Breaking News
Home / ਭਾਰਤ / ਨਰਿੰਦਰ ਮੋਦੀ ਲਗਾਤਾਰ 6ਵੀਂ ਵਾਰ ਅਜ਼ਾਦੀ ਦਿਵਸ ‘ਤੇ ਦੇਣਗੇ ਭਾਸ਼ਣ

ਨਰਿੰਦਰ ਮੋਦੀ ਲਗਾਤਾਰ 6ਵੀਂ ਵਾਰ ਅਜ਼ਾਦੀ ਦਿਵਸ ‘ਤੇ ਦੇਣਗੇ ਭਾਸ਼ਣ

ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ 6ਵੀਂ ਵਾਰ ਅਜ਼ਾਦੀ ਦਿਵਸ ਮੌਕੇ ਭਲਕੇ 15 ਅਗਸਤ ਨੂੰ ਭਾਸ਼ਣ ਦੇਣਗੇ। ਮੋਦੀ ਭਲਕੇ ਲਾਲ ਕਿਲੇ ਤੋਂ ਅਜ਼ਾਦੀ ਦਿਵਸ ਮੌਕੇ ਭਾਸ਼ਣ ਦੇਣ ਦੇ ਨਾਲ ਹੀ ਅਟਲ ਬਿਹਾਰੀ ਵਾਜਪਾਈ ਦੀ ਬਰਾਬਰੀ ਕਰ ਲੈਣਗੇ। ਵਾਜਪਾਈ ਭਾਜਪਾ ਦੇ ਪਹਿਲੇ ਆਗੂ ਸਨ, ਜਿਨ੍ਹਾਂ ਨੇ 1998 ਤੋਂ 2003 ਤੱਕ ਲਗਾਤਾਰ 6 ਵਾਰ ਲਾਲ ਕਿਲੇ ਤੋਂ ਅਜ਼ਾਦੀ ਦਿਵਸ ਮੌਕੇ ਭਾਸ਼ਣ ਦਿੱਤਾ ਸੀ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਜੰਮੂ ਕਸ਼ਮੀਰ ਸਬੰਧੀ ਇਤਿਹਾਸਕ ਫੈਸਲੇ ਅਤੇ ਅਰਥ ਵਿਵਸਥਾ ਦੀ ਸਥਿਤੀ ਬਾਰੇ ਮੋਦੀ ਭਾਸ਼ਣ ਦੇਣਗੇ। ਧਿਆਨ ਰਹੇ ਕਿ ਪਿਛਲੇ ਹਫਤੇ ਰਾਸ਼ਟਰ ਦੇ ਨਾਂ ਦਿੱਤੇ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਘਾਟੀ ਦੇ ਲੋਕਾਂ ਨਾਲ ਵਿਕਾਸ ਅਤੇ ਸ਼ਾਂਤੀ ਦਾ ਵਾਅਦਾ ਕੀਤਾ ਸੀ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …