿਚਚੋਣਾਂ ਸਿਆਸਤਦਾਨਾਂ ਵਲੋਂ ਵੋਟਰਾਂ ਨੂੰ ਖਰੀਦ ਕੇ ਜਿੱਤੀਆਂ ਜਾਂਦੀਆਂ ਹਨਅਤੇ ਅਗਲੇ ਪੰਜਸਾਲਸਿਆਸਤਦਾਨਵੋਟਰਾਂ ਦਾਚੋਣਾਂ ਵੇਲੇ ਪਾਇਆ ਮੁੱਲ ਕਈ ਗੁਣਾਂ ਵੱਧ ਵਸੂਲਦੇ ਹਨ। ਇਸ ਗੱਲ ਦਾ ਨੰਗਾ-ਚਿੱਟਾ ਪਤਾਹੋਣ ਦੇ ਬਾਵਜੂਦ ਗਰੀਬੀਦਾਮਾਰਿਆਵੋਟਰ ਦੋ ਵੇਲੇ ਦੀਰੋਟੀ ਤੋਂ ਅੱਗੇ ਵੱਧ ਕੇ ਸੋਚਣ ਦੇ ਸਮਰੱਥ ਹੀ ਨਹੀਂ ਹੈ, ਇਹੀ ਕਾਰਨ ਹੈ ਕਿ ਭਾਰਤਵਿਚਪਿਛਲੇ 70-71 ਸਾਲਾਂ ਦੇ ਆਜ਼ਾਦੀ ਦੇ ਇਤਿਹਾਸਵਿਚ ‘ਉਤਰ ਕਾਟੋ ਮੈਂ ਚੜਾਂ’ਦੀ ਸਿਆਸੀ ਖੇਡ ਹੀ ਚੱਲ ਰਹੀਹੈ। ਇਕ ਈਸਟਇੰਡੀਆਕੰਪਨੀ ਨੇ ਭਾਰਤਵਿਚਪ੍ਰਵੇਸ਼ਕੀਤਾ ਸੀ ਤਾਂ ਪੂਰਾਭਾਰਤ ਅੰਗਰੇਜ਼ਾਂ ਦਾ ਗੁਲਾਮ ਹੋਣਦਾ ਮੁੱਢ ਉਸ ਵੇਲੇ ਹੀ ਬੱਝ ਗਿਆ ਸੀ ਪਰ ਅੱਜ ਭਾਰਤਵਿਚਸੈਂਕੜੇ ‘ਈਸਟਇੰਡੀਆ’ਕੰਪਨੀਆਂ ਭਾਰਤੀਆਂ ਨੂੰ ਆਰਥਿਕਅਤੇ ਸਮਾਜਿਕ ਤੌਰ ‘ਤੇ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਬੁਰੀ ਤਰ੍ਹਾਂ ਜਕੜਰਹੀਆਂ ਹਨ।
ਸੱਤਾ ‘ਤੇ ਕਿਹੜੀਧਿਰਬਿਰਾਜ਼ਮਾਨ ਹੈ, ਇਸ ਗੱਲ ਨਾਲ ਕੋਈ ਤਾਲੁੱਕ ਨਹੀਂ ਹੈ, ਕਿਉਂਕਿ ਸਾਰੀਆਂ ਸਿਆਸੀ ਅਤੇ ਸੱਤਾਧਾਰੀ ਪਾਰਟੀਆਂ ਆਖ਼ਰਕਾਰਪੂੰਜੀਵਾਦਦੀਜਮਾਤਵਿਚੋਂ ਹਨਅਤੇ ਉਨ੍ਹਾਂ ਦੇ ਜਾਤੀ ਹਿੱਤ ਇਕੋ ਜਿਹੇ ਹਨ। ਇਹੀ ਕਾਰਨ ਹੈ ਕਿ ਦਸਸਾਲਪਹਿਲਾਂ ਜਦੋਂ ਭਾਰਤ ‘ਚ ਕਾਂਗਰਸਦੀਸਰਕਾਰ ਸੀ ਤਾਂ ਭਾਰਤੀਵਾਪਾਰਵਿਚਵਿਦੇਸ਼ੀਨਿਵੇਸ਼ਦਾ ਉਸ ਵੇਲੇ ਵਿਰੋਧੀਧਿਰਭਾਜਪਾਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਅੱਡੀਆਂ ਚੁੱਕ-ਚੁੱਕ ਕੇ ਵਿਰੋਧਕਰਰਹੀਆਂ ਸਨਪਰਪਿਛਲੇ ਪੰਜਸਾਲਾਂ ਵਿਚਭਾਜਪਾਦੀਸਰਕਾਰ ਨੇ ਚੁੱਪ-ਚਪੀਤੇ ਭਾਰਤੀਬਾਜ਼ਾਰਵਿਚ 100 ਫ਼ੀਸਦੀਵਿਦੇਸ਼ੀਨਿਵੇਸ਼ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਪੂਰੀਤਰ੍ਹਾਂ ਸਰਮਾਏਦਾਰਾਂ ਦੀਤਰਫ਼ਦਾਰੀਕੀਤੀ।
ਪਿਛਲੇ ਪੰਜਸਾਲਭਾਰਤ’ਤੇ ਰਾਜਕਰਨਵਾਲੀਮੋਦੀਸਰਕਾਰਵਿਚ 78 ਮੰਤਰੀਆਂ ਵਿਚੋਂ 72 ਮੰਤਰੀਕਰੋੜਪਤੀਸਨ।ਮੋਦੀਮੰਤਰੀਮੰਡਲਵਿਚਸਭ ਤੋਂ ਵੱਧ ਅਮੀਰ, ਵਿੱਤ ਮੰਤਰੀ ਅਰੁਣ ਜੇਤਲੀਸਨ, ਜੋ ਕਿ 126 ਕਰੋੜ ਰੁਪਏ ਦੀਜਾਇਦਾਦ ਦੇ ਮਾਲਕਸਨ, ਜਦੋਂਕਿ ਕੇਂਦਰੀਮੰਤਰੀਮੰਡਲਵਿਚਪੰਜਾਬਦੀ ਪ੍ਰਤੀਨਿੱਧਤਾ ਕਰਨਵਾਲੀਬੀਬੀਹਰਸਿਮਰਤ ਕੌਰ ਬਾਦਲ 108 ਕਰੋੜ ਰੁਪਏ ਦੀਮਾਲਕੀਨਾਲਦੂਜੇ ਨੰਬਰ’ਤੇ ਸਨ। ਕੇਂਦਰੀਵਜ਼ੀਰਾਂ ਵਲੋਂ ਜ਼ਿਆਦਾਨਿਵੇਸ਼ਰੀਅਲਅਸਟੇਟਵਿਚਕੀਤਾ ਹੋਇਆ ਹੈ। ਮੁਲਕ ਦੇ ਵੱਡੀ ਗਿਣਤੀਲੋਕਾਂ ਨੂੰ ਅਜੇ ਤੱਕ ਛੱਤ ਨਸੀਬਨਹੀਂ ਹੋਈ ਹੈ ਪਰਇਨ੍ਹਾਂ ਵਜ਼ੀਰਾਂ ਕੋਲਆਲੀਸ਼ਾਨ ਬੰਗਲਿਆਂ ਦੀ ਕੋਈ ਕਮੀਨਹੀਂ ਹੈ।
‘ਮੋਦੀ’ਕੈਬਨਿਟ ਦੇ ਮੰਤਰੀਆਂ ਵਲੋਂ ਦਿੱਤੇ ਹਲਫ਼ਨਾਮਿਆਂ ਦੇ ਆਧਾਰ’ਤੇ ‘ਐਸੋਸੀਏਸ਼ਨਫ਼ਾਰਡੈਮੋਕ੍ਰੇਟਿਕਰਿਫ਼ਾਰਮਸ’ਨਾਂਅਦੀ ਦਿੱਲੀ ਦੀਜਥੇਬੰਦੀਵਲੋਂ ਕੁਝ ਅਰਸਾਪਹਿਲਾਂ ਪੇਸ਼ਕੀਤੇ ਅੰਕੜਿਆਂ ਤੋਂ ਇਹ ਗੱਲ ਜ਼ਾਹਰ ਹੋਈ ਸੀ ਕਿ ਜੇਕਰਭਾਜਪਾਦੀਮੋਦੀਸਰਕਾਰਦੀ ਥਾਂ ਕਾਂਗਰਸਦੀਅਗਵਾਈਵਾਲੀ’ਯੂ.ਪੀ.ਏ.ਸਰਕਾਰ’ ਹੁੰਦੀ ਤਾਂ ਸ਼ਾਇਦਫ਼ਿਰਵੀ 19-21 ਦੇ ਫ਼ਰਕ ਤੋਂ ਇਲਾਵਾਮੰਤਰੀਆਂ ਦੀਆਂ ਮਿਲਖ-ਜਾਇਦਾਦਾਂ ਦੇ ਵੇਰਵੇ ਵਿਚ ਕੋਈ ਬਹੁਤਾ ਫ਼ਰਕਨਾ ਹੁੰਦਾ।
ਭਾਰਤਵਿਚ ਗਰੀਬਫ਼ਾਹੇ ਲੈ ਕੇ ਕਿਉਂ ਮਰਰਿਹਾ ਹੈ? ਭਾਰਤ ਦੇ ਕਾਰਪੋਰੇਟਜਗਤਦਾ ਪ੍ਰਮੁੱਖ ਘਰਾਣਾਅਡਾਨੀ ਗਰੁੱਪ 72 ਹਜ਼ਾਰਕਰੋੜਸਰਕਾਰੀਬੈਂਕਾਂ ਦਾਦਬਾਈਬੈਠਾਹੋਵੇ ਤਾਂ ਇਸ ਗਰੁੱਪ ਦਾਮਾਲਕਭਾਰਤ ਦੇ ਪ੍ਰਧਾਨਮੰਤਰੀਨਰਿੰਦਰਮੋਦੀਨਾਲਅਮਰੀਕਾਅਤੇ ਯੂਰਪ ਦੇ ਦੌਰਿਆਂ ‘ਤੇ ਸੈਰਕਰਦਾਹੋਵੇ, ਵਿਜੇ ਮਾਲੀਆਭਾਰਤ ਦੇ ਬੈਂਕਾਂ ਦਾ 9 ਹਜ਼ਾਰਕਰੋੜ ਰੁਪਏ ਡਕਾਰ ਕੇ ਵਿਦੇਸ਼ ਭੱਜ ਜਾਂਦਾ ਹੈ ਤਾਂ ਦੂਜੇ ਪਾਸੇ ਛੋਟੇ-ਛੋਟੇ ਕਿਸਾਨਾਂ, ਮਜ਼ਦੂਰਾਂ ਦੀਆਂ ਖੇਤੀਕਰਜ਼ਿਆਂ ਕਾਰਨਸਰਕਾਰਾਂ ਜਾਇਦਾਦਾਂ ਜ਼ਬਤਕਰਨ ਤੱਕ ਉਤਾਰੂ ਹੋ ਜਾਂਦੀਆਂ ਹਨ।ਅਮੀਰਹੋਰਜ਼ਿਆਦਾਅਮੀਰ ਹੋਈ ਜਾ ਰਿਹਾ ਹੈ ਅਤੇ ਗਰੀਬਹੋਰਜ਼ਿਆਦਾ ਗਰੀਬ ਹੁੰਦਾ ਜਾ ਰਿਹਾਹੈ।ਅਮੀਰਾਂ ਵਲੋਂ ਅਰਬਾਂ ਰੁਪਏ ਲਏ ਜਾਂਦੇ ਕਰਜੇ ਵੀਮਾਫ਼ ਹੋ ਜਾਂਦੇ ਹਨਪਰ ਗਰੀਬਾਂ ਵਲੋਂ ਹਜ਼ਾਰਾਂ ਵਿਚਲਏ ਕਰਜੇ ਵੀਮਾਫ਼ਨਹੀਂ ਹੁੰਦੇ, ਸਗੋਂ ਕਰਜਾਨਾਮੋੜਨ’ਤੇ ਗਰੀਬ ਨੂੰ ਜਾਂ ਤਾਂ ਆਪਣੀਜਾਇਦਾਦ ਕੁਰਕ ਕਰਵਾਉਣੀ ਪੈਂਦੀ ਹੈ ਜਾਂ ਫਿਰਫਾਹਾਲੈ ਕੇ ਜਾਂ ਸਪਰੇਅਪੀ ਕੇ ਜੀਵਨ-ਲੀਲਾਖ਼ਤਮਕਰਨੀਪੈਂਦੀਹੈ।
ਅਮੀਰਘਰਾਣਿਆਂ ਤੋਂ ਚੋਣਾਂ ਵਿਚਮਣਾਂ ਮੂੰਹੀ ਪੈਸਾਲੈ ਕੇ ਸੱਤਾ ਦੇ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਹੋਏ ਸਿਆਸਤਦਾਨਾਂ ਅਤੇ ਅਮੀਰੀ ‘ਚੋਂ ਹਿੱਸਾ ਵੰਡਾਉਣਦੀਚਾਹਤਪਾਲਰਹੇ ਨੌਕਰਸ਼ਾਹ ਸਾਧਾਰਨ ਤੇ ਗਰੀਬਲੋਕਾਂ ਦੀਹਰਕਿਸਮਦੀਸਬਸਿਡੀ ਨੂੰ ਬੰਦਕਰਨ ਨੂੰ ਜ਼ੋਰਦਾਰਤਰੀਕੇ ਨਾਲਵਾਜਬਠਹਿਰਾਉਣਲਈ ਇੱਕਜੁਟ ਹੁੰਦੇ ਹਨ, ਹਾਲਾਂਕਿ ਗਰੀਬਾਂ ਦੀਆਂ ਇਹ ਸਬਸਿਡੀਆਂ ਕਾਰਪੋਰੇਟਸਬਸਿਡੀਦਾਲਗਭਗ ਅੱਧਾ ਹਿੱਸਾ ਹੀ ਹੈ । ਦੋ ਡੰਗ ਦੀਰੋਟੀਲਈਵੀਖੁਰਾਕ ਸੁਰੱਖਿਆ ਕਾਨੂੰਨ ਤਹਿਤਸਸਤੇ ਰਾਸ਼ਨ ਦੇ ਦਾਇਰੇ ਵਿਚਆਉਣਵਾਲੀਭਾਰਤਦੀ ਦੋ ਤਿਹਾਈਆਬਾਦੀ ਨੂੰ ਇਹ ਜਤਾਉਣਵਿਚਕਸਰਨਹੀਂ ਛੱਡੀ ਗਈ ਕਿ ਸਰਕਾਰਉਨ੍ਹਾਂ ‘ਤੇ ਕਿੰਨੀਰਹਿਮਦਿਲੀਦਿਖਾਰਹੀ ਹੈ। ਪਰਕਾਰਪੋਰੇਟਜਗਤ’ਤੇ ਸਰਕਾਰਾਂ ਕਿੰਨੀਆਂ ਮਿਹਰਬਾਨ ਹੁੰਦੀਆਂ ਹਨ, ਕਿ ਪਹਿਲਾਂ ਤੋਂ ਹੀ ਅਰਬਾਂ-ਖਰਬਾਂ ਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਸਰਕਾਰਾਂ ਉਦਯੋਗਿਕ ਸਬਸਿਡੀਆਂ, ਟੈਕਸਾਂ ਵਿਚ ਕਟੌਤੀਆਂ ਅਤੇ ਹੋਰ ਕਈ ਤਰ੍ਹਾਂ ਦੇ ਗੁਪਤ ਸੌਦਿਆਂ-ਸਮਝੌਤਿਆਂ ਵਿਚ ਰੁੱਝੀਆਂ ਰਹਿੰਦੀਆਂ ਹਨ। 15 ਫ਼ੀਸਦੀਕਾਰਪੋਰੇਟਘਰਾਣਿਆਂ ਦੀਨਾਰਾਜ਼ਗੀ ਤੋਂ ਸਰਕਾਰਾਂ ਨੂੰ ਹਮੇਸ਼ਾਡਰਅਤੇ ਸੰਸਾ ਪਿਆਰਹਿੰਦਾ ਹੈ ਪਰਦੇਸ਼ਦੀ 85 ਫੀਸਦੀ ਗਰੀਬਆਬਾਦੀਦੀਆਂ ਮੁੱਢਲੀਆਂ ਲੋੜਾਂ ਵੱਲ ਵੀ ਕੋਈ ਤਵੱਜੋਂ ਨਹੀਂ! ਅਜਿਹਾ ਕਿਉਂ? ਕਿਉਂਕਿ ਸੱਤਾ ਦੇ ਗਲਿਆਰੇ ਵਿਚ ਸਿਆਸੀ ਪਾਰਟੀਆਂ ਦੇ ਹਿੱਤ ਭਾਵੇਂ ਲੱਖ ਆਪਸਵਿਚਟਕਰਾਉਂਦੇ ਹੋਣ, ਜਿਸ ਕਰਕੇ ਭਾਰਤ ਦੇ ਗਰੀਬਵੋਟਰਾਂ ਨੂੰ ਭਰਮਾਉਣ ਲਈਵਿਰੋਧੀਪਾਰਟੀ ਨੂੰ ਗਰੀਬਾਂ ਦੀਸਭ ਤੋਂ ਵੱਡੀ ਦੋਖੀਅਤੇ ਆਪਣੇ ਆਪ ਨੂੰ ਗਰੀਬਾਂ ਦੇ ਸਭ ਤੋਂ ਵੱਡੇ ਮਸੀਹਾ ਦੇ ਤੌਰ ‘ਤੇ ਪੇਸ਼ਕੀਤਾਜਾਂਦਾ ਹੈ, ਪਰ ਸੱਤਾ ‘ਤੇ ਬਿਰਾਜ਼ਮਾਨ ਹੋ ਕੇ ਉਨ੍ਹਾਂ ਦੇ ਜਮਾਤੀ ਹਿੱਤ ਜਾਗ ਪੈਂਦੇ ਹਨ, ਕਿਉਂਕਿ ਆਖ਼ਰਕਾਰ ਸੱਤਾਧਾਰੀ ਜਾਂ ਸਿਆਸੀ ਲੋਕਵੀ ਤਾਂ ਕਰੋੜਪਤੀਹੋਣਕਰਕੇ ਸਰਮਾਏਦਾਰੀਜਮਾਤਦੀ ਹੀ ਪ੍ਰਤੀਨਿੱਧਤਾ ਕਰਦੇ ਹਨ। ਇਸ ਤਰ੍ਹਾਂ ਗਰੀਬ ਮਨੁੱਖ ਦਾ ਕੋਈ ਵੀ ਜ਼ਾਮਨਨਹੀਂ ਬਣਦਾ ਕਿਉਂਕਿ ਉਸ ਦੀਜਮਾਤ ਦੇ ਲੋਕਪਾਰਲੀਮੈਂਟਵਿਚਨਹੀਂ ਪਹੁੰਚ ਸਕਦੇ। ਅੱਜ ਰਾਜਨੀਤੀਭ੍ਰਿਸ਼ਟਾਚਾਰਲਈਅਤੇ ਭ੍ਰਿਸ਼ਟਾਚਾਰਰਾਜਨੀਤੀਦੀਲੋੜਬਣ ਗਿਆ ਹੈ। ਇਸ ਤਰ੍ਹਾਂ ਭਾਰਤ ‘ਚ ਜਨਤਾ ਗਰੀਬਅਤੇ ਨੇਤਾਦਿਨੋ-ਦਿਨਅਮੀਰ ਹੀ ਹੁੰਦੇ ਜਾ ਰਹੇ ਹਨ।

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …