Breaking News
Home / ਪੰਜਾਬ / ਪੰਜਾਬ ਸਰਕਾਰ ਸਤਿੰਦਰ ਸੱਤੀ ‘ਤੇ ਹੋਈ ਮੇਹਰਬਾਨ

ਪੰਜਾਬ ਸਰਕਾਰ ਸਤਿੰਦਰ ਸੱਤੀ ‘ਤੇ ਹੋਈ ਮੇਹਰਬਾਨ

8ਸੱਤੀ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਮੈਨ ਬਣੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਸਤਿੰਦਰ ਸੱਤੀ ‘ਤੇ ਮਿਹਰਬਾਨ ਹੋਈ ਹੈ। ਗਾਇਕਾ ਤੇ ਟੀ.ਵੀ. ਐਂਕਰ ਸਤਿੰਦਰ ਸੱਤੀ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਚੁਣੀ ਗਈ ਹੈ। ਜਾਣਕਾਰੀ ਮੁਤਾਬਕ ਸੱਤੀ ਨੂੰ ਬਾਦਲਾਂ ਨਾਲ ਨੇੜਤਾ ਦਾ ਫਾਇਦਾ ਮਿਲਿਆ ਹੈ। ਉਂਜ ਸੱਤੀ ਦਾ ਕਲਾ ਤੇ ਸਾਹਿਤ ਨਾਲ ਕੋਈ ਖਾਸ ਵਾਸਤਾ ਨਹੀਂ ਹੈ।
ਸੱਤੀ ਤੋਂ ਇਲਾਵਾ ਲਖਵਿੰਦਰ ਸਿੰਘ ਜੌਹਲ ਜਨਰਲ ਸਕੱਤਰ ਚੁਣੇ ਗਏ ਹਨ ਜਦਕਿ ਇੰਜਨੀਅਰ ਸੁਰਿੰਦਰ ਸਿੰਘ ਵਿਰਦੀ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਉਪ ਚੇਅਰਮੈਨ ਐਲਾਨਿਆ ਗਿਆ ਹੈ। ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਪੰਜਾਬ ਕਲਾ ਪ੍ਰੀਸ਼ਦ ਦੀ ਜਨਰਲ ਬਾਡੀ ਵੱਲੋਂ ਸੈਕਟਰ-16 ਦੇ ਕਲਾ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਲਿਆ ਗਿਆ। ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਲਈ ਐਸ.ਐਸ. ਵਿਰਦੀ, ਸਤਿੰਦਰ ਸੱਤੀ ਤੇ ਲਖਵਿੰਦਰ ਜੌਹਲ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਸੱਤੀ ਦੇ ਨਾਂ ‘ਤੇ ਵਿਵਾਦ ਵੀ ਛਿੜਿਆ ਰਿਹਾ ਹੈ। ਸਾਹਿਤ, ਕਲਾ ਤੇ ਸੰਗੀਤ ਨਾਲ ਜੁੜੇ ਵਿਦਵਾਨਾਂ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੀਸ਼ਦ ਦੇ ਪਿਛੋਕੜ ਨੂੰ ਵੇਖਦਿਆਂ ਕੱਦਾਵਰ ਵਿਅਕਤੀਆਂ ਨੂੰ ਇਹ ਅਹੁਦੇ ਦੇਣੇ ਚਾਹੀਦੇ ਹਨ ਤਾਂ ਜੋ ਕਲਾਕਾਰਾਂ ਦੇ ਮੱਕੇ ਵੱਜੋਂ ਜਾਣੀ ਜਾਂਦੀ ਇਸ ਸੰਸਥਾ ਦੀ ਮਾਣ ਮਰਿਆਦਾ, ਵਕਾਰ ਤੇ ਰੁਤਬੇ ਨੂੰ ਸੱਟ ਨਾ ਵੱਜੇ।

Check Also

ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ

ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …