Breaking News
Home / ਸੰਪਾਦਕੀ / ਪੰਜਾਬ ਨੂੰ ਨਸ਼ਾ ਮੁਕਤ ਕਰਨਲਈਸਮਾਜ ਨੂੰ ਇਕਜੁੱਟ ਹੋਣਾਪਵੇਗਾ

ਪੰਜਾਬ ਨੂੰ ਨਸ਼ਾ ਮੁਕਤ ਕਰਨਲਈਸਮਾਜ ਨੂੰ ਇਕਜੁੱਟ ਹੋਣਾਪਵੇਗਾ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ‘ਚ ਨਸ਼ਿਆਂ ਦੀਓਵਰਡੋਜ਼ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਦੁਖਦਾਈ ਮੌਤਾਂ ਦੀਆਂ ਘਟਨਾਵਾਂ ਤੋਂ ਬਾਅਦਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਇਕ ਵਾਰ ਮੁੜ ਗੰਭੀਰਰੂਪਅਖ਼ਤਿਆਰਕਰ ਗਈ ਹੈ। ਲੰਘੀਆਂ ਵਿਧਾਨਸਭਾਚੋਣਾਂ ‘ਚ ਤਤਕਾਲੀਅਕਾਲੀ-ਭਾਜਪਾਸਰਕਾਰਲਈਫ਼ਜ਼ੀਹਤਦਾਕਾਰਨਬਣਿਆਨਸ਼ਿਆਂ ਦਾ ਸਿਆਸੀ ਮੁੱਦਾ ਹੁਣ ਮੁੜ ਮੌਜੂਦਾ ਕੈਪਟਨਅਮਰਿੰਦਰ ਸਿੰਘ ਦੀਸਰਕਾਰਲਈ’ਗਲੇ ਦੀ ਹੱਡੀ’ ਬਣਦਾ ਜਾ ਰਿਹਾਹੈ।
ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਵਿਧਾਨਸਭਾਚੋਣਾਂ ਤੋਂ ਪਹਿਲਾਂ ਬਠਿੰਡਾਵਿਚਵਿਸ਼ਾਲਰੈਲੀ ਦੌਰਾਨ ਗੁਟਕਾ ਸਾਹਿਬ’ਤੇ ਹੱਥ ਧਰ ਕੇ ਸਰਕਾਰਬਣਨ’ਤੇ ‘ਚਾਰਹਫਤਿਆਂ ‘ਚ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ’ ਦਾਵਾਅਦਾਕੀਤਾ ਸੀ। ਕੈਪਟਨਦੀਸਰਕਾਰਬਣੀ ਨੂੰ 65 ਹਫ਼ਤੇ ਦੇ ਕਰੀਬ ਹੋ ਚੁੱਕੇ ਹਨਪਰ ਅਜੇ ਤੱਕ ਪੰਜਾਬ ‘ਚ ਨਸ਼ਿਆਂ ਦਾਖ਼ਾਤਮਾਨਹੀਂ ਹੋ ਸਕਿਆ। ਬਲਕਿਨਸ਼ਿਆਂ ਦੀਓਵਰਡੋਜ਼ ਕਾਰਨ ਰੋਜ਼ਾਨਾਪੰਜਾਬ ‘ਚ ਨੌਜਵਾਨਾਂ ਦੀਆਂ ਦੁਖਦਾਈ ਮੌਤਾਂ ਹੋ ਰਹੀਆਂ ਹਨ। ਇਕ ਅਖ਼ਬਾਰੀਰਿਪੋਰਟ ਅਨੁਸਾਰ ਪੰਜਾਬ ‘ਚ ਪਿਛਲੇ ਦੋ ਮਹੀਨਿਆਂ ਵਿਚਪੰਜਾਬਅੰਦਰ ਦੋ ਦਰਜਨ ਤੋਂ ਵੱਧ ਨੌਜਵਾਨਾਂ ਦੀਆਂ ਨਸ਼ਿਆਂ ਦੀਓਵਰਡੋਜ਼ ਕਾਰਨ ਮੌਤਾਂ ਹੋ ਚੁੱਕੀਆਂ ਹਨ।ਪਿਛਲੇ ਹਫ਼ਤੇ ਕੁ ਤੋਂ ਤਾਂ ਇਹ ਸਿਲਸਿਲਾ ਤੇਜ਼ ਹੋ ਗਿਆ ਹੈ। ਕੁਝ ਦਿਨਪਹਿਲਾਂ ਪੰਜਾਬ ਦੇ ਸਿਹਤਮੰਤਰੀਬ੍ਰਹਮਮਹਿੰਦਰਾ ਨੂੰ ਕਪੂਰਥਲਾ ਦੇ ਇਕ ਡਰੱਗ ਮੁੜ ਵਸੇਬਾ ਕੇਂਦਰਵਿਚਇਲਾਜਅਧੀਨ ਇਕ ਕੁੜੀ ਵਲੋਂ ਦੱਸਿਆ ਗਿਆ ਕਿ ਉਸ ਨੂੰ ਨਸ਼ਿਆਂ ਦੀਲਤਪੰਜਾਬ ਪੁਲਿਸ ਦੇ ਇਕ ਡੀ.ਐਸ.ਪੀ. ਨੇ ਲਾਈ ਸੀ। ਇਸੇ ਤਰਾਂ ਨਸ਼ੇ ਦੇ ਟੀਕੇ ਦੀਓਵਰਡੋਜ਼ ਕਾਰਨ ਫ਼ੌਤ ਹੋਏ ਆਪਣੇ ਪੁੱਤਰ ਦੀਕੂੜੇ ਦੇ ਢੇਰ’ਤੇ ਪਈਲਾਸ਼ਕੋਲ ਦੁਹਾਈਆਂ ਪਾਰਹੀ ਮਾਂ, ਨਸ਼ੇ ਕਾਰਨਮਰੇ ਆਪਣੇ ਪਿਓਦੀਮੰਜੇ ‘ਤੇ ਪਈਲਾਸ਼ ਨੂੰ ਗਲਵਕੜੀਆਂ ਪਾ ਕੇ ਲਾਡਲਡਾਰਹੇ ਇਕ ਮਾਸੂਮ ਬੱਚੇ ਦੀਵੀਡੀਓਇਨੀਂ ਦਿਨੀਂ ਸੋਸ਼ਲਮੀਡੀਆ’ਤੇ ਵੱਡੀ ਪੱਧਰ ‘ਤੇ ਵਾਇਰਲ ਹੋ ਰਹੀ ਹੈ, ਜਿਨਾਂ ਨੂੰ ਵੇਖ ਕੇ ਹਰਇਨਸਾਨੀਹਿਰਦਾਕੰਬ ਉਠਦਾ ਹੈ।ਪੰਜਾਬ ‘ਚ ਨਸ਼ਿਆਂ ਕਾਰਨ ਮੌਤ ਦੇ ਤਾਂਡਵ ਦੌਰਾਨ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਪੰਜਾਬੀਭਾਈਚਾਰੇ ਵਿਚਪੰਜਾਬਦੀਕੈਪਟਨਸਰਕਾਰ ਵਿਰੁੱਧ ਲੋਕਰੋਹ ਫੁੱਟ-ਫੁੱਟ ਪੈਰਿਹਾਹੈ। ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਨੂੰ ‘ਚਿੱਟੇ ਵਿਰੁੱਧ ਕਾਲਾਹਫ਼ਤਾ’ ਦੇ ਤੌਰ ‘ਤੇ ਮਨਾਉਣ ਦਾਐਲਾਨਕੀਤਾ ਗਿਆ ਹੈ।
ਪੰਜਾਬ ‘ਚ ਨਸ਼ਿਆਂ ਦੇ ਭਿਆਨਕਨੈੱਟਵਰਕ ਨੂੰ ਖ਼ਤਮਕਰਨਦੀ ਜ਼ਿੰਮੇਵਾਰੀ ਤੋਂ ਪੰਜਾਬਦੀਸਰਕਾਰ, ਭਾਵੇਂ ਉਹ ਅਕਾਲੀਦਲਦੀਹੋਵੇ ਤੇ ਭਾਵੇਂ ਕਾਂਗਰਸਦੀ, ਉਹ ਮੁਕਤ ਨਹੀਂ ਹੋ ਸਕਦੀ।ਜੇਕਰ ਅੱਜ ਪੰਜਾਬ ‘ਚ ਨਸ਼ਿਆਂ ਦੀਓਵਰਡੋਜ਼ ਕਾਰਨ ਨਿੱਤ ਦਿਹਾੜੇ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ ਤਾਂ ਇਸ ਵਿਚਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਵਲੋਂ ‘ਚਾਰਹਫ਼ਤਿਆਂ ਵਿਚਪੰਜਾਬ ਨੂੰ ਨਸ਼ਾ ਮੁਕਤ ਬਣਾਉਣ’ ਦੇ ਦਾਅਵਿਆਂ ਦੀਨਾਕਾਮੀਸਾਬਤ ਹੁੰਦੀ ਹੈ।ਪੰਜਾਬਵਿਚੋਂ ਨਸ਼ਾਤਸਕਰੀ ਨੂੰ ਖ਼ਤਮਕਰਨਲਈਸਭ ਤੋਂ ਜ਼ਰੂਰੀਨਸ਼ਿਆਂ ਦੀਸਪਲਾਈਅਤੇ ਖਪਤ ਦੇ ਆਪਸੀਸੰਪਰਕ ਨੂੰ ਤੋੜਨਾਪਵੇਗਾ। ਇਸ ਦੇ ਲਈਸਰਕਾਰੀ ਪੱਧਰ ‘ਤੇ ਸਿੱਟਾਮੁਖੀ ਨੀਤੀਆਂ ‘ਤੇ ਚੱਲ ਕੇ ਹੀ ਅਮਲ ਹੋ ਸਕਦਾਹੈ।ਖਪਤ ਜਾਂ ਲੋੜਖ਼ਤਮਕੀਤੇ ਬਗੈਰ ਕੋਈ ਵੀਕਾਨੂੰਨ, ਪੁਲਿਸ ਜਾਂ ਸਰਕਾਰਨਸ਼ਿਆਂ ਦੀਸਪਲਾਈਲਾਈਨ ਨੂੰ ਤੋੜਨਹੀਂ ਸਕਦੀ।ਛੋਟੇ-ਮੋਟੇ ਨਸ਼ਈਆਂ ਨੂੰ ਨਸ਼ਾਤਸਕਰੀ ਦੇ ਮੁਕੱਦਮੇ ਦਰਜਕਰਕੇ ਜੇਲਾਂ ‘ਚ ਸੁੱਟਣ ਦੀ ਥਾਂ ਅਜਿਹੇ ਨਸ਼ਈਆਂ ਦਾਡਾਕਟਰੀਇਲਾਜਅਤੇ ਮਨੋਵਿਗਿਆਨਕ ਕੌਂਸਲਿੰਗ ਜ਼ਰੀਏ ਉਨਾਂ ਦੇ ਨਸ਼ੇ ਛੁਡਵਾਉਣੇ ਚਾਹੀਦੇ ਹਨ।ਸਰਕਾਰ ਨੂੰ ਦ੍ਰਿੜ ਇੱਛਾ-ਸ਼ਕਤੀ ਦੇ ਨਾਲਨਸ਼ਾਤਸਕਰਾਂ, ਸਿਆਸਤਅਤੇ ਪੁਲਿਸ ਦੇ ਕਥਿਤਨਾਪਾਕ ਗਠਜੋੜ ਨੂੰ ਤੋੜਨਾਪਵੇਗਾ ਅਤੇ ਪੁਲਿਸ ਨੂੰ ਇਸ ਸਮੱਸਿਆ ਨਾਲਨਿਪਟਣਲਈ ਸੁਤੰਤਰ ਕਰਨਾਪਵੇਗਾ।
ਸਰਕਾਰਲਈਅਮਨ-ਕਾਨੂੰਨ ਦੇ ਨੁਕਤਾ-ਨਿਗਾਹ ਦੇ ਨਾਲ-ਨਾਲਸਮਾਜਿਕ ਪੱਧਰ ‘ਤੇ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ ਹਨ, ਜੋ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਿਭਾਉਣੀਆਂ ਨਿਹਾਇਤ ਜ਼ਰੂਰੀਹਨ।ਪਿੰਡਾਂ, ਸ਼ਹਿਰਾਂ ਦੇ ਗਲੀ-ਮੁਹੱਲਿਆਂ, ਮੋੜਾਂ ਤੇ ਉਜਾੜ ਪਈਆਂ ਥਾਵਾਂ ‘ਤੇ ਦਿਨਢਲਦੇ ਬੇਵਜਾ ਇਕੱਤਰ ਹੁੰਦੀਆਂ ਅੱਲੜ ਮੁੰਡੀਰਾਂ ਨੂੰ ਦੇਖ ਕੇ ਨੌਜਵਾਨ ਪੀੜੀਦੀਮਨੋਦਸ਼ਾ ਨੂੰ ਸਮਝਣਾ ਔਖਾ ਨਹੀਂ ਹੈ ਕਿ ਸਾਡੀ ਅਜੋਕੀ ਦਿਸ਼ਾਹੀਣ ਨੌਜਵਾਨ ਸ਼ਕਤੀ ਕਿੱਧਰ ਨੂੰ ਜਾ ਰਹੀ ਹੈ? ਨੌਜਵਾਨਾਂ ਦੀਆਂ ਸਿਰਜਣਾਤਮਕ ਸਮਰੱਥਾਵਾਂ, ਉਨਾਂ ਦਾ ਉਬਾਲੇ ਮਾਰਦਾਜਵਾਨਲਹੂ, ‘ਉਦੇਸ਼’ ਵਿਹੂਣੀ ਜ਼ਿੰਦਗੀਕਾਰਨ ਵਿਹਲੜਪੁਣੇ ਤੇ ਵੈਲੀਪੁਣੇ ਦਾਸ਼ਿਕਾਰ ਹੋ ਰਿਹਾਹੈ।ਪਿੰਡਾਂ, ਸ਼ਹਿਰਾਂ ਦੇ ਮੁਹੱਲਿਆਂ ‘ਚ ਨੌਜਵਾਨਾਂ ਦੇ ਨਿੱਕੇ-ਨਿੱਕੇ ਜਿੰਮਖਾਨੇ ਅਤੇ ਖੇਡ ਕਲੱਬ, ਰਚਨਾਤਮਕ ਰੁਚੀਆਂ ਨੂੰ ਉਭਾਰਨ ਤੇ ਸਮਾਜਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਸਮਰੱਥ ਬਣਾਉਣ ਵਾਲੇ ਪ੍ਰਤਿਭਾ ਖੋਜ ਕੇਂਦਰ ਬਣਾਉਣ ਦੀਲੋੜ ਹੈ ਤਾਂ ਜੋ ਨੌਜਵਾਨ ਪੀੜੀ ਨੂੰ ਆਪੋ-ਆਪਣੀਆਂ ਪ੍ਰਤਿਭਾਵਾਂ ਅਤੇ ਸਮਰੱਥਾਵਾਂ ਨੂੰ ਉਜਾਗਰ ਕਰਦਿਆਂ ਜ਼ਿੰਦਗੀਦਾ’ਮਕਸਦ’ਨਿਰਧਾਰਿਤਕਰਨਦਾ ਸਬੱਬ ਮਿਲ ਸਕੇ। ਪਾਣੀਵਿਚ ਡੁੱਬਦੇ, ਅੱਗ ਵਿਚਘਿਰੇ ਕਿਸੇ ਮੁਸੀਬਤਜ਼ਦਾ ਨੂੰ ਬਚਾਉਣ, ਸੜਕ’ਤੇ ਲੋੜਵੰਦਰਾਹਗੀਰਦੀਮਦਦਕਰਨ, ਔਰਤਾਂ ਪ੍ਰਤੀਸਤਿਕਾਰ ਤੇ ਵਿਹਾਰਦਾਸਲੀਕਾ, ਹਾਦਸਿਆਂ, ਆਫ਼ਤਾਂ ਤੇ ਸੰਕਟਕਾਲੀਨਹਾਲਤਾਂ ‘ਚ ਸਮਾਜ ਤੇ ਮਨੁੱਖਤਾ ਦੀਸੇਵਾਕਰਨਾਆਦਿ ਗੁਣਾਂ ਦੀਹਰੇਕ ਨੌਜਵਾਨ ਨੂੰ ਮੁਹਾਰਤ ਦੇਣਦੀਲੋੜਹੈ।
ਪੰਜਾਬੀਸਮਾਜਦਾਆਪਣੀਆਂ ਅਮੀਰਰਵਾਇਤਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਤੋਂ ਦੂਰਜਾਣਦਾਨਤੀਜਾਵੀ ਨੌਜਵਾਨ ਪੀੜੀ ਨੂੰ ‘ਇਕੱਲਤਾ’, ‘ਨਿਰਾਸ਼ਤਾ’ਅਤੇ ‘ਸਵਾਰਥਵਾਦ’ ਵੱਲ ਧਕੇਲਰਿਹਾਹੈ।ਬਚਪਨ ਤੋਂ ਅੱਲੜ ਉਮਰ ‘ਚ ਪ੍ਰਵੇਸ਼ਕਰਦਿਆਂ ਮਨੁੱਖ ਦੇ ਜੀਵਨ ‘ਚ ਸਰੀਰਕਅਤੇ ਮਾਨਸਿਕ ਤੌਰ ‘ਤੇ ਅਹਿਮਤਬਦੀਲੀਆਉਂਦੀਹੈ।ਸਾਡੇ ਸਮਾਜਦਾ ਸੁਭਾਅ ਅਜਿਹਾ ਹੈ ਕਿ ਬਚਪਨ ਨੂੰ ਲਾਡ ਲਡਾਉਣ ਵਾਲੇ ਮਾਪੇ ਅੱਲੜ ਉਮਰ ‘ਚ ਪ੍ਰਵੇਸ਼ਕਰਦਿਆਂ ਹੀ ਬੱਚਿਆਂ ਨੂੰ ਅਣਗੌਲਿਆਂ ਕਰਨ ਲੱਗ ਜਾਂਦੇ ਹਨ। ਉਨਾਂ ਦਾਘਰਵਿਚ ਬੱਚਿਆਂ ਨਾਲਸੰਵਾਦ ਘੱਟ ਜਾਂਦਾਹੈ। ਜਾਂ ਫਿਰ ਕਈ ਮਾਪੇ ਅੱਲੜ ਬੱਚੇ ਨੂੰ ਵੀਬਚਪਨ ਵਾਂਗ ਹੀ ਲਾਡਲਡਾਉਂਦਿਆਂ ‘ਵਿਗਾੜ’ਬੈਠਦੇ ਹਨ।ਹਾਲਾਂਕਿਮਾਪਿਆਂ ਲਈ ਬੱਚੇ ਦੀ ਇਹ ਉਮਰ ਉਸ ਦੀਭਾਵਨਾਤਮਕਸਥਿਤੀ ਨੂੰ ਸਮਝਣਅਤੇ ਉਨਾਂ ਨਾਲ ਇਕ ਚੰਗੇ ਦੋਸਤਵਜੋਂ ਜਜ਼ਬਾਤੀ ਸਾਂਝ ਪਾਉਣ ਦੀ ਹੁੰਦੀ ਹੈ। ਇਸੇ ਉਮਰੇ ਬੱਚੇ ਸਹੀ/ਗਲਤਦੀਪਛਾਣਨਾਹੋਣਕਾਰਨਅਕਸਰ ਗਲਤਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ।ਮਾਪਿਆਂ ਨੂੰ ਬੱਚਿਆਂ ਪ੍ਰਤੀਬਚਪਨ ਤੋਂ ਅੱਲੜ ਅਤੇ ਜਵਾਨੀਵਿਚਪ੍ਰਵੇਸ਼ ਦੌਰਾਨ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ।ਨਸ਼ਿਆਂ ਦਾਖ਼ਾਤਮਾ ਇਕੱਲੇ ਕਾਨੂੰਨਨਾਲਨਹੀਂ ਹੋ ਸਕਦਾ, ਕਿਉਂਕਿ ਕਿਸੇ ਵੀਵਿਅਕਤੀ ਦੇ ਨਸ਼ਈਬਣਨ ਪਿੱਛੇ ਸਮਾਜਿਕ, ਮਨੋਵਿਗਿਆਨਕਅਤੇ ਆਰਥਿਕਕਾਰਨ ਜੁੜੇ ਹੁੰਦੇ ਹਨ।ਸਮਾਜਅੰਦਰਭਾਈਚਾਰਕ ਤੇ ਕੌਮੀ ਅਪਣੱਤ ਵਧਾਉਣ ਵਾਲੀਆਂ ਕਦਰਾਂ-ਕੀਮਤਾਂ; ਹੱਥੀਂ ਕਿਰਤ, ਆਤਮ-ਨਿਰਭਰਤਾ, ਸਵੈ-ਮਾਣਅਤੇ ਸੇਵਾਵਰਗੇ ਸੰਕਲਪਾਂ ਨੂੰ ਉਤਸ਼ਾਹਿਤ ਕਰਨਦੀਲੋੜਹੈ।ਹਰਵਿਅਕਤੀ ਨੂੰ ਵਿਅਕਤੀਗਤ ਪੱਧਰ ‘ਤੇ ਨਸ਼ਿਆਂ ਦੇ ਖਿਲਾਫ਼ ਡੱਟਣਾ ਪਵੇਗਾ। ਸਮਾਜਿਕ ਉਥਾਨ ਦਾਕੰਮਕੇਵਲਸਰਕਾਰਾਂ ਅਤੇ ਸਿਆਸੀ ਪਾਰਟੀਆਂ ‘ਤੇ ਹੀ ਨਹੀਂ ਛੱਡਿਆ ਜਾ ਸਕਦਾ। ਇਸ ਦੇ ਲਈ ਸਮੁੱਚੇ ਸਮਾਜ ਨੂੰ ਇਕਜੁੱਟ ਹੋਣਾਪਵੇਗਾ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …