28 C
Toronto
Thursday, August 13, 2026
spot_img
Homeਪੰਜਾਬਵਿਦੇਸ਼ਾਂ 'ਚੋਂ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਵੇਰਵੇ ਇਕੱਠੇ ਕਰਨ ਦਾ ਕੰਮ...

ਵਿਦੇਸ਼ਾਂ ‘ਚੋਂ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਵੇਰਵੇ ਇਕੱਠੇ ਕਰਨ ਦਾ ਕੰਮ ਸ਼ੁਰੂ

ਵਿਦੇਸ਼ਾਂ ‘ਚੋਂ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਵੇਰਵੇ ਇਕੱਠੇ ਕਰਨ ਦਾ ਕੰਮ ਸ਼ੁਰੂਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਰਕਾਰ ਨੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਨ੍ਹਾਂ ਪੰਜਾਬੀਆਂ ਦੇ ਵੇਰਵੇ ਇਕੱਠੇ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ઠਹੈ ਜਿਹੜੇ ਭਾਰਤ ਤੋਂ ਬਾਹਰ ਰਹਿੰਦੇ ਹਨ ਅਤੇ ਪੰਜਾਬ ਪਰਤਣਾ ਚਾਹੁੰਦੇ ਹਨ।ઠਪੰਜਾਬ ਸਰਕਾਰ ਵੱਲੋਂ ਕੋਵਿਡ ਹੈਲਪ ਡੈਸ਼ਬੋਰਡ ‘ਤੇ ਅਜਿਹੀ ਜਾਣਕਾਰੀ ਭਰਨ ਲਈ ਇਕ ਆਨਲਾਈਨ ਲਿੰਕ ਦਿੱਤਾ ਗਿਆ ਹੈ। ਕੋਈ ਵੀ ਇਛੁੱਕ ਵਿਅਕਤੀ www.covidhelp.punjab.gov.in ‘ਤੇ ઠਲਾਗਇਨ ਕਰਕੇ ਡਾਟਾ ਫਾਰਮ ‘ਤੇ ਕਲਿੱਕ ਕਰ ਸਕਦਾ ਹੈ। ਜਿਹੜੇ ਵਿਅਕਤੀਆਂ ਨੇ ਪਹਿਲਾਂ ਹੀ ਆਪਣੀ ਸਾਰੀ ਜਾਣਕਾਰੀ ਸਬੰਧਤ ਜ਼ਿਲ੍ਹਿਆਂ ਦੇ ਸਥਾਨਕ ਪ੍ਰਸ਼ਾਸਨ ਨੂੰ ਦੇ ਦਿੱਤੀ ਹੈ ਅਤੇ ਇਸ ਸਬੰਧੀ ਆਪਣੇ ਸਬੰਧਤ ਜ਼ਿਲ੍ਹੇ ਨੂੰ ਸੂਚਿਤ ਕਰ ਦਿੱਤਾ ਹੈ, ਉਨ੍ਹਾਂ ਨੂੰ ਇਹ ਫਾਰਮ ਭਰਨ ਦੀ ਕੋਈ ਲੋੜ ਨਹੀਂ ਹੈ।

RELATED ARTICLES
POPULAR POSTS