Breaking News
Home / ਭਾਰਤ / ਇਨਕਮ ਟੈਕਸ ਵਿਭਾਗ ਨੇ ਡੇਰਾ ਸਿਰਸਾ ‘ਤੇ ਕਸਿਆ ਸਿਕੰਜਾ

ਇਨਕਮ ਟੈਕਸ ਵਿਭਾਗ ਨੇ ਡੇਰਾ ਸਿਰਸਾ ‘ਤੇ ਕਸਿਆ ਸਿਕੰਜਾ

ਰਾਮ ਰਹੀਮ ਦਾ ਪਰਿਵਾਰ ਉਸ ਨੂੰ ਮਿਲਣ ਲਈ ਜੇਲ੍ਹ ਪਹੁੰਚਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਇਨਕਮ ਟੈਕਸ ਵਿਭਾਗ ਨੇ ਡੇਰਾ ਸਿਰਸਾ ਨਾਲ ਜੁੜੇ ਸਾਰੇ ਖਾਤਿਆਂ ਤੇ ਲੈਣ-ਦੇਣ ਸਬੰਧੀ ਡੇਰੇ ਨੂੰ ਨੋਟਿਸ ਭੇਜਿਆ ਹੈ। ਇਸਦੇ ਨਾਲ ਹੀ ਡੇਰਾ ਟਰੱਸਟ ਨਾਲ ਜੁੜੇ ਖਾਤਿਆਂ ਦਾ ਹਿਸਾਬ ਵੀ ਮੰਗਿਆ ਗਿਆ ਹੈ। ਜਾਣਕਾਰੀ ਅਨੁਸਾਰ 30 ਤੋਂ ਜ਼ਿਆਦਾ ਬੈਂਕ ਖਾਤੇ ਡੇਰੇ ਨਾਲ ਜੁੜੇ ਪਾਏ ਗਏ ਹਨ। ਸਾਰੇ ਬੈਂਕਾਂ ਨੂੰ ਨੋਟਿਸ ਜਾਰੀ ਕਰਕੇ ਇਨਕਮ ਟੈਕਸ ਵਿਭਾਗ ਨੇ ਪੁੱਛਿਆ ਹੈ ਕਿ ਇਨ੍ਹਾਂ ਵਿਚ ਜਮ੍ਹਾਂ ਹੋਣ ਵਾਲਾ ਪੈਸਾ ਕਿੱਥੋਂ ਆਉਂਦਾ ਸੀ। ਇਸ ਤੋਂ ਇਲਾਵਾ ਡੇਰੇ ਨਾਲ ਜੁੜੇ ਟਰੱਸਟ ਤੇ ਅੱਠ ਸੁਸਾਇਟੀਆਂ ਬਾਰੇ ਇਨਕਮ ਟੈਕਸ ਵਿਭਾਗਾਂ ਨੇ ਜਾਣਕਾਰੀ ਮੰਗੀ ਹੈ।
ਇਸੇ ਦੌਰਾਨ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮਿਲਣ ਅੱਜ ਉਸਦਾ ਪਰਿਵਾਰ ਪਹੁੰਚਿਆ। ਇਸ ਵਾਰ ਰਾਮ ਰਹੀਮ ਦੀ ਪਤਨੀ ਹਰਜੀਤ ਕੌਰ ਵੀ ਮਿਲਣ ਲਈ ਪਹੁੰਚੀ। ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਇਹ ਦੂਜਾ ਮੌਕਾ ਹੈ ਕਿ ਜਦੋਂ ਉਸਦੀ ਪਤਨੀ ਉਸ ਨੂੰ ਮਿਲਣ ਪਹੁੰਚੀ ਹੈ।

 

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਤਹਿਤ ਭਲਕੇ 102 ਸੀਟਾਂ ’ਤੇ ਪੈਣਗੀਆਂ ਵੋਟਾਂ

ਪੰਜਾਬ ’ਚ 7ਵੇਂ ਗੇੜ ’ਚ 1 ਜੂਨ ਨੂੰ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ …