-5.1 C
Toronto
Saturday, December 27, 2025
spot_img
Homeਪੰਜਾਬਵਿਆਹ ਸਮਾਗਮ 'ਚ ਚਚੇਰੀ ਭੈਣ ਦਾ ਹੱਥ ਫੜਿਆ

ਵਿਆਹ ਸਮਾਗਮ ‘ਚ ਚਚੇਰੀ ਭੈਣ ਦਾ ਹੱਥ ਫੜਿਆ

ਲਾੜੇ ਨੇ ਮਾਸੀ ਦੇ ਪੁੱਤਰਾਂ ਨੂੰ ਕੁੱਟ-ਕੁੱਟ ਮਾਰ ਦਿੱਤਾ
ਸੋਟੀ ਅਤੇ ਦਾਤਰ ਨਾਲ ਕੀਤੇ ਵਾਰ, ਗ੍ਰਿਫ਼ਤਾਰੀ ਦੇ ਲਈ ਛਾਪੇਮਾਰੀ ਜਾਰੀ
ਤਰਨ ਤਾਰਨ/ਬਿਊਰੋ ਨਿਊਜ਼
ਵਿਆਹ ਦੀ ਪਾਰਟੀ ‘ਚ ਨੱਚਣ ਸਮੇਂ ਚਚੇਰੀ ਭੈਣ ਦਾ ਹੱਥ ਫੜਨ ‘ਤੇ ਲਾੜੇ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਦੋ ਨੌਜਵਾਨਾਂ ਨੂੰ ਦਾਤਰਾਂ ਅਤੇ ਸੋਟੀਆਂ ਨਾਲ ਕਤਲ ਕਰ ਦਿੱਤਾ। ਇਹ ਨੌਜਵਾਨ ਲਾੜੇ ਦੀ ਮਾਸੀ ਦੇ ਪੁੱਤਰ ਸਨ। ਕਸਬਾ ਝਬਾਲ ਦੇ ਪਿੰਡ ਭੂਸੇ ‘ਚ ਉਥੋਂ ਦੇ ਹੀ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ਼ ਬੱਬੂ ਦੇ ਵਿਆਹ ਤੋਂ ਬਾਅਦ ਪਾਰਟੀ ਚੱਲ ਰਹੀ ਸੀ।  ਇਸੇ ਦੌਰਾਨ ਡੀ.ਜੇ. ‘ਤੇ ‘ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨੀਂ ਮਾਰਿਆ…’ ਗੀਤ ਚੱਲ ਰਿਹਾ ਸੀ। ਰਿਸ਼ਤੇਦਾਰ ਭੰਗੜਾ ਪਾ ਰਹੇ ਸਨ। ਬੱਬੂ ਦੇ ਚਾਚੇ ਦੀ ਬੇਟੀ ਵੀ ਨੱਚ ਰਹੀ ਸੀ। ਉਥੇ ਪਹੁੰਚੇ ਬੱਬੂ ਦੇ ਮਾਸੀ ਦੇ ਪੁੱਤਰ ਬਲਵਿੰਦਰ ਸਿੰਘ ਅਤੇ ਰਣਜੋਧ ਸਿੰਘ ਨਿਵਾਸੀ ਅੰਮ੍ਰਿਤਸਰ ਵੀ ਭੰਗੜਾ ਪਾਉਣ ਲੱਗੇ। ਉਨ੍ਹਾਂ ਨੇ ਲੜਕੀ ਦੀ ਬਾਂਹ ਫੜ ਲਈ। ਇਸ ਤੋਂ ਗੁੱਸੇ ‘ਚ ਆਏ ਬੱਬੂ ਨੇ ਪਾਰਟੀ ਦੇ ਦੌਰਾਨ ਹੀ ਆਪਣੇ ਸਾਥੀ ਸ਼ਰਨਜੀਤ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਅਤੇ ਸ਼ਿੰਗਾਰਾ ਸਿੰਘ ਦੇ ਨਾਲ ਮਿਲ ਕੇ ਦੋਵੇਂ ਨੌਜਵਾਨਾਂ ਨੂੰ ਸੋਟੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦਾਤਰ ਵੀ ਮਾਰੇ, ਜਿਸ ਨਾਲ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੇ ਥਾਣਾ ਸਰਾਏ ਅਮਾਨਤ ਖਾਨ ਦੇ ਇੰਚਾਰਜ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

RELATED ARTICLES
POPULAR POSTS