-12.1 C
Toronto
Thursday, January 29, 2026
spot_img
Homeਘਰ ਪਰਿਵਾਰਸਾਂਝੀ ਵਾਲਤਾ ਦਾ ਪ੍ਰਤੀਕ ਚੁੱਲ੍ਹੇ ਭੱਠੀਆਂ

ਸਾਂਝੀ ਵਾਲਤਾ ਦਾ ਪ੍ਰਤੀਕ ਚੁੱਲ੍ਹੇ ਭੱਠੀਆਂ

ਸੰਪੂਰਨ ਸਿੰਘ ਚਾਨੀਆਂ

ਸਟੇਟਐਵਾਰਡੀ

ਅਜੇ ਬਹੁਤਦੂਰਦੀ ਗੱਲ ਨਹੀਂ ਜਦਘਰ ਦੇ ਸਾਰੇ ਮੈਂਬਰਚੁਲੇ ਭੱਠੀਕੋਲਇਕੱਠਿਆਂ ਬੈਠ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ, ਸਵੇਰਸ਼ਾਮ ਨੂੰ ਰੋਟੀਅਤੇ ਚਾਹ ਪਾਣੀਖਾਂਦੇ ਹੁੰਦੇ ਸਾਂ, ਸਰਦੀ ਦੇ ਮੌਸਮ ਵਿੱਚ ਤਾਂ ਟੱਬਰ ਦੇ ਸਾਰੇ ਜੀਅ ਦੇਰਰਾਤਤੱਕ ਚੁੱਲੇ ਭੱਠੀ ਮੁੱਢ ਬੈਠ ਕੇ ਅੱਗ ਸੇਕਦੇ ਅਤੇ ਗੱਲਾਂ ਕਰਦੇ ਰਹਿੰਦੇ ਹੁੰਦੇ ਸਨ।ਬਿਜਲੀਅਤੇ ਗੈਸ ਦੇ ਚੁੱਲਿਆਂ ਨੇ ਇਹ ਰਿਵਾਜਬਹੁਤਘਟਾਦਿੱਤਾ ਹੈ ।ਨੱਸਭੱਜਦੀ ਜ਼ਿੰਦਗੀਵਿੱਚ ਇੱਕ ਤਾਂ ਸਾਡੇ ਕੋਲਸਮਾਂ ਹੀ ਬਹੁਤਘੱਟ ਹੈ, ਦੂਸਰਾ ਕੋਈ ਵੀਹੱਥ ‘ਚੋਂ ਫੋਨਛੱਡਣ ਨੂੰ ਤਿਆਰਨਹੀਂ ਹੁੰਦਾ ਜਿਸ ਕਰਕੇ ਸਾਂਝੀਵਾਲਤਾਦਾਰਿਵਾਜਘਟਦਾ ਜਾ ਰਿਹਾ ਹੈ ।

ਪਰ ਅਜੇ ਵੀਪਿੰਡਾਂ ਦੇ ਬਹੁਤੇ ਲੋਗ ਮਿੱਟੀਨਾਲਬਣਾਏ ਚੁੱਲੇ ਭੱਠੀਆਂ ਤੇ ਪਕਵਾਨਬਣਾਉਣ ਨੂੰ ਤਰਜੀਹ ਦੇ ਰਹੇ ਹਨ, ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇੱਕ ਤਾਂ ਪਿੰਡਾਂ ਵਿੱਚਬਾਲਣਦੀ ਕੋਈ ਕਮੀਨਹੀਂ ਹੈ, ਦੂਸਰੀ ਇਹ ਧਾਰਨਾਵੀਬਣੀਂ ਹੋਈ ਹੈ ਕਿ ਮੱਠੀਮੱਠੀ ਅੱਗ ਦੇ ਸੇਕ ਨਾਲਬਣੀਦਾਲ, ਸਬਜ਼ੀਅਤੇ ਸਾਗ ਸੁਆਦਲੇ ਵੀ ਹੁੰਦੇ ਹਨਅਤੇ ਉਨਾਂ ਵਿੱਚਖੁਰਾਕੀਤੱਤਵੀਕਾਇਮਰਹਿੰਦੇ ਹਨ ।ਪਰਪਿੰਡਾਂ ਵਿੱਚ ਚੁੱਲੇ ਭੱਠੀਆਂ ਤਿਆਰਕਰਨਦਾਰਿਵਾਜ਼ ਘਟਦਾ ਜਾ ਰਿਹਾ ਹੈ ਕਿਉਂਕਿ ਚੁੱਲੇ ਭੱਠੀਆਂ ਬਣਾਉਣਾ ਹਰੇਕ ਦੇ ਵੱਸਦੀ ਗੱਲ ਵੀਨਹੀਂ ਹੈ ਅਤੇ ਇਸ ਕੰਮਵਾਸਤੇ ਮਾਹਿਰਜਨਾਨੀਆਂ ਦੀ ਹੀ ਲੋੜਪੈਂਦੀ ਹੈ ।

ਚੁੱਲੇ ਭੱਠੀਆਂ ਤਿਆਰਕਰਨਵਾਸਤੇ ਚੀਕਣੀਮਿੱਟੀਲਿਆ ਕੇ ਉਸ ਨੂੰ ਕੁੱਟ ਕੇ ਚੰਗੀ ਤਰਾਂ ਬਰੀਕਕਰਕੇ ਉਸ ਵਿੱਚਪੁਰਾਣੀਤੂੜੀਮਿਲਾ ਕੇ ਆਟੇ ਵਾਂਗ ਪਾਣੀਮਿਲਾ ਕੇ ਗੁੰਨਣਾਪੈਂਦਾ ਹੈ ਤਾਂ ਜਾ ਕੇ ਚੁੱਲੇ ਭੱਠੀ ਬਣਾਉਣ ਵਾਲੀਮਿੱਟੀਤਿਆਰ ਹੁੰਦੀ ਹੈ ।ਫੇਰ ਇਸ ਤਰਾਂ ਤਿਆਰਕੀਤੀਮਿੱਟੀਨਾਲ ਹੌਲੀ ਹੌਲੀ ਕੱਚਾ ਢਾਂਚਾਤਿਆਰਕੀਤਾਜਾਂਦਾ ਹੈ ਜਿਸ ਨੂੰ ਕਈ ਕਈਦਿਨ ਸੁਕਾ ਕੇ ਫੇਰਤਿਆਰਕੀਤੇ ਢਾਂਚੇ ਨੂੰ ਬਹੁਤਹਿਸਾਬਨਾਲਪੱਕੀ ਜਗਾ ਫਿਕਸਕਰਕੇ ਉਸ ਉੱਤੇ ਕਈ ਕਈਬਾਰਤੂੜੀਰਲੀ ਗਿੱਲੀਮਿੱਟੀ ਦੇ ਦਿੱਤੇ ਜਾਂਦੇ ਹਨਅਤੇ ਉਨਾਂ ਨੂੰ ਤਿਆਰਕਰਨਵੇਲੇ ਏਸ ਗੱਲ ਦਾਵਿਸ਼ੇਸ਼ਧਿਆਨਰੱਖਣਾਪੈਂਦਾ ਹੈ ਕਿ ਚੁੱਲੇ ਭੱਠੀਵਿਚੋਂ ਦਾਲਸਬਜ਼ੀਤਿਆਰਕਰਦੇ ਸਮੇਂ ਸੇਕ ਵੀਪੂਰਾਲਗ਼ੇ ਅਤੇ ਉਨਾਂ ਵਿੱਚੋਂ ਧੂੰਆਂ ਵੀਬਾਹਰਨਿਕਲਦਾਰਹੇ ।ਇਸ ਤਰਾਂ ਚੁੱਲੇ ਭੱਠੀਆਂ ਤਿਆਰਕਰਨਵਾਸਤੇ ਕਈ ਕਈਦਿਨ ਲੱਗ ਜਾਂਦੇ ਹਨ ।ਇਨ੍ਹਾਂ ਦੀਖੂਬਸੂਰਤੀਅਤੇ ਮਿਆਦਕਾਇਮਰੱਖਣਵਾਸਤੇ ਸੁਆਣੀਆਂ ਗਾਹੇ ਬਗਾਹੇ ਇਨਾਂ ਉੱਪਰਪਾਂਡੂ ਵਾਲੇ ਪਾਣੀਦਾਪੋਚਾਵੀਫੇਰਦੀਆਂ ਰਹਿੰਦੀਆਂ ਹਨ । ਮੈਨੂੰ ਯਾਦ ਹੈ ਜਦ ਅਸੀਂ ਅਜੇ ਛੋਟੇ ਹੀ ਹੁੰਦੇ ਸਾਂ ਤਾਂ ਸਾਡੀਦਾਦੀ ਮਾਂ ਨੇ ਸਾਨੂੰਸਾਰਿਆਂ ਨੂੰ ਚੁੱਲੇ ਕੋਲਬਿਠਾ ਕੇ ਗੱਲਾਂ ਵੀਸੁਣਾਈਜਾਣੀਆਂ ਤੇ ਰੋਟੀ ਟੁੱਕ ਵੀ ਖੁਆਈ ਜਾਣਾ ਤੇ ਆਪ ਉਹ ਸੱਭ ਤੋਂ ਬਾਅਦਵਿਚਖਾਂਦੀ ਹੁੰਦੀਸੀ,ਤੇ ਜਦ ਅਸੀਂ ਉਸ ਨੂੰ ਖਾਣਲਈਕਹਿਣਾ ਤਾਂ ਉਸ ਨੇ ਕਹਿਣਾ, ਪੁੱਤ ਤੁਸੀਂ ਖਾਉ “ਮਾਂ ਪਈ ਆ ਚੁੱਲੇ ਮੁੱਢ” ਆਪੇ ਹੀ ਬਾਅਦ ‘ਚ ਖਾ ਲਵੇਗੀ ਤੇ ਜਦ ਅਸੀਂ ਮਾਂ ਦੀਬਾਟੀਉਤੋਂ ਢੱਕਣ ਚੁੱਕ ਕੇ ਦੇਖਣਾ ਤਾਂ ਪਤਾ ਲੱਗਣਾ ਕਿ ਮਾਂ ਨੇ ਤਾਂ ਪਹਿਲਾਂ ਹੀ ਚੂਰੀ ਕੁੱਟ ਕੇ ਢੱਕ ਕੇ ਚੁੱਲੇ ਮੁੱਢ ਰੱਖੀ ਹੋਈ ਹੁੰਦੀ ਸੀ ਜਿਹੜੀ ਚੁੱਲੇ ਦੀ ਅੱਗ ਦੇ ਸੇਕ ਨਾਲ ਗਰਮ ਗਰਮਵੀਰਹਿੰਦੀ ਸੀ ਤੇ ਸੁਆਦਲੀਵੀ ਹੁੰਦੀ ਸੀ।ਇਸ ਤਰ੍ਹਾਂ ਚੁੱਲੇ ਮੁੱਢ ਬੈਠ ਕੇ ਇੱਕ ਤਾਂ ਟੱਬਰ ਦੇ ਸਾਰੇ ਜੀਅ ਰਲਮਿਲ ਕੇ ਹੱਸਦੇ  ਖੇਡਦੇ  ਰਹਿੰਦੇ ਸਨਅਤੇ ਇਕੱਠੇ ਬੈਠ ਕੇ ਗਰਮ ਗਰਮਖਾਣਾਵੀਖਾਂਦੇ ਹੁੰਦੇ ਰਹਿੰਦੇ ਸਨ, ਜਿਹੜਾਹੁਣਘਟਦਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਚੁੱਲੇ ਭੱਠੀਆਂ ਬਣਾਉਣ ਦਾਰਿਵਾਜ਼ ਵੀਘਟਦਾ ਜਾ ਰਿਹਾ ਹੈ।

RELATED ARTICLES
POPULAR POSTS