ਹੈਪੇਟਾਈਟਸ ਤੋਂ ਬਚਣ ਲਈ ਸਮੇਂ-ਸਿਰ ਇਲਾਜ਼ ਜ਼ਰੂਰੀ
ਸਾਹਿਲ ਪੁਰੀ
99141-11020
ਹੈਪੇਟਾਈਟਸ ਬੀ ਅਤੇ ਸੀ ਦੋਵੇਂ ਹੀ (ਜਿਗਰ) ਲੀਵਰ ਦੀਆਂ ਬਿਮਾਰੀਆਂ ਹਨ । ਹੈਪੇਟਾਈਟਿਸ ਸੀ ਨੂੰ “ਹੈਪ ਸੀ” ਵੀ ਕਿਹਾ ਜਾਂਦਾ ਹੈ। ઠਜੇਕਰ ਇਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਮਾਰੂ ਸਿੱਧ ਹੋ ਸਕਦੀਆਂ ਹਨ। ਨੈਸ਼ਨਲ ਹੈਲਥ ਪੋਰਟਲ ਤੋਂ ਪ੍ਰਾਪਤ ਅੰਕੜਿਆਂ ਦੇ ਅਨੂਸਾਰ ਇਸ ਸਮੇਂ ਵਿਸ਼ਵ ਪੱਧਰ ‘ਤੇ ਹੈਪਾਟਾਈਟਸ ਬੀ ਅਤੇ ਸੀ ਤੋਂ ਲੱਗਭਗ 32.5 ਮਿਲੀਅਨ ਲੋਕ ਪ੍ਰਭਾਵਤ ਹਨ ਅਤੇ ਹਰ ਸਾਲ 1.34 ਮਿਲੀਅਨ ਮੌਤਾਂ ਹੁੰਦੀਆਂ ਹਨ। ਕੇਵਲ ਸਮੇਂ ਸਿਰ ਟੈਸਟ ਅਤੇ ਇਲਾਜ ਨਾਲ ਅਸੀਂ ਹੈਪੇਟਾਈਟਸ ਬੀ ਅਤੇ ਸੀ ਤੋਂ ਬਚ ਸਕਦੇ ਹਾਂ। ਹੈਪੇਟਾਈਟਸ ਵਾਇਰਲ ਕਾਰਨ ਫੈਲਦੀ ਹੈ ਅਤੇ ਇਹ ਵਾਈਰਲ ਮੁੱਖ ਤੌਰ ‘ਤੇ ਪੰਜ ਪ੍ਰਕਾਰ ਦੇ ਹੁੰਦੇ ਹਨ, ਜਿਨ੍ਹਾਂ ਨੂੰ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਕਿਹਾ ਜਾਂਦਾ ਹੈ।ઠ
ਹੈਪੇਟਾਈਟਸ ਏ ਅਤੇ ਈ ਗੰਦਾ ਪਾਣੀ ਅਤੇ ਗੰਦੇ ਭੋਜਨ ਰਾਹੀਂ ਹੁੰਦਾ ਹੈ, ਜਦਕਿ ਹੈਪੇਟਾਈਟਸ ਦੀਆਂ ਬਾਕੀ ਕਿਸਮਾਂ ਖੂਨ ਰਾਹੀਂ ਅੱਗੇ ਫੈਲਦੀਆਂ ਹਨ। ਹੈਪੇਟਾਈਟਸ ਬੀ ਤੇ ਸੀ ਤੋਂ ਬਚਾਅ ਲਈ ਜ਼ਰੂਰੀ ਹੈ ਕਿ ઠਸੁਰੱਖਿਅਤ ਸਾਰਿੰਜਾਂ ਜਾਂ ਸੂਈਆਂ ਦੀ ਵਰਤੋ ਕੀਤੀ ਜਾਵੇ ਅਤੇ ਸਰੀਰ ਤੇ ਕਿਸੇ ਵੀ ਤਰ੍ਹਾਂ ਦੇ ਟੈਟੂ ਤੋਂ ਗੁਰੇਜ ਕੀਤਾ ਜਾਵੇ। ਇਸ ਤੋਂ ਇਲਾਵਾ ਸ਼ੇਵ ਬਲੇਡ, ਰੇਜ਼ਰ, ਬਰਸ਼ ਆਦਿ ਸਾਂਝੇ ਨਾ ਕੀਤੇ ਜਾਣ, ਸਰਕਾਰ ਵੱਲੋ ਮਨਜੂਰਸ਼ੁਦਾ ਬੱਲਡ ਬੈਂਕ ਤੋਂ ਹੀ ਮਰੀਜ਼ ਲਈ ਟੈਸਟ ਕੀਤਾ ਹੋਇਆ ਖੂਨ ਚੜ੍ਹਾਇਆ ਜਾਵੇ। ਸ਼ਰਾਬ, ਨਸ਼ਿਆਂ ਆਦਿ ਵੀ ਇਸ ਬੀਮਾਰੀ ਦੇ ਹੋਣ ਦਾ ਮੁੱਖ ਕਾਰਨ ਬਣਦੇ ਹਨ ਕਿਉਕਿ ਹੈਪੇਟਾਈਟਸ ਲੀਵਰ ਵਿੱਚ ਸੋਜਿਸ਼ ਦਾ ਕਾਰਨ ਬਣਦਾ ਹੈ ਅਤੇ ਇਹ ਲਿਵਰਸਿਰੋਸਿਸ ਵਰਗੀ ਗੰਭੀਰ ਬੀਮਾਰੀ ਦੇ ਕਾਰਨ ਇਨਸਾਨ ਦੀ ਮੌਤ ਸਕਦੀ ਹੈ। ਇਸ ਤੋਂ ਇਲਾਵਾ ਹੈਪੇਟਾਈਟਸ ਨਾਲ ਮਰਦਾਂ ਵਿੱਚ ਬਾਂਝਪਣ ਦਾ ਵੀ ਖਤਰਾ ਪੈਦਾ ਹੋ ਸਕਦਾ ਹੈ। ਡਬਲਿਊ.ਐਚ.ਓ ਦੀ ਦੀ ਰਿਪੋਰਟ ਤੋ ਪਤਾ ਲਗਾ ਹੈ ਕਿ ਹੈਪਾਟਾਈਟਸ ਬੀ ਵਾਇਰਸ ਨਾਲ ਪੀੜਤ ਮਰਦਾਂ ਵਿੱਚ ਬਾਂਝਪਣ ਦਾ ਖਦਸ਼ਾ 1.59 ਗੁਣਾ ਵੱਧ ਰਹਿੰਦਾ ਹੈ। ਹੈਪੇਟਾਈਟਸ ਬੀ ਵਾਇਰਸ ਪ੍ਰੋਟੀਨ ਸ਼ੁਕਰਾਣੂ ਦੀ ਗਤੀਸ਼ੀਲਤਾ ਅਤੇ ਸ਼ੁਕਰਾਣੂਆਂ ਦੇ ਫਰਟੀਲਾਈਜ਼ ਹੋਣ ਦੀ ਦਰ ਨੂੰ ਘੱਟ ਕਰਨ ਲਈ ਜਾਣਿਆ ਜਾਂਦਾ ਹੈ। ਹਰ ਸਾਲ 28 ਜੁਲਾਈ ਨੂੰ ਦੁਨੀਆਂ ਭਰ’ਚ ਵਿਸ਼ਵ ਹੈਪਾਟਾਈਟਸ ਦਿਵਸ ਲੋਕਾਂ ਨੂੰ ਇਲਾਜ, ਰੋਕਥਾਮ ਅਤੇ ਹੈਪਾਟਾਈਟਸ ਬਿਮਾਰੀ ਦੇ ਕਾਰਨਾਂ ਬਾਰੇ ਜਾਣਕਾਰੀ ਦੇਣ ਲਈ ਮਨਾਇਆ ਜਾਂਦਾ ਹੈ।
ਸਰੀਰ ਵਿੱਚ ਜਿਗਰ ਦਾ ਕੰਮ : ઠਜਿਗਰ ਸਰੀਰ ਲਈ ਹਰ ਪਲ ਕੰਮ ਕਰਦਾ ਰਹਿੰਦਾ ਹੈ, ਅੰਦਾਜ਼ਨ ਤੰਦਰੁਸਤ ਜਿਗਰ ਸਰੀਰ ਲਈ 500 ਤੋਂ ਵਧੇਰੇ ਕੰਮ ਕਰਦਾ ਹੈ। ਜਿਨ੍ਹਾਂ ਵਿੱਚ ਤੰਦਰੁਸਤ ਜਿਗਰ ਸਾਡੇ ਖ਼ੂਨ ਵਿਚੋਂ ਘਾਤਕ ਅਤੇ ਜ਼ਹਿਰੀਲੇ ਤੱਤ ਸਾਫ਼ ਕਰਦਾ ਹੈ ਅਤੇ ਭੋਜਨ ਨੂੰ ਚੰਗੀ ਤਰ੍ਹਾਂ ਪਚਾਉਣ ਵਿੱਚ ਸਹਾਇਕ ਹੁੰਦਾ ਹੈ।
ਇਹ ਖ਼ੁਰਾਕੀ ਤੱਤ ਜਿਵੇਂ ਕਿ ਵਿਟਾਮਿਨਜ਼, ਮਿਨਰਲਜ਼ ਤੇ ਆਇਰਨ ਆਦਿ ਨੂੰ ਸਟੋਰ ਕਰਦਾ ਹੈ। ਖ਼ੂਨ ਵਿੱਚ ਪ੍ਰੋਟੀਨ ਬਣਾਉਣ ਅਤੇ ਆਕਸੀਜਨ ਨੂੰ ਅਗਾਂਹ ਸਾਰੇ ਸਰੀਰ ਵਿੱਚ ਪਹੁੰਚਾਉਣ, ਪੁਰਾਣੇ ਆਰ.ਬੀ.ਸੀ. ਨੂੰ ਨਸ਼ਟ ਕਰਨ ਵਿੱਚ ਵੀ ਮਦਦ ਕਰਦਾ ਹੈ ਅਤੇ ਸਰੀਰ ਨੂੰ ਹਾਨੀ ਪਹੁੰਚਾਉਣ ਵਾਲੇ ਤੱਤਾਂ ਤੋਂ ਬਚਾ ਕੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਕਰਦਾ ਹੈ। ਦਿਮਾਗ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਲੋੜੀਂਦੀ ਗੁਲੂਕੋਜ ਨੂੰ ਬਣਾਉਂਦਾ, ਜਮ੍ਹਾਂ ਕਰਦਾ ਅਤੇ ਲੋੜ ਤੋਂ ਜ਼ਿਆਦਾ ਗੁਲੂਕੋਜ ਨੂੰ ਸਰੀਰ ਵਿਚੋਂ ਬਾਹਰ ਕੱਢਦਾ ਹੈ ਤੇ ਬਹੁਤ ਸਾਰੇ ਹਾਰਮੋਨਜ਼ ਆਦਿ ਨੂੰ ਸਰੀਰ ਦੀ ਲੋੜ ਅਨੁਸਾਰ ਸਥਿਰ ਰੱਖਦਾ ਹੈ।
ਵੱਧ ਖ਼ਤਰੇ ਵਾਲਿਆਂ ਗਤੀਵਿਧੀਆਂ : ਇਸ ਬਿਮਾਰੀ ਦੇ ਰੋਗੀ ਦਾ ਖ਼ੂਨ ਇਸਤੇਮਾਲ ਕਰਨਾ, ਇਕੋ ਸੂਈ ਜਾਂ ਸਰਿੰਜ ਦੀ ਵਰਤੋਂ ਕਰਨਾ ਲੋਕਾਂ ਨੂੰ ਹੈਪੇਟਾਈਟਸ ਸੀ ਹੋਣ ਦਾ ਸਭ ਤੋਂ ਆਮ ਤਰੀਕਾ ਹੈ। ਗ਼ੈਰ-ਜਰਮ ਨਿਰੋਧਿਤ ਟੈਟੂਇੰਗ (ਗੋਦਨਾ ਗੁੰਦਵਾਉਣਾ), ਸਰੀਰ ਵਿੰਨ੍ਹਣਾ, ਚਮੜੀ ਨੂੰ ਗ਼ੈਰ-ਜਰਮ ਨਿਰੋਧਿਤ ਡਾਕਟਰੀ, ਦੰਦਾਂ ਜਾਂ ਐਕਿਉਪੰਕਚਰ ਸੂਈਆਂ ਨਾਲ ਵਿੰਨ੍ਹਿਆ ਜਾਂਦਾ ਹੈ। ਇਸ ਤੋਂ ਇਲਾਵਾ ਅਸੁਰੱਖਿਅਤ ਸੰਭੋਗ, ਰੋਗੀ ਦਾ ਬਲੇਡ ਜਾਂ ਬਰੁਸ਼ ਵਰਤਣਾ, ਡਾਇਲਸਿਸ ਵਿੱਚ ਵਰਤੇ ਜਾਣ ਵਾਲੇ ਦੂਸ਼ਿਤ ਉਪਕਰਣ ਆਦਿ।
ਇਹਨਾਂ ਕਾਰਨਾਂ ਰਾਹੀਂ ਹੈਪੇਟਾਈਟਿਸ ਸੀ ઠਨਹੀਂ ਹੋ ਸਕਦਾ ਹੈ:
ਪਖਾਨਾ ਜਾਂ ਇਸ਼ਨਾਨਘਰ ਦੀ ਸਾਂਝੀ ਵਰਤੋਂ ਕਰਨ ਤੋਂ
ਹੈਪੇਟਾਈਟਿਸ ਸੀ (ਕਾਲਾ ਪੀਲੀਆ) ਨਾਲ ਗ੍ਰਸਤ ਕਿਸੇ ਵਿਅਕਤੀ ਦੇ ਪਸੀਨੇ ਜਾਂ ਕੱਪੜੇ ਧੋਣ ਤੋਂ ਕਾਂਟੇ-ਚਮਚੇ, ਥਾਲੀਆਂ ਜਾਂ ਕੱਪ ਅਤੇ ਗਲਾਸਾਂ ਦੀ ਸਾਂਝੀ ਵਰਤੋਂ ਕਰਨ ਤੋਂ ਹੈਪੇਟਾਈਟਿਸ ਸੀ ਨਾਲ ਕਿਸੇ ਗ੍ਰਸਤ ਦੁਆਰਾ ਪਕਾਇਆ ਗਿਆ ਖਾਣਾ ਖਾਣ ਤੋਂ
ਨਿੱਛ ਮਾਰਨ, ਖੰਘਣ, ਚੁੰਮਣ ਜਾਂ ਗਲੇ ਲਗਾਉਣ ਤੋਂ ਸਵਿਮਿੰਗ ਪੂਲ ਤੋਂ ਜਾਨਵਰ ਜਾਂ ਕੀੜੇ (ਉਦਾਹਰਨ ਵਜੋਂ ਮੱਛਰ) ਦੇ ਕੱਟਣ ਤੋਂ
ਟੀਕਾਕਰਣ, ਖੂਨ ਚੜ੍ਹਾਉਣਾ ਸੁਰੱਖਿਅਤ ਹਨ ਜਦੋਂ ਸਾਰੇ ਨਿਯਮਾਂ ਅਤੇ ਪ੍ਰਬੰਧਾਂ ਦੀ ਪਾਲਣਾ ਕੀਤੀ ਜਾਂਦੀ ਹੈ ।
ਟੈਸਟ ਕਦੋਂ ਕਰਵਾਉਣਾ ਚਾਹੀਦਾ ਹੈ?
ਡਾਕਟਰ ਨੂੰ ਟੈਸਟ ਕਰਨ ਲਈ ਪੁੱਛੋ ਜੇਕਰ:
ਤੁਸੀਂ ਨਸ਼ੀਲੇ ਪਦਾਰਥਾਂ ਦਾ ਟੀਕਾ ਲਗਾਉਂਦੇ ਓ, ਭਾਵੇਂ ਇਹ ਕੇਵਲ ਇੱਕ ਵਾਰ ਜਾਂ ਬਹੁਤ ਸਮਾਂ ਪਹਿਲਾਂ ਕੀਤਾ ਹੋਵੇ 9 (ਨਸ਼ਿਆਂ ਵਿੱਚ ਜਿਮ ਲਈ ਵਰਤੋਂ ਕੀਤੈ ਸਟੀਰੌਇਡ ਵੀ ਸ਼ਾਮਲ ਹਨ) ਤੁਸੀਂ ਕਦੇ ਵੀ ਕਿਸੇ ਵੀ ਦੇਸ਼ ਵਿੱਚ ਕੈਦ ਵਿੱਚ ਰਹੇ ਹੋ।ઠ
ਤੁਹਾਨੂੰ ਆਸਟ੍ਰੇਲੀਆ ਵਿੱਚ 1990 ਤੋਂ ਪਹਿਲਾਂ ਜਾਂ ਕਿਸੇ ਹੋਰ ਦੇਸ਼ ਵਿੱਚ ਉਹਨਾਂ ਦੁਆਰਾ ਹੈਪੇਟਾਈਟਸ ਸੀ (ਕਾਲਾ ਪੀਲੀਆ) ਲਈ ਟੈਸਟ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਅੰਗ ਲਗਾਇਆ (ਟ੍ਰਾਂਸਪਲਾਂਟ) ਜਾਂ ਖੂਨ ਚੜ੍ਹਾਇਆ ਗਿਆ ਸੀ
ਤੁਹਾਡੇ ਕੋਈ ਟੈਟੂ ਜਾਂ ਚਮੜੀ ਵਿੰਨ੍ਹੀ ਹੋਈ ਹੈ। ਤੁਸੀਂ ਹੈਪੇਟਾਇਟਿਸ ਸੀ ਦੇ ਨਾਲ ਗ੍ਰਸਤ ਬਹੁਤ ਸਾਰੇ ਲੋਕਾਂ ਦੇ ਇੱਕ ਦੇਸ਼ ਵਾਲੀ ਥਾਂ ਜਿਵੇਂ ਕਿ ਅਫ਼ਰੀਕਾ, ਮੱਧ ਪੂਰਬ (ਵਿਸ਼ੇਸ਼ ਤੌਰ ‘ਤੇ ਮਿਸਰ), ਮੈਡੀਟੇਰੀਅਨ, ਪੂਰਬੀ ਯੂਰਪ, ਅਤੇ ਦੱਖਣੀ ਏਸ਼ੀਆ ਤੋਂ ਆਏ ਹੋ। ਐੱਚ ਆਈ ઠਹੈ ਅਤੇ ਪੁਰਸ਼ਾਂ ਨਾਲ ਸੈਕਸ ਕਰਦੇ ਹੋ
ਤੁਹਾਡੇ ਜਿਨਸੀ ਸਾਥੀ ਨੂੰ ਹੈਪੇਟਾਈਟਿਸ ਸੀ ਹੈ।
—–
ਹੈਪੇਟਾਈਟਿਸ ਸੀ (ਕਾਲਾ ਪੀਲੀਆ) ਸਰੀਰ ਨੂੰ ਕੀ ਨੁਕਸਾਨ ਕਰਦਾ ਹੈ?ઠ
ਹੈਪੇਟਾਈਟਿਸ ਸੀ ਵਾਇਰਸ ਜਿਗਰ ਦੇ ਸੈੱਲਾਂ ਵਿੱਚ ਜਾਂਦਾ ਹੈ ਅਤੇ ਉਹਨਾਂ ਦੇ ਅੰਦਰ ਹੋਰ ਵੀ ਵਾਇਰਸ ਬਣਾਉਂਦਾ ਹੈ। ਸਰੀਰ ਜਿਗਰ ਦੇ ਸੈੱਲਾਂ ਵਿੱਚ ਮੌਜੂਦ ਵਾਇਰਸ ਨਾਲ ਲੜਦਾ ਹੈ ਜਿਸ ਨਾਲ ਜਿਗਰ ਨੂੰ ਨੁਕਸਾਨ ਪਹੁੰਚ ਸਕਦਾ ਹੈ 9 ਕਈ ਵਾਰ ਤੁਹਾਡਾ ਸਰੀਰ ਸਾਰੇ ਵਾਇਰਸਾਂ ਨੂੰ ਆਪਣੇ-ਆਪ ਹਰਾ ਕੇ ਖਤਮ ਕਰ ਦਿੰਦਾ ਹੈ। ਇਹ ਤੁਹਾਡੇ ਦੁਆਰਾ ਵਾਇਰਸ ਗ੍ਰਸਤ ਹੋਣ ਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਵਾਪਰ ਸਕਦਾ ਹੈ।
ਬਹੁਤੇ ਲੋਕਾਂ ਦਾ ਸਰੀਰ ਸਾਰੇ ਵਾਇਰਸ ਨੂੰ ਖ਼ਤਮ ਨਹੀਂ ਕਰ ਸਕਦਾ। ਕਈ ਸਾਲਾਂ ਵਿੱਚ, ਜਿਗਰ ਬਹੁਤ ਸਾਰੇ ਜਖਮਾਂ ਦੇ ਨਾਲ ਬਹੁਤ ਜ਼ਿਆਦਾ ਨੁਕਸਾਨਿਆ ਜਾਂਦਾ ਹੈ। ਇਸ ਨੂੰ ‘ਸੀਰੋਸਿਸ’ ਕਿਹਾ ਜਾਂਦਾ ਹੈ ਅਤੇ ਜੋ ਕਿ ਜਿਗਰ ਦੇ ਕੈਂਸਰ ਅਤੇ ਜਿਗਰ ਦੇ ਬੰਦ ਹੋਣ ਦਾ ਕਾਰਨ ਬਣ ਸਕਦਾ ਹੈ। ਹੈਪੇਟਾਈਟਿਸ ਸੀ (ਕਾਲੇ ਪੀਲੀਏ) ਤੋਂ ਕਿਵੇਂ ਬਚ ਸਕਦੇ ਹਾਂ?
ਨਸ਼ੇ ਜਾਂ ਦਵਾਈਆਂ ਨੂੰ ਲੈਣ ਲਈ ਸੂਈਆਂ, ਸਰਿੰਜਾਂ ਸਾਂਝੇ ਨਾ ਕਰੋ,ਟੈਟੂ ਅਤੇ ਸਰੀਰ ਵਿੰਨ੍ਹਣ ਵਾਲੇ ਸਟੂਡੀਓਜ਼ ਨੂੰ ਧਿਆਨ ਨਾਲ ਚੁਣੋ। ਮੰਨਜ਼ੂਰ-ਸੁਦਾ (ਲਾਇਸੈਂਸ) ਪੇਸ਼ੇਵਰ ਦੀ ਵਰਤੋਂ ਕਰੋ। ਯਕੀਨੀ ਬਣਾਓ ਕਿ ਉਹ ਹਰ ਗਾਹਕ ਲਈ ਨਵੀਂ ਸੂਈ ਅਤੇ ਸਿਆਹੀ ਦੀ ਵਰਤੋਂ ਕਰਦੇ ਹਨ।
ਜੇ ਤੁਹਾਡੇ ਇੱਕ ਤੋਂ ਵੱਧ ਜਿਨਸੀ ਸਾਂਝੇਦਾਰ ਹਨ ਤਾਂ ਹਮੇਸ਼ਾਂ ਕੰਡੋਮ ਦੀ ਵਰਤੋਂ ਕਰੋ, ਖ਼ਾਸ ਕਰਕੇ ਜੇ ਤੁਸੀਂ ਅਜਿਹੇ ਮਰਦ ਹੋ ਜੋ ਮਰਦਾਂ ਨਾਲ ਸੰਭੋਗ ਕਰਦਾ ਹੈ।
ਉਹਨਾਂ ਦੇਸ਼ਾਂ ਵਿੱਚ ਖੂਨ ਜਾਂ ਖੂਨ ਦੇ ਉਤਪਾਦਾਂ ਤੋਂ ਬਚੋ ਜੋ ਖੂਨ ਦਾਨਾ ਦੀ ਜਾਂਚ ਨਹੀਂ ਕਰਦੇ ਹਨ।
ਦੰਦਾਂ ਦੇ ਬੁਰਸ਼ ਜਾਂ ਰੇਜ਼ਰ ਨੂੰ ਸਾਂਝਾ ਨਾ ਕਰੋ, ਜੇ ਤੁਸੀਂ ਸਿਹਤ ਸੰਭਾਲ ਕਰਮਚਾਰੀ (ਹੈਲਥ ਕੇਅਰ ਵਰਕਰ) ਹੋ ਤਾਂ ਹਮੇਸ਼ਾਂ ਸਾਵਧਾਨੀ ਮਾਪਦੰਡਾਂ ਦੀ ਪਾਲਣਾ ਕਰੋ
ਭਾਵੇਂ ਤੁਹਾਨੂੰ ਅਤੀਤ ਵਿੱਚ ਹੈਪੇਟਾਈਟਸ-ਸੀ ਹੋ ਚੁੱਕਿਆ ਹੋਵੇ ਅਤੇ ਇਸ ਨੂੰ ਠੀਕ ਕਰਨ ਲਈ ਤੁਸੀਂ ਦਵਾਈ ਲਈ ਹੋਵੇ, ਫਿਰ ਵੀ ਤੁਹਾਨੂੰ ਦੁਬਾਰਾ ਹੈਪੇਟਾਈਟਸ ਸੀ ਹੋ ਸਕਦਾ ਹੈ।
—–
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਸਕੀਮਾਂ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਿਲਿਫ਼ ਫੰਡ ਸਕੀਮ ਦੇ ਅਧੀਨ ਮਰੀਜ਼ਾਂ ਦਾ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈਂ। ਇਹ ਸਕੀਮ 28 ਜੁਲਾਈ 2016 ਨੂੰ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਅਧੀਨ ਮਰੀਜ਼ ਪੰਜਾਬ ਰਾਜ ਦਾ ਵਸਨੀਕ ਹੋਵੇ, ਜਿਸ ਦਾ 22 ਜਿਲ੍ਹਾ ਹਸਪਤਾਲਾਂ ਅਤੇ 3 ਮੈਡੀਕਲ ਕਾਲਜਾਂ ਵਿੱਚ ਇਲਾਜ ਕੀਤਾ ਜਾਂਦਾ ਹੈ। ਇਸ ਸਕੀਮ ਅਧੀਨ ਹੈਪਾਟਾਈਟਸ-ਸੀ ਦੀਆਂ ਦਵਾਈਆਂ ਵੀ ਮੁਫ਼ਤ ਉਪਲਬਧ ਕਰਾਈਆਂ ਜਾਂਦੀਆਂ ਹਨ। ਇਸੇ ਸਕੀਮ ਤਹਿਤ ਮਰੀਜ਼ਾਂ ਦਾ ਸਸਟੇਨ ਵਾਇਰਲ ਰਿਸਪੌਂਸ (ਐਸ.ਵੀ.ਆਰ) ਵੀ ਮੁਫਤ ਕੀਤਾ ਜਾਂਦਾ ਹੈ ਜੋ ਕਿ ਹੈਪਾਟਾਈਟਸ-ਸੀ ਦਾ ਇਲਾਜ ਪੂਰਾ ਹੋਣ ਤੋਂ ਬਾਅਦ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੈਪੇਟਾਈਟਸ ਬੀ ਤੋਂ ਬਚਾਅ ਲਈ ਬੱਚੇ ਦੇ 10 ਹਫ਼ਤੇ ਤੇ ਸਰਕਾਰੀ ਸਬ ਸੈਂਟਰਾਂ ਵਿੱਚ ਮੁਫ਼ਤ ਟੀਕਾਕਰਨ ਕੀਤਾ ਜਾਂਦਾ ਹੈ।
:::::
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …