10.6 C
Toronto
Friday, September 25, 2026
spot_img
Homeਪੰਜਾਬਹੁਸ਼ਿਆਰਪੁਰ ਦੇ ਕਸਬਾ ਬੁੱਲ੍ਹੋਵਾਲ ਨੇੜੇ ਵਿਅਹੁਤਾ ਲੜਕੀ ਦਾ ਗੋਲੀਆਂ ਮਾਰ ਕੇ ਕਤਲ

ਹੁਸ਼ਿਆਰਪੁਰ ਦੇ ਕਸਬਾ ਬੁੱਲ੍ਹੋਵਾਲ ਨੇੜੇ ਵਿਅਹੁਤਾ ਲੜਕੀ ਦਾ ਗੋਲੀਆਂ ਮਾਰ ਕੇ ਕਤਲ

ਹੁਸ਼ਿਆਰਪੁਰ ਦੇ ਕਸਬਾ ਬੁੱਲ੍ਹੋਵਾਲ ਨੇੜੇ ਵਿਅਹੁਤਾ ਲੜਕੀ ਦਾ ਗੋਲੀਆਂ ਮਾਰ ਕੇ ਕਤਲਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਬੁੱਲ੍ਹੋਵਾਲ/ਬਿਊਰੋ ਨਿਊਜ਼
ਹੁਸ਼ਿਆਰਪੁਰ ਦੇ ਕਸਬਾ ਬੁੱਲ੍ਹੋਵਾਲ ਨੇੜਲੇ ਪਿੰਡ ਖਡਿਆਲਾ ਸੈਣੀਆਂ ਦੀ ਨੂੰਹ ਮਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਅਤੇ ਉਸਦੀ ਲਾਸ਼ ਪਿੰਡ ਬੂਰੇ ਜੱਟਾਂ ਕੋਲੋਂ ਮਿਲੀ ਹੈ। ਮਨਪ੍ਰੀਤ ਦਾ ਵਿਆਹ 10 ਕੁ ਸਾਲ ਪਹਿਲਾਂ ਪਵਨਦੀਪ ਸਿੰਘ ਨਾਲ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਇਸ ਮਨਪ੍ਰੀਤ ਦਾ ਪਤੀ ਵਿਦੇਸ਼ ਵਿਚ ਰਹਿ ਰਿਹਾ ਹੈ ਅਤੇ ਉਸਦਾ ਆਪਣੇ ਪਤੀ ਨਾਲ ਤਲਾਕ ਦਾ ਮਾਮਲਾ ਚੱਲ ਰਿਹਾ ਸੀ। ਮਨਪ੍ਰੀਤ ਕੌਰ ਆਪਣੇ ਸਹੁਰੇ ਘਰ ਵਿਚ ਵੱਖਰੇ ਤੌਰ ‘ਤੇ ਰਹਿ ਰਹੀ ਸੀ ਅਤੇ ਉਸਦੇ ਦੋ ਲੜਕੇ ਵੀ ਹਨ।

 

RELATED ARTICLES
POPULAR POSTS