2.4 C
Toronto
Friday, December 19, 2025
spot_img
Homeਪੰਜਾਬਬਾਦਲ ਨੇ ਠੁਕਰਾਈ ਸਰਕਾਰੀ ਰਿਹਾਇਸ਼

ਬਾਦਲ ਨੇ ਠੁਕਰਾਈ ਸਰਕਾਰੀ ਰਿਹਾਇਸ਼

ਥੈਂਕਯੂ ਕੈਪਟਨ ਸਾਹਿਬ, ਮੈਂ ਆਪਣੇ ਰਹਿਣ ਦਾ ਪ੍ਰਬੰਧ ਖੁਦ ਕਰ ਲਵਾਂਗਾ : ਬਾਦਲ
ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਮਨਪਸੰਦ ਦੀ ਸਰਕਾਰੀ ਰਿਹਾਇਸ਼ ਦੇਣ ਦਾ ਫੈਸਲਾ ਕੀਤਾ ਸੀ। ਬਾਦਲ ਨੇ ਕਿਹਾ ਕਿ ‘ਤੁਸੀਂ ਮੇਰੇ ਬਾਰੇ ਸੋਚਿਆ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ’ ਮੈਂ ਆਪਣੇ ਰਹਿਣ ਦਾ ਪ੍ਰਬੰਧ ਖੁਦ ਕਰ ਸਕਦਾ ਹਾਂ।
ਸੂਬੇ ਦੇ ਹਿਤਾਂ ਲਈ ਦੇਵਾਂਗੇ ਸਮਰਥਨ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਉਹ ਅਤੇ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਹਿਤਾਂ ਨਾਲ ਜੁੜੇ ਸਰਕਾਰ ਦੇ ਹਰ ਫੈਸਲੇ ਦਾ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਇੱਛਾ ਰੱਖਦੀ ਹੈ ਤਾਂ ਇਹ ਕੰਮ ਆਸਨੀ ਨਾਲ ਹੋ ਜਾਵੇਗਾ ਕਿਉਂਕਿ ਮੈਨੀਫੈਸਟੋ ਸੰਸਾਰ ਦੇ ਸਭ ਤੋਂ ਵਧੀਆ ਇਕਨਾਮਿਸਟ ਮੰਨੇ ਜਾਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਿਲੀਜ਼ ਕੀਤਾ ਸੀ।

RELATED ARTICLES
POPULAR POSTS