ਗੱਲ ਧੱਕਾ ਮੁੱਕੀ ਤੱਕ ਪਹੁੰਚੀ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਗੁੱਸਾ ਆ ਗਿਆ ਅਤੇ ਉਹ ਆਪੇ ਤੋਂ ਬਾਹਰ ਹੋ ਗਏ। ਪ੍ਰੈਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰਾਂ ਨੇ ਪਾਰਟੀ ਦੇ ਵਿਰੋਧੀ ਧਿਰ ਵਜੋਂ ਪ੍ਰਦਰਸ਼ਨ ‘ਤੇ ਸਵਾਲ ਉਠਾਇਆ ਤਾਂ ਭਗਵੰਤ ਮਾਨ ਆਪਾ ਖੋ ਬੈਠੇ ਤੇ ਪੱਤਰਕਾਰਾਂ ਨਾਲ ਬਹਿਸ ਪਏ। ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਅਕਾਲੀ ਦਲ ਤਾਂ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਵਿਰੋਧੀ ਧਿਰ ਹੋਣ ਦੇ ਬਾਵਜੂਦ ਤੁਸੀਂ ਧਰਨੇ ਪ੍ਰਦਰਸ਼ਨ ਕਿਉਂ ਨਹੀਂ ਕਰ ਰਹੇ। ਬੱਸ ਇਹ ਸਵਾਲ ਪੁੱਛੇ ਜਾਣ ਦੀ ਦੇਰੀ ਸੀ ਕਿ ਮਾਨ ਆਪਣਾ ਗੁੱਸਾ ਕੰਟਰੋਲ ਨਹੀਂ ਕਰ ਸਕੇ ਤੇ ਸਰੇਆਮ ਪੱਤਰਕਾਰਾਂ ਵੱਲ ਨੂੰ ਉੱਠ ਪਏ। ਭਗਵੰਤ ਮਾਨ ਨੇ ਸਵਾਲ ਪੁੱਛਣ ਵਾਲੇ ਪੱਤਰਕਾਰ ਨੂੰ ਕਾਫੀ ਕੁਝ ਬੋਲਿਆ ਅਤੇ ਗੱਲ ਧੱਕਾ ਮੁੱਕੀ ਤੱਕ ਵੀ ਪਹੁੰਚ ਗਈ। ਭਗਵੰਤ ਮਾਨ ਦੇ ਅਜਿਹੇ ਰਵੱਈਏ ‘ਤੇ ਪੱਤਰਕਾਰ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ।
Check Also
ਐਡਵੋਕੇਟ ਧਾਮੀ ਨੇ ਵਕਫ ਸੋਧ ਬਿਲ ’ਤੇ ਦਿੱਤਾ ਵੱਡਾ ਬਿਆਨ
ਕਿਹਾ : ਕੇਂਦਰ ਸਰਕਾਰ ਘੱਟ ਗਿਣਤੀਆਂ ਦੇ ਮਾਮਲਿਆਂ ’ਚ ਕਰ ਰਹੀ ਹੈ ਦਖਲਅੰਦਾਜ਼ੀ ਅੰਮਿ੍ਰਤਸਰ/ਬਿਊਰੋ ਨਿਊਜ਼ …