Breaking News
Home / ਸੰਪਾਦਕੀ / ਲਗਾਤਾਰ ਵੱਧਦੀ ਜਾ ਰਹੀ ਹੈ ਭਾਰਤ ‘ਚ ਫ਼ਿਰਕੂ ਹਿੰਸਾ

ਲਗਾਤਾਰ ਵੱਧਦੀ ਜਾ ਰਹੀ ਹੈ ਭਾਰਤ ‘ਚ ਫ਼ਿਰਕੂ ਹਿੰਸਾ

ਪਿਛੇ ਜਿਹੇ ਭਾਰਤ ‘ਚ ਧਾਰਮਿਕਆਜ਼ਾਦੀਸਬੰਧੀ ਇਕ ਅਮਰੀਕੀਰਿਪੋਰਟ ਆਉਣ ਤੋਂ ਬਾਅਦਭਾਰਤਦੀਮੋਦੀਸਰਕਾਰ ਨੇ ਬਹੁਤ ਬੁਰਾ ਮਨਾਇਆ ਸੀ। ਅਮਰੀਕੀਰਿਪੋਰਟਵਿਚਦਾਅਵਾਕੀਤਾ ਗਿਆ ਸੀ ਕਿ ਭਾਰਤ ‘ਚ ਸਾਲ 2018 ਵਿਚਧਾਰਮਿਕਆਜ਼ਾਦੀ ਦੇ ਹਾਲਾਤਬਿਹਤਰਨਹੀਂ ਰਹੇ।ਭਾਰਤ ‘ਚ ਧਰਮਅਤੇ ਰਾਜਨੀਤੀ ਦੇ ਰਲਗੱਡ ਸਰੂਪਕਾਰਨਭਾਰਤਦੀਜਮਹੂਰੀਅਤਦਾਰੂਪਵਿਗੜਰਿਹਾਹੈ।ਹਾਲਾਂਕਿਭਾਰਤ ਨੇ ਇਸ ਰਿਪੋਰਟਦਾਖੰਡਨਕਰਦਿਆਂ ਦਾਅਵਾਕੀਤਾ ਸੀ ਕਿ ਭਾਰਤ ‘ਚ ਧਾਰਮਿਕ ਘੱਟ-ਗਿਣਤੀਆਂ ਪੂਰੀਤਰ੍ਹਾਂ ਸੁਰੱਖਿਅਤ ਹਨਅਤੇ ਕਿਸੇ ਤਰ੍ਹਾਂ ਦੀਧਾਰਮਿਕਆਜ਼ਾਦੀ ਨੂੰ ਕੋਈ ਖ਼ਤਰਾਨਹੀਂ ਹੈ, ਜਿਹਾ ਕਿ ਅਮਰੀਕੀਰਿਪੋਰਟਵਿਚਦਾਅਵਾਕੀਤਾ ਗਿਆ ਸੀ। ਦੂਜੇ ਪਾਸੇ ਕੋਈ ਦਿਨ ਅਜਿਹਾ ਨਹੀਂ ਜਾਂਦਾਜਦੋਂ ਭਾਰਤ ਦੇ ਕਿਸੇ ਹਿੱਸੇ ‘ਚ ਧਾਰਮਿਕ ਘੱਟ-ਗਿਣਤੀਆਂ ਨਾਲਸਬੰਧਤਲੋਕਾਂ ‘ਤੇ ਬਹੁਗਿਣਤੀ ਭਾਈਚਾਰੇ ਨਾਲਸਬੰਧਤ ਕੱਟੜ੍ਹ ਤਨਜੀਮਾਂ ਵਲੋਂ ਹਮਲੇ ਨਾਕੀਤੇ ਜਾਂਦੇ ਹੋਣ।ਭਾਜਪਾ ਦੇ ਰਾਜ ‘ਚ ਕੱਟੜ੍ਹਵਾਦ ਅਤੇ ਫ਼ਿਰਕਾਪ੍ਰਸਤੀਬੇਲਗਾਮ ਹੋਈ ਫਿਰਦੀਹੈ। ਹੁਣੇ ਜਿਹੇ ਭਾਜਪਾ ਦੇ ਤੇਲੰਗਾਨਾ ਤੋਂ ਇਕ ਵਿਧਾਇਕਦੀਵੀਡੀਓਧੜਾਧੜਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਭਾਰਤ ਨੂੰ ਹਿੰਦੂਰਾਸ਼ਟਰ ਬਣਾਉਣ ਦੀਦ੍ਰਿੜ੍ਹਤਾਦਾਪ੍ਰਗਟਾਵਾਕਰਦਿਆਂ ਤਿੰਨਤਰ੍ਹਾਂ ਦੇ ਲੋਕਾਂ ਨੂੰ ਆਪਣਾ ਦੁਸ਼ਮਣ ਦੱਸਦਿਆਂ ਉਨ੍ਹਾਂ ਨਾਲਸਖ਼ਤੀਨਾਲ ਨਜਿੱਠਣ ਦੀ ਗੱਲ ਕਰਦਾਹੈ।ਪਹਿਲੇ ਸਥਾਨ’ਤੇ ਉਹ ਮੁਸਲਮਾਨਾਂ ਨੂੰ ਰੱਖਦਿਆਂ ਦੇਸ਼ਧਰੋਹੀਕਹਿੰਦਾ ਹੈ, ਦੂਜੇ ਸਥਾਨ’ਤੇ ਇਸਾਈ ਅਤੇ ਤੀਜੇ ਸਥਾਨ’ਤੇ ਧਰਮ-ਨਿਰਪੱਖ ਹਿੰਦੂਵਰਗ ਨੂੰ ਰੱਖਦਿਆਂ ਜ਼ਹਿਰਅਤੇ ਨਫ਼ਰਤਦਾਪ੍ਰਗਟਾਵਾਕਰਦਾਹੈ।ਜਦੋਂ ਜਮਹੂਰੀਅਤ ਦੁਆਰਾ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੀ ਅਜਿਹੀ ਨਫ਼ਰਤਅਤੇ ਫ਼ਿਰਕਾਪ੍ਰਸਤੀ ਨੂੰ ਉਕਸਾਉਣ ‘ਤੇ ਉਤਾਰੂ ਹੋ ਜਾਣ ਤਾਂ ਫਿਰ ਉਸ ਰਾਜਵਿਚ ਧਰਮ-ਨਿਰਪੱਖਤਾ ਅਤੇ ਆਮਨਾਗਰਿਕਾਂ ਦੇ ਜਾਨ-ਮਾਲਦੀ ਸੁਰੱਖਿਆ ਦੀ ਆਸ ਕਿਸ ਤੋਂ ਕੀਤੀ ਜਾ ਸਕਦੀਹੈ।
ਲੰਘੀ 22 ਜੂਨ ਨੂੰ ਝਾਰਖੰਡ ਦੇ ਪਿੰਡ ਘਾਤਕੀਡੀਹ (ਜ਼ਿਲ੍ਹਾਸਰਾਏਕੇਲਾ) ‘ਚ ਕੱਟੜ੍ਹ ਹਿੰਦੂਭੀੜਵਲੋਂ ਕੁੱਟਮਾਰ ਕਰਕੇ 24 ਵਰ੍ਹਿਆਂ ਦੇ ਤਰਬੇਜ਼ ਅਨਸਾਰੀ ਨੂੰ ਕਤਲਕਰ ਦਿੱਤਾ। ਖ਼ਬਰਾਂ ਅਨੁਸਾਰਲੋਕਾਂ ਨੇ 19 ਜੂਨਦੀਸਵੇਰ ਉਸ ਨੂੰ ਇਸ ਲਈਮਾਰਨਾਸ਼ੁਰੂ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਮੋਟਰਸਾਈਕਲਦੀਚੋਰੀਕਰਨ ਉੱਥੇ ਆਇਆ ਸੀ। ਉਸ ਨੂੰ ਕੁੱਟਣ ਦੀਵਾਇਰਲ ਹੋਈ ਵੀਡੀਓਅਨੁਸਾਰ ਉਸ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਗਈ ਅਤੇ ‘ਜੈ ਸ੍ਰੀਰਾਮਅਤੇ ‘ਜੈ ਹਨੂੰਮਾਨ’ ਦੇ ਨਾਅਰੇ ਲਵਾਏ ਗਏ। ਵੀਡੀਓਵਿਚਦਿਖਾਈ ਗਈ ਭੀੜਦਾ ਗੁੱਸਾ ਤਦਵਧਦਾ ਹੈ, ਜਦੋਂ ਪਤਾ ਲੱਗਦਾ ਹੈ ਕਿ ਜਿਸ ਨੂੰ ਉਹ ਕੁੱਟ ਰਹੇ ਹਨ, ਘੱਟ-ਗਿਣਤੀ ਮੁਸਲਮਾਨ ਧਰਮਨਾਲ ਸਬੰਧ ਰੱਖਦਾ ਹੈ। ਤਰਬੇਜ਼ ਅਨਸਾਰੀ ਦੇ ਪਰਿਵਾਰ ਨੇ ਦੋਸ਼ਲਾਇਆ ਕਿ ਤਰਬੇਜ਼ ਨੂੰ ਪੁਲਿਸਹਿਰਾਸਤਵਿਚਲੈਣ ਤੋਂ ਬਾਅਦ ਉਸ ਦਾਤੁਰੰਤਇਲਾਜਨਹੀਂ ਕਰਾਇਆ ਗਿਆ; ਉਹ (ਪਰਿਵਾਰਵਾਲੇ) ਪੁਲਿਸਦੀਆਂ ਮਿੰਨਤਾਂ ਕਰਦੇ ਰਹੇ ਕਿ ਤਰਬੇਜ਼ ਨੂੰ ਹਸਪਤਾਲਲਿਜਾਇਆਜਾਵੇ ਪਰ ਕਿਸੇ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ।ਉਨ੍ਹਾਂ ਨੇ ਪੁਲਿਸ ਵਿਰੁੱਧ ਇਹ ਦੋਸ਼ਵੀਲਾਏ ਹਨ ਕਿ ਪੁਲਿਸਹਿਰਾਸਤਵਿਚ ਉਸ ਨੂੰ ਪੀਣਲਈਪਾਣੀਦੀਬਜਾਏ ਧਤੂਰਾ (ਇਕ ਤਰ੍ਹਾਂ ਦੀ ਜ਼ਹਿਰੀਲੀਬੂਟੀ) ਦਾਰਸ ਦਿੱਤਾ ਗਿਆ। ਪੁਲਿਸ ਨੇ ਘਾਤਕੀਡੀਹ ਪਿੰਡ ਦੇ 11 ਲੋਕਾਂ ਨੂੰ ਗ੍ਰਿਫ਼ਤਾਰਕੀਤਾ ਹੈ ਤੇ ਦੋ ਪੁਲਿਸਕਰਮਚਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਪਰ ਚਿੰਤਾ ਦਾਵਿਸ਼ਾ ਇਹ ਹੈ ਕਿ ਭਾਰਤ ਦੇ ਹੋਰਸੂਬਿਆਂ ਤੋਂ ਵੀਫ਼ਿਰਕੂਭੀੜਾਂ ਦੀ ਹਿੰਸਾ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਕਿਸੇ ਨਿਹੱਥੇ ਅਤੇ ਘੱਟ-ਗਿਣਤੀ ਧਰਮਨਾਲਸਬੰਧਤ ਕਿਸੇ ਵਿਅਕਤੀਕੋਲੋਂ ਜਬਰੀ’ਭਾਰਤਮਾਤਾਦੀ ਜੈ’ ਤੋਂ ਬਾਅਦ ‘ਜੈ ਸ੍ਰੀਰਾਮ’ਦਾਨਾਹਰਾ ਲਵਾਉਣਾ ਨਵੀਂ ਤਰ੍ਹਾਂ ਦੀ’ਦੇਸ਼ਭਗਤੀ’ਦਾ’ਪ੍ਰਤੀਕ’ਬਣ ਕੇ ਉਭਰਿਆ ਹੈ।
ਭਾਰਤਵਿਚਨਵੀਂ ਤਰ੍ਹਾਂ ਦੇ ਇਹ ‘ਦੇਸ਼ਭਗਤ’ਦੇਸ਼ਦੀ ਕੋਈ ਸੇਵਾਨਹੀਂ ਕਰਰਹੇ। ਉਹ ਜੋ ਕਰਰਹੇ ਹਨ, ਉਹ ਮਨੁੱਖਤਾ ਦੇ ਵਿਰੁੱਧ ਘੋਰਅਪਰਾਧ ਹੈ। ਇਸ ਨਾਲਨਾ ਤਾਂ ਦੇਸ਼ਦੀਸ਼ਾਨ ਉੱਚੀ ਹੋ ਰਹੀ ਹੈ ਅਤੇ ਨਾ ਹੀ ਸਮਾਜਿਕਏਕਤਾ ਤੇ ਸਮਾਨਤਾ, ਜਿਨ੍ਹਾਂ ਦੀਦੇਸ਼ ਨੂੰ ਜ਼ਰੂਰਤ ਹੈ, ਵਿਚਵਾਧਾ ਹੋ ਰਿਹਾ ਹੈ। ਹੈਰਾਨੀਦੀ ਗੱਲ ਇਹ ਹੈ ਕਿ ਹਜ਼ੂਮੀ ਹਿੰਸਾ ਕਰਨਵਾਲਿਆਂ ਨੂੰ ਅਸਿੱਧੇ ਤੌਰ ‘ਤੇ ਉਤਸ਼ਾਹਿਤਕੀਤਾਜਾਂਦਾ ਹੈ। ਤਰਬੇਜ਼ ਦੀ ਮੌਤ ਤੋਂ ਬਾਅਦ ਮਨੁੱਖਤਾ ਪੱਖੀ ਕੁਝ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਦਿੱਲੀ ਵਿਚ ਜੰਤਰ ਮੰਤਰ ਵਿਖੇ ਮੁਜ਼ਾਹਰਾਕੀਤਾ। ਉੱਥੇ ਇਕ ਨੌਜਵਾਨ ਵਿਦਿਆਰਥਣਫੈਲਾਈ ਜਾ ਰਹੀਘ੍ਰਿਣਾ ਵਿਰੁੱਧ ਬਹੁਤ ਸੱਭਿਅਕ ਤੇ ਸੰਜਮਮਈ ਭਾਸ਼ਾਵਿਚਬੋਲੀ। ਜਿਉਂ ਹੀ ਉਸ ਦਾਭਾਸ਼ਨਸੋਸ਼ਲਮੀਡੀਆ’ਤੇ ਆਇਆ ਉਹ ਨਵੀਂ ਤਰ੍ਹਾਂ ਦੇ ‘ਦੇਸ਼ਭਗਤਾਂ’ ਦੇ ਗੁੱਸਾ ਦਾਨਿਸ਼ਾਨਾਬਣੀ ਤੇ ਉਸ ਨੂੰ ਸੋਸ਼ਲਮੀਡੀਆ’ਤੇ ਨਿਸ਼ਾਨਾਬਣਾਇਆ (ਟਰੋਲਕੀਤਾ) ਗਿਆ।
ਇਹ ਹਜ਼ੂਮੀ ਹਿੰਸਾ ਕੋਈ ਨਵੀਂ ਨਹੀਂ। ਕਈ ਸਾਲਾਂ ਤੋਂ ਇਸ ਨੂੰ ਖ਼ਾਸਤਰ੍ਹਾਂ ਦੀਸਿਆਸਤਦਾਹਥਿਆਰਬਣਾ ਕੇ ਵਰਤਿਆ ਜਾ ਰਿਹਾ ਹੈ। ਇਸ ਨੂੰ ਅਸੀਂ ਫ਼ਿਰਕੂ ਧਰੁਵੀਕਰਨ ਦੀਸਿਆਸਤਵੀ ਆਖ ਸਕਦੇ ਹਾਂ, ਜੋ ਕਿ ਅੱਜ ਦੇ ਜਮਹੂਰੀ ਯੁੱਗ ਵਿਚਬੜੀਘਟੀਆਕਿਸਮਦੀਸਿਆਸਤਹੈ।ਭਾਰਤ ਦੇ ਕੇਂਦਰਵਿਚਲੀ ਸੱਤਾਧਾਰੀ ਪਾਰਟੀਭਾਜਪਾਰਸਮੀ ਤੌਰ ‘ਤੇ ਕਦੇ ਕਦਾਈਂ ਇਨ੍ਹਾਂ ਘਟਨਾਵਾਂ ਦੀ ਨਿੰਦਾ ਤਾਂ ਕਰਦੀ ਹੈ ਪਰ ਇਸ ਨੂੰ ਰੋਕਣਲਈ ਜੋ ਕਾਰਗਰਕਾਰਵਾਈਕੀਤੀਜਾਣੀਚਾਹੀਦੀ ਹੈ, ਉਹ ਵੇਖਣਵਿਚਨਹੀਂ ਮਿਲੀ। ਸਗੋਂ ਸੱਤਾ ਵਿਚਬੈਠੇ ਕਈ ਤੱਤ ਦੇਸ਼ਦਾਨਿਯਮ ਕਾਨੂੰਨ ਤੋੜਨਵਾਲਿਆਂ ਦੀ ਹੌਸਲਾ ਅਫਜ਼ਾਈਕਰਦੇ ਰਹੇ ਹਨ। ਇਸ ਨਾਲ ਘੱਟ-ਗਿਣਤੀ ਧਰਮਾਂ ਦੇ ਲੋਕਾਂ ਵਿਚਡਰ, ਸਹਿਮ ਤੇ ਬੇਗ਼ਾਨਗੀਦੀਆਂ ਭਾਵਨਾਵਾਂ ਵਧੀਆਂ ਹਨ। ਪਰਹੈਰਾਨੀਦੀ ਗੱਲ ਇਹ ਹੈ ਕਿ ਵੱਡੀ ਪੱਧਰ ‘ਤੇ ਘੱਟ-ਗਿਣਤੀ ਫ਼ਿਰਕੇ ਦੇ ਲੋਕਾਂ ਵਿਚਡਰ ਤੇ ਸਹਿਮਫੈਲਣਦਾ ਸਿਆਸੀ ਫਾਇਦਾ ਸੱਤਾਧਾਰੀ ਪਾਰਟੀ ਨੂੰ ਹੁੰਦਾ ਹੈ। ਇਸ ਤਰ੍ਹਾਂ ਛੋਟੀ ਪੱਧਰ ‘ਤੇ ਕੀਤੀ ਜਾ ਰਹੀ ਹਿੰਸਾ ਦਾ ਸਿਆਸੀ ਅਸਰ/ਪਰਿਪੇਖਵਿਆਪਕ ਹੈ। ਇਹ ਵੱਖਰੀ ਤਰ੍ਹਾਂ ਦੇ ਅੱਤਵਾਦ ਨੂੰ ਜਨਮ ਦਿੰਦਾ ਹੈ। ਏਹੋ ਜਿਹੀ ਹਿੰਸਾ ਦੇ ਵਿਰੁੱਧ ਉੱਠਣਵਾਲੀਆਂ ਆਵਾਜ਼ਾਂ ਨੂੰ ਦਬਾਇਆਜਾਂਦਾ ਹੈ ਤੇ ਆਵਾਜ਼ ਉਠਾਉਣਵਾਲਿਆਂ ਨੂੰ ਦੇਸ਼ਧ੍ਰੋਹੀ ਤੇ ਅਜਿਹੇ ਹੋਰਲਕਬ ਦਿੱਤੇ ਜਾਂਦੇ ਹਨ। ਸਾਰੇ ਜਾਣਦੇ ਹਨ ਕਿ ਇਹ ਰੁਝਾਨਜਮਹੂਰੀਅਤ ਦੇ ਹੱਕ ਵਿਚਨਹੀਂ ਪਰ ਇਸ ਵਿਰੁੱਧ ਉੱਠਣਵਾਲੀਆਂ ਆਵਾਜ਼ਾਂ ਕਮਜ਼ੋਰ ਪੈਂਦੀਆਂ ਜਾ ਰਹੀਆਂ ਹਨ। ਅਜਿਹੀ ਵੰਡ ਪਾਊ ਤੇ ਫ਼ਿਰਕਾਪ੍ਰਸਤ ਸੋਚ ਦੀ ਚੁਣੌਤੀ ਦਾ ਉੱਤਰਦੇਣਲਈਲੋਕਾਂ ਦੇ ਬੁਨਿਆਦੀ ਹੱਕਾਂ ਦੀ ਗੱਲ ਕਰਨਵਾਲੀਆਂ ਧਰਮ ਨਿਰਪੱਖ ਤਾਕਤਾਂ ਨੂੰ ਇਕੱਠੇ ਹੋਣਦੀਸਖ਼ਤ ਜ਼ਰੂਰਤ ਹੈ।

Check Also

ਸ਼੍ਰੋਮਣੀ ਕਮੇਟੀ ਦੇ ਸਾਲਾਨਾ ਚੋਣ ਇਜਲਾਸ ‘ਚ ਚੌਥੀ ਵਾਰ ਧਾਮੀ ਦਾ ਪ੍ਰਧਾਨ ਬਣਨਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਇਕ ਵਾਰ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ …