11.6 C
Toronto
Tuesday, October 14, 2025
spot_img

ਨੋਟਾ

ਮਿੰਨੀਕਹਾਣੀ
”ਬਈਮਨਦੀਪ ਸਿਆਂ, ਐਤਕੀਫਿਰਕੀਹਨੂੰਵੋਟ ਪਾਉਣੀ ਆ।”
”ਤਾਇਆ ਜੀ, ਐਤਕੀ ਤਾਂ ਮੈਂ ਨੋਟਾ ਨੂੰ ਵੋਟ ਪਾਉਣੀ ਆ।”
”ਅੱਛਾ, ਤਾਂ ਫਿਰ ਤੂੰ ਪੈਸੇ ਲੈ ਕੇ ਵੋਟਪਾਏਗਾ।”
”ਨਹੀਂ-ਨਹੀਂ ਤਾਇਆ ਜੀ, ਤੁਸੀਂ ਗਲਤਸਮਝ ਗਏ, ਮੈਂ ਨੋਟਾਂ, ਪੈਸਿਆਂ ਦੀ ਗੱਲ ਨੀਕਰਦਾ, ਮੈਂ ਤਾਂ ਉਸ ਨੋਟਾਦੀ ਗੱਲ ਕਰਦਾ ਹਾਂ, ਮੰਨਲਵੋ ਤੁਹਾਨੂੰ ਕਿਸੇ ਵੀਪਾਰਟੀਦਾ ਕੋਈ ਵੀ ਉਮੀਦਵਾਰ ਪਸੰਦਨਹੀਂ ਤਾਂ ਤੁਸੀਂ ਈ, ਵੀ, ਐਮ, ਮਸ਼ੀਨ ‘ਚ ਇਕ ਸਭ ਤੋਂ ਹੇਠਾਂ, ਇਕ ਨੋਟਾਦਾਬਟਨ ਲੱਗਾ ਹੋਊ, ਤੁਸੀਂ ਉਸ ਬਟਨ ਨੂੰ ਦਬਾਸਕਦੇ ਹੋ, ਜਿਸ ਨਾਲ ਤੁਹਾਡੀ ਵੋਟ ਕਿਸੇ ਵੀ ਉਮੀਦਵਾਰ ਨੂੰ ਨਹੀਂ ਪਵੇਗੀ।”
”ਅੱਛਾ, ਤਾਂ ਫਿਰ ਇਹ ਗੱਲ ਏ, ਮਨਦੀਪ ਸਿਆਂ, ਤਾਂ ਫਿਰਮੈਂ ਵੀਐਤਕੀਨੋਟਾਵਾਲਾ ਹੀ ਬਟਨਦਬਾਊਗਾ, ਸਾਨੂੰਬਥੇਰਾ ਲੁੱਟ-ਲੁੱਟ ਕੇ ਖਾ ਲਿਆਇਨ੍ਹਾਂ ਮੰਤਰੀਆਂ ਨੇ।”
ਇਹ ਕਹਿ ਕੇ ਉਹ ਦੋਵੇਂ ਇਕੱਠੇ ਹੋ ਕੇ ਇਕ ਦਿਸ਼ਾ ਵੱਲ ਤੁਰ ਗਏ।
– ਤਸਵਿੰਦਰ ਸਿੰਘ ਬੜੈਚ
ਮੋਬਾ : 98763-22677

RELATED ARTICLES
POPULAR POSTS