ਨਵੇਂ ਚੁਣੇ ਰਾਸ਼ਟਰਪਤੀ ਨੇ ਲਾਏ ਆਰੋਪ, ਇਲੈਕਟੋਰਲ ਵੋਟਿੰਗ ‘ਚ 21 ਦਿਨ ਬਾਕੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਨਾ ਸਬੂਤਾਂ ਤੋਂ ਆਧਾਰਤ ਹੀਣ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ 8 ਨਵੰਬਰ ਨੂੰ ਲੱਖਾਂ ਲੋਕਾਂ ਨੇ ਗਲਤ ਢੰਗ ਨਾਲ ਹਿਲੇਰੀ ਕਲਿੰਟਨ ਦੇ ਹੱਕ ‘ਚ ਵੋਟ ਦਿੱਤੇ ਇਸ ਲਈ ਉਹ ਪਾਵਰਫੁੱਲ ਵੋਟ ਨਹੀਂ ਜਿੱਤ ਸਕੇ। ਕਿਸੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਪਹਿਲੀ ਵਾਰ ਅਜਿਹਾ ਆਰੋਪ ਲਗਾਇਆ ਹੈ। ਉਨ੍ਹਾਂ ਅਰੋਪ ਲਗਾਇਆ ਕਿ ਉਹ ਤਿੰਨ ਰਾਜਾਂ ਵਰਜੀਨੀਆ, ਨਿਊ ਹੈਂਪਸ਼ਾਇਰ ਅਤੇ ਕੈਲੀਫੋਰਨੀਆ ‘ਚ ਹਾਰ ਗਏ। ਉਧਰ ਗ੍ਰੀਨ ਪਾਰਟੀ ਨੇ ਰਸਟ ਬੈਲਟ ਦੇ ਤਿੰਨ ਰਾਜਾਂ ਵਿਸਕਾਂਸਨ, ਮਿਸ਼ੀਗਨ ਅਤੇ ਪੈਨਸਲਵੇਨੀਆ ‘ਚ ਵੋਟਾਂ ਦੀ ਫਿਰ ਤੋਂ ਗਿਣਤੀ ਦੀ ਮੰਗ ਕੀਤੀ। ਇਨ੍ਹਾਂ ‘ਚੋਂ ਵਿਸਕਾਂਸਨ ਵਿਖੇ ਗਿਣਤੀ ਦੁਬਾਰਾ ਸ਼ੁਰੂ ਹੋ ਗਈ। ਹਿਲੇਰੀ ਕਲਿੰਟਨ ਪਾਪੂਲਰ ਵੋਟਾਂ ‘ਚ ਰਿਪਬਲੀਕਨ ਟਰੰਪ ਤੋਂ 20 ਲੱਖ ਵੋਟਾਂ ਨਾਲ ਅੱਗੇ ਰਹੀ। ਇਹ ਅੰਕੜਾ ਵਧ ਵੀ ਸਕਦਾ ਹੈ ਕਿਉਂਕਿ ਕੈਲੀਫੋਰਨੀ ਸਮੇਤ ਕੁਝ ਰਾਜਾਂ ‘ਚ ਗਿਣਤੀ ਜਾਰੀ ਹੈ।
ਟਰੰਪ ਨੇ ਜਿੱਥੇ ਆਰੋਪ ਲਗਾਏ, ਉਥੇ 72 ਵੋਟਾਂ ਨਾਲ ਹਾਰੇ
ਟਰੰਪ ਨੇ ਵਰਜੀਨੀਆ, ਨਿਊ ਹੈਂਪਸ਼ਾਇਰ ਅਤੇ ਕੈਲੀਫੋਰਨੀਆ ‘ਚ ਲੱਖਾਂ ਜਾਅਲੀ ਵੋਟਾਂ ਦੇ ਆਰੋਪ ਲਗਾਏ। ਇਨ੍ਹਾਂ ਰਾਜਾਂ ‘ਚ ਇਲੈਕਟਰੋਲ ਕਾਲਜ ਦੇ ਕੁੱਲ 72 ਵੋਟ ਦਾਅ ‘ਤੇ ਸਨ ਅਤੇ ਇਹ ਸਾਰੇ ਹਿਲੇਰੀ ਕਲਿੰਟਨ ਨੂੰ ਮਿਲੇ। ਜੇਕਰ ਇਥੇ ਫਿਰ ਤੋਂ ਗਿਣਤੀ ਜਾਂ ਵੋਟਿੰਗ ਹੁੰਦੀ ਹੈ ਤਾਂ ਇਹ ਰਾਜ ਵੀ ਟਰੰਪ ਦੀ ਝੋਲੀ ‘ਚ ਆ ਸਕਦਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …