ਕੈਪਟਨ ਅਮਰਿੰਦਰ ਜਲੰਧਰ ‘ਚ ਸੂਬਾ ਪੱਧਰੀ ਸਮਾਗਮ ਦੌਰਾਨ ਲਹਿਰਾਉਣਗੇ ਤਿਰੰਗਾ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਦਾ ਅਜ਼ਾਦੀ ਦਿਵਸ ਭਲਕੇ 15 ਅਗਸਤ ਨੂੰ ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਲੰਧਰ ਵਿਚ ਸੂਬਾ ਪੱਧਰੀ ਸਮਾਗਮ ਹੋਵੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਜਲੰਧਰ ‘ਚ ਹੀ ਤਿਰੰਗਾ ਲਹਿਰਾਉਣਗੇ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਮੁਹਾਲੀ ਅਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਸੰਗਰੂਰ ਵਿਚ ਤਿਰੰਗਾ ਲਹਿਰਾਉਣਗੇ। ਮਨਪ੍ਰੀਤ ਸਿੰਘ ਬਾਦਲ ਦੀ ਸ੍ਰੀ ਮੁਕਤਸਰ ਸਾਹਿਬ, ਓਮ ਪ੍ਰਕਾਸ਼ ਸੋਨੀ ਦੀ ਬਠਿੰਡਾ ਅਤੇ ਸਾਧੂ ਸਿੰਘ ਧਰਮਸੋਤ ਦੀ ਮਾਨਸਾ ‘ਚ ਤਿਰੰਗਾ ਲਹਿਰਾਉਣ ਦੀ ਡਿਊਟੀ ਲਗਾਈ ਗਈ ਹੈ।
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਫਤਹਿਗੜ੍ਹ ਸਾਹਿਬ, ਰਾਣਾ ਗੁਰਮੀਤ ਸੋਢੀ ਪਟਿਆਲਾ,
ਚਰਨਜੀਤ ਚੰਨੀ ਕਪੂਰਥਲਾ ਅਤੇ ਅਰੁਣਾ ਚੌਧਰੀ ਗੁਰਦਾਸਪੁਰ ਵਿਚ ਤਿਰੰਗਾ ਲਹਿਰਾਉਣਗੇ। ਇਸੇ ਤਰ੍ਹਾਂ ਰਜ਼ੀਆ ਸੁਲਤਾਨਾ ਰੋਪੜ, ਸੁਖਜਿੰਦਰ ਰੰਧਾਵਾ ਅੰਮ੍ਰਿਤਸਰ, ਸੁਖਬਿੰਦਰ ਸਰਕਾਰੀਆ ਮੋਗਾ ਅਤੇ ਗੁਰਪ੍ਰੀਤ ਕਾਂਗੜ ਫਿਰੋਜ਼ਪੁਰ ਵਿਚ ਤਿਰੰਗਾ ਲਹਿਰਾਉਣਗੇ। ਬਲਬੀਰ ਸਿੱਧੂ ਹੁਸ਼ਿਆਰਪੁਰ, ਵਿਜੇਇੰਦਰ ਸਿੰਗਲਾ ਲੁਧਿਆਣਾ, ਸੁੰਦਰ ਸ਼ਾਮ ਅਰੋੜਾ ਨਵਾਂਸ਼ਹਿਰ ਅਤੇ ਭਾਰਤ ਭੂਸ਼ਣ ਆਸੂ ਪਠਾਨਕੋਟ ਵਿਚ ਤਿਰੰਗਾ ਲਹਿਰਾਉਣ ਦੀ ਜ਼ਿੰਮੇਵਾਰੀ ਨਿਭਾਉਣਗੇ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …