Breaking News
Home / ਘਰ ਪਰਿਵਾਰ / Simplii Financial ਕੈਨੇਡਾ ਵਿੱਚ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਅਤੇ ਵਿਦੇਸ਼ੀ ਕਰੰਸੀ ਡਿਲੀਵਰੀ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਡਿਜੀਟਲ ਬ੍ਰਾਂਡ ਬਣ ਗਿਆ ਹੈ

Simplii Financial ਕੈਨੇਡਾ ਵਿੱਚ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਅਤੇ ਵਿਦੇਸ਼ੀ ਕਰੰਸੀ ਡਿਲੀਵਰੀ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਡਿਜੀਟਲ ਬ੍ਰਾਂਡ ਬਣ ਗਿਆ ਹੈ

Simplii ਦੇ ਗਾਹਕ ਹੁਣ 75+ ਦੇਸ਼ਾਂ ਵਿੱਚ ਪੈਸੇ ਭੇਜ ਸਕਦੇ ਹਨ ਅਤੇ 65 ਕਰੰਸੀਆਂ ਨੂੰ ਆਪਣੇ ਘਰ ਦੇ ਦਰਵਾਜ਼ੇ ‘ਤੇ ਮੰਗਵਾ ਸਕਦੇ ਹਨ
ਟੋਰਾਂਟੋ : Simplii Financial™ ਅੱਜ ਕੈਨੇਡਾ ਵਿੱਚ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਅਤੇ ਵਿਦੇਸ਼ੀ ਨਕਦੀ ਡਿਲੀਵਰੀ ਦੀ ਪੇਸ਼ਕਸ਼ ਕਰਨ ਵਾਲਾ ਕੈਨੇਡਾ ਦਾ ਇੱਕੋ-ਇੱਕ ਡਿਜ਼ੀਟਲ ਬੈਂਕਿੰਗ ਬ੍ਰਾਂਡ ਬਣ ਗਿਆ ਹੈ, ਜਿਸ ਨਾਲ ਇਹ ਯਕੀਨੀ ਹੋ ਗਿਆ ਹੈ ਕਿ ਡਿਜੀਟਲ ਨੂੰ ਤਰਜੀਹ ਦੇਣ ਦੀ ਮਾਨਸਿਕਤਾ ਵਾਲੇ ਵਿਸ਼ਵ ਪੱਧਰ ‘ਤੇ ਲੈਣ-ਦੇਣ ਕਰਨ ਵਾਲੇ ਕੈਨੇਡਾ ਵਾਸੀ ਜਦੋਂ, ਜਿੱਥੇ ਅਤੇ ਜਿਵੇਂ ਉਹ ਚਾਹੁਣ, ਆਪਣੀਆਂ ਬੈਂਕਿੰਗ ਲੋੜਾਂ ਨੂੰ ਪੂਰਾ ਕਰ ਸਕਣ।
ਉਹਨਾਂ ਕੈਨੇਡਾ ਵਾਸੀਆਂ ਲਈ ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਪੈਸਾ ਭੇਜਣ ਦੀ ਲੋੜ ਹੁੰਦੀ ਹੈ, Simplii Financial™ ਦਾ ਗਲੋਬਲ ਮਨੀ ਟ੍ਰਾਂਸਫਰ ਇੱਕ ਬਿਨਾਂ ਫ਼ੀਸ ਵਾਲੀ ਅੰਤਰਰਾਸ਼ਟਰੀ ਪੈਸੇ ਭੇਜਣ ਦੀ ਸੇਵਾ ਹੈ ਜਿਸ ਰਾਹੀਂ ਗਾਹਕ ਅਮਰੀਕਾ, ਚੀਨ, ਭਾਰਤ ਅਤੇ ਫਿਲੀਪੀਨਜ਼ ਸਮੇਤ 75 ਤੋਂ ਵੱਧ ਦੇਸ਼ਾਂ ਨੂੰ ਪੈਸਾ ਭੇਜ ਸਕਦੇ ਹਨ। ਗਾਹਕ ਆਨਲਾਈਨ ਜਾਂ ਮੋਬਾਈਲ ਬੈਂਕਿੰਗ ਰਾਹੀਂ ਮੁਕਾਬਲੇਦਾਰ, ਅਸਲ ਸਮੇਂ ਦੀਆਂ ਵਿਦੇਸ਼ੀ ਮੁਦਰਾ ਦਰਾਂ ‘ਤੇ ਆਸਾਨੀ ਨਾਲ ਪੈਸਾ ਟ੍ਰਾਂਸਫਰ ਕਰ ਸਕਦੇ ਹਨ ਅਤੇ ਜ਼ਿਆਦਾਤਰ ਪ੍ਰਾਪਤਕਰਤਾਵਾਂ ਨੂੰ ਇੱਕ ਕਾਰੋਬਾਰੀ ਦਿਨ ਵਿੱਚ ਹੀ ਟ੍ਰਾਂਸਫਰ ਕੀਤੇ ਪੈਸੇ ਪ੍ਰਾਪਤ ਹੋ ਜਾਂਦੇ ਹਨ।
”ਭਾਵੇਂ ਤੁਸੀਂ ਦੂਰ ਬੈਠੇ ਆਪਣੇ ਪਿਆਰਿਆਂ ਦੀ ਸਹਾਇਤਾ ਕਰ ਰਹੇ ਹੋ ਜਾਂ ਤੁਹਾਨੂੰ ਵਿਦੇਸ਼ਾਂ ਵਿਚ ਟਿਊਸ਼ਨ ਦਾ ਭੁਗਤਾਨ ਕਰਨ ਵਰਗੇ ਮਾਮਲਿਆਂ ਦਾ ਪ੍ਰਬੰਧਨ ਕਰਨ ਦੀ ਲੋੜ ਹੈ, Simplii Financial ਦਾ ਗਲੋਬਲ ਮਨੀ ਟ੍ਰਾਂਸਫਰ ਵਿਦੇਸ਼ ਵਿੱਚ ਪੈਸੇ ਭੇਜਣ ਦਾ ਇੱਕ ਤੇਜ਼ ਅਤੇ ਭਰੋਸੇਯੋਗ ਤਰੀਕਾ ਹੈ ਜਿਸ ਵਿਚ ਕੋਈ ਫ਼ੀਸ ਨਹੀਂ ਹਨ ਅਤੇ ਮੁਕਾਬਲੇਦਾਰ ਦਰਾਂ ਮਿਲਦੀਆਂ ਹਨ,” Simplii Financial ਦੇ ਮੁਖੀ, ਅਯਾਜ਼ ਪੀਰਾ (Aayaz Pira) ਨੇ ਕਿਹਾ।

”ਸਾਡੇ ਡਿਜ਼ੀਟਲ ਮਾਨਸਿਕਤਾ ਵਾਲੇ ਗਾਹਕ ਸਰਲਤਾ ਅਤੇ ਕਿਸੇ ਵੀ ਜਗਾ ਤੋਂ ਆਪਣੀਆਂ ਬੈਂਕਿੰਗ ਲੋੜਾਂ ਨੂੰ ਪੂਰਾ ਕਰਨ ਦੀ ਸਮਰੱਥਾ ਦੀ ਉਮੀਦ ਕਰਦੇ ਹਨ, ਅਤੇ ਅੰਤਰਰਾਸ਼ਟਰੀ ਤੌਰ ‘ਤੇ ਪੈਸੇ ਭੇਜਣ ਦੀ ਪੇਸ਼ਕਸ਼ ਕਰਨ ਵਾਲਾ ਕੈਨੇਡਾ ਦਾ ਇੱਕੋ-ਇੱਕ ਡਿਜ਼ੀਟਲ ਬੈਂਕਿੰਗ ਬ੍ਰਾਂਡ ਹੋਣਾ, ਉਹਨਾਂ ਕਈ ਤਰੀਕਿਆਂ ਵਿੱਚੋਂ ਇੱਕ ਹੈ ਜੋ Simplii ਉਹਨਾਂ ਉਮੀਦਾਂ ਨੂੰ ਪੂਰਾ ਕਰਨ ਲਈ ਕਰ ਰਿਹਾ ਹੈ।
Simplii Financial ਦੀ ਗਲੋਬਲ ਮਨੀ ਟ੍ਰਾਂਸਫਰ ਦੀਆਂ ਮੁੱਖ ਵਿਸ਼ੇਸ਼ਤਾਵਾਂ:
ੲ ਕੋਈ ਟ੍ਰਾਂਸਫਰ ਫ਼ੀਸ ਜਾਂ ਕਟੌਤੀਆਂ ਨਹੀਂ
ੲ ਮੁਕਾਬਲੇਦਾਰ ਵਿਦੇਸ਼ੀ ਮੁਦਰਾ ਵਟਾਂਦਰਾ ਦਰਾਂ
ੲ ਅਸਲ ਸਮੇਂ ਦੀਆਂ Simplii foreign ਵਿਦੇਸ਼ੀ ਮੁਦਰਾ ਵਟਾਂਦਰਾ ਦਰਾਂ
ੲ 75+ ਦੇਸ਼ਾਂ ਨੂੰ ਪੈਸਾ ਭੇਜਣ ਦੀ ਸਮਰੱਥਾ
ੲ ਜ਼ਿਆਦਾਤਰ ਟ੍ਰਾਂਸਫਰ ਪ੍ਰਾਪਤਕਰਤਾ ਨੂੰ ਇੱਕ ਕਾਰੋਬਾਰੀ ਦਿਨ ਦੇ ਅੰਦਰ ਪ੍ਰਾਪਤ ਹੋ ਜਾਣਗੇ
ੲ $30,000 ਤੱਕ ਦੀ ਰੋਜ਼ਾਨਾ ਟ੍ਰਾਂਸਫਰ ਸੀਮਾ
Simplii ਨੇ ਬਿਨਾਂ ਫ਼ੀਸ ‘ਤੇ ਆਨਲਾਈਨ ਵਿਦੇਸ਼ੀ ਨਕਦੀ ਡਿਲੀਵਰੀ ਸੇਵਾ ਵੀ ਸ਼ੁਰੂ ਕੀਤੀ ਹੈ
Simplii ਨੇ ਬਿਨਾਂ ਫ਼ੀਸ ‘ਤੇ ਵਿਦੇਸ਼ੀ ਨਕਦੀ ਡਿਲੀਵਰੀ ਸੇਵਾ ਵੀ ਸ਼ੁਰੂ ਕੀਤੀ ਹੈ। ਗਾਹਕ ਹੁਣ ਆਨਲਾਈਨ ਜਾਂ ਮੋਬਾਈਲ ਬੈਂਕਿੰਗ ਦੇ ਦੁਆਰਾ ਮੁਕਾਬਲੇਦਾਰ ਵਟਾਂਦਰਾ ਦਰਾਂ ‘ਤੇ 65 ਵਿਦੇਸ਼ੀ ਕਰੰਸੀਆਂ ਦਾ ਆਰਡਰ ਕਰਨ ਲਈ Simplii Financial™ ਦੇ Foreign Cash ਦੀ ਵਰਤੋਂ ਕਰ ਸਕਦੇ ਹਨ ਅਤੇ ਕੈਸ਼ ਉਹਨਾਂ ਦੇ ਘਰ ਜਾਂ ਕੈਨੇਡਾ ਪੋਸਟ ਦੇ ਤਰਜੀਹੀ ਸਥਾਨ ‘ਤੇ ਪਹੁੰਚਾ ਦਿੱਤਾ ਜਾਵੇਗਾ।
”ਜਦੋਂ ਤੁਸੀਂ ਵਿਦੇਸ਼ ਦੇ ਟ੍ਰਿਪ ਦੀ ਯੋਜਨਾ ਬਣਾ ਰਹੇ ਹੋਵੋ ਤਾਂ ਤੁਹਾਡੇ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਅੰਤਹੀਣ ਮਹਿਸੂਸ ਹੋ ਸਕਦੀ ਹੈ, ਜਿਸ ਵਿੱਚ ਹਵਾਈ ਅੱਡੇ ਤੱਕ ਜਾਣ ਦਾ ਪ੍ਰਬੰਧ ਕਰਨ ਤੋਂ ਲੈ ਕੇ ਇਹ ਯਕੀਨੀ ਬਣਾਉਣਾ ਸ਼ਾਮਲ ਹੁੰਦਾ ਹੈ ਕਿ ਤੁਹਾਡਾ ਸੂਟਕੇਸ ਭਾਰ ਪਾਬੰਦੀਆਂ ਨੂੰ ਪੂਰਾ ਕਰਦਾ ਹੈ, ਅਤੇ ਤੁਹਾਡੀ ਵਿਦੇਸ਼ੀ ਮੁਦਰਾ ਦਾ ਆਰਡਰ ਕਰਨਾ ਅਤੇ ਇਸ ਨੂੰ ਲੈਣਾ ਸਮਾਂ ਲੱਗਣ ਵਾਲਾ ਕੰਮ ਹੋ ਸਕਦਾ ਹੈ,”ਪੀਰਾ ਨੇ ਕਿਹਾ। “Simplii Financial ਦੇ Foreign Cash ਦੀ ਵਰਤੋਂ ਕਰ ਕੇ ਆਪਣੀ ਵਿਦੇਸ਼ੀ ਮੁਦਰਾ ਨੂੰ ਕਿਸੇ ਵਾਧੂ ਲਾਗਤ ਦੇ ਬਿਨਾਂ ਸਿੱਧਾ ਆਪਣੇ ਦਰਵਾਜ਼ੇ ‘ਤੇ ਡਿਲੀਵਰ ਕਰਵਾ ਕੇ, ਤੁਸੀਂ ਮੁਸ਼ਕਲ ਨੂੰ ਖਤਮ ਕਰ ਸਕਦੇ ਹੋ ਅਤੇ ਹੋਰ ਵੇਰਵਿਆਂ ਤੇ ਧਿਆਨ ਕੇਂਦਰਿਤ ਕਰਨ ਲਈ ਸਮਾਂ ਬਚਾ ਸਕਦੇ ਹੋ – ਜਿਵੇਂ ਕਿ ਆਪਣਾ ਪਾਸਪੋਰਟ ਯਾਦ ਰੱਖਣਾ।”
Simplii Financial Foreign Cash ਦੀਆਂ ਮੁੱਖ ਵਿਸ਼ੇਸ਼ਤਾਵਾਂ
ੲ ਕਿਸੇ ਵੀ ਸਮੇਂ ਕੋਈ ਟ੍ਰਾਂਜੈਕਸ਼ਨ ਫ਼ੀਸ ਜਾਂ ਡਿਲੀਵਰੀ ਫ਼ੀਸ ਨਹੀਂ
ੲ ਮੁਕਾਬਲੇਦਾਰ ਵਿਦੇਸ਼ੀ ਮੁਦਰਾ ਵਟਾਂਦਰਾ ਦਰਾਂ
ੲ ਅਸਲ ਸਮੇਂ ਦੀਆਂ Simplii foreign ਵਿਦੇਸ਼ੀ ਮੁਦਰਾ ਵਟਾਂਦਰਾ ਦਰਾਂ
ੲ 65 ਤੱਕ ਕਰੰਸੀਆਂ ਦਾ ਆਰਡਰ ਕਰਨ ਦੀ ਸਮਰੱਥਾ, ਜੋ ਤੁਹਾਡੇ ਘਰ ਜਾਂ ਕੈਨੇਡਾ ਪੋਸਟ ਦੇ ਕਿਸੇ ਤਰਜੀਹੀ ਸਥਾਨ ‘ਤੇ ਪਹੁੰਚਾਈਆਂ ਜਾਂਦੀਆਂ ਹਨ।
ੲ ਸ਼ਹਿਰੀ ਟਿਕਾਣਿਆਂ ਲਈ ਨਕਦੀ ਦੋ-ਤਿੰਨ ਦਿਨਾਂ ਦੇ ਅੰਦਰ ਡਿਲੀਵਰ ਕੀਤੀ ਜਾਵੇਗੀ
Simplii Financial Foreign Cash ਅਤੇ Simplii Financial ਦਾ ਗਲੋਬਲ ਮਨੀ ਟ੍ਰਾਂਸਫਰ ਕਰਨ ਲਈ, Simplii ਨੇ CIBC Capital Markets ਦੁਆਰਾ ਵਿਕਸਤ ਕੀਤੇ ਨਵੀਨਤਾਕਾਰੀ ਪਲੇਟਫਾਰਮ ਦਾ ਫਾਇਦਾ ਉਠਾਇਆ ਹੈ, ਜੋ ਕਿ CIBC ਨਿੱਜੀ ਅਤੇ ਕਾਰੋਬਾਰੀ ਬੈਂਕਿੰਗ ਦੇ ਗਾਹਕਾਂ ਨੂੰ ਅਜਿਹੀਆਂ ਹੀ ਸੇਵਾਵਾਂ ਮੁਹੱਈਆ ਕਰਦਾ ਹੈ।
Simplii Financial™ ਬਾਰੇ
Simplii Financial ਸਰਲ, ਅਸਾਨੀ ਨਾਲ ਸਮਝ ਆਉਣ ਵਾਲੀ ਬੈਂਕਿੰਗ ਪੇਸ਼ ਕਰਨ ਲਈ ਵਚਨਬੱਧ ਹੈ। ਇੱਕ ਸੰਪੂਰਨ ਮੋਬਾਈਲ ਤਜਰਬੇ ਦੇ ਨਾਲ, ਤਕਰੀਬਨ 1.8 ਮਿਲੀਅਨ ਗਾਹਕ ਕਿਸੇ ਘੱਟੋ-ਘੱਟ ਬੈਲੰਸ ਦੇ ਬਿਨਾਂ ਅਤੇ ਉੱਚ ਵਿਆਜ ਵਾਲੀਆਂ ਬੱਚਤ ਦੀਆਂ ਦਰਾਂ ਦੇ ਨਾਲ ਬਿਨਾਂ ਕਿਸੇ ਫ਼ੀਸ ਵਾਲੀ ਰੋਜ਼ਾਨਾ ਬੈਂਕਿੰਗ ਦਾ ਆਨੰਦ ਮਾਣਦੇ ਹਨ। Forbes ਦੁਆਰਾ ਸੁਤੰਤਰ ਤੌਰ ‘ਤੇ ਕੈਨੇਡਾ ਵਿੱਚ ਦੁਨੀਆ ਦੇ ਸਭ ਤੋਂ ਵਧੀਆ ਬੈਂਕਾਂ ਵਿੱਚੋਂ ਇੱਕ ਵਜੋਂ ਨਾਮਿਤ ਕੀਤਾ ਗਿਆ, Simplii ਆਨਲਾਈਨ, ਮੋਬਾਈਲ ਅਤੇ ਟੈਲੀਫ਼ੋਨ ਬੈਂਕਿੰਗ ਤੱਕ 24/7 ਪਹੁੰਚ ਅਤੇ 3,400 ਤੋਂ ਵੱਧ CIBC ABMs ਦੇ ਰਾਸ਼ਟਰੀ ਨੈੱਟਵਰਕ ਤੱਕ ਪਹੁੰਚ ਦੇ ਨਾਲ ਬੈਂਕਿੰਗ ਕਰਨ ਦਾ ਇੱਕ ਸਰਲ ਅਤੇ ਆਸਾਨ ਤਰੀਕਾ ਮੁਹੱਈਆ ਕਰਦਾ ਹੈ। Simplii Financial ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ www.simplii.com ‘ਤੇ ਜਾਓ ਜਾਂ ”witter [email protected] ਜਾਂ Facebook ‘ਤੇ ਫਾਲੋ ਕਰੋ।

ਵਧੇਰੇ ਜਾਣਕਾਰੀ ਲਈ: ਸੁਸਨ ਕਿਰਵਿਨ (Susan Kirwin), ਪਬਲਿਕ ਰਿਲੇਸ਼ਨਜ਼, [email protected] ਜਾਂ 416-980-5192

Check Also

ਵਿਰਾਸਤੀ ਵਿਰਸੇ ਦਾ ਮੋਤੀ – ਗੁੜ

ਸੁਖਪਾਲ ਸਿੰਘ ਗਿੱਲ 98781-11445 ਗੁੜ ਬਾਰੇ ਇੱਕ ਦੰਦ ਕਥਾ ਹੈ ਕਿ ਗੁੜ ਨੇ ਰੱਬ ਕੋਲ …