ਪਾਕਿ ਫੌਜ ਦੇ ਜਨਰਲ ਬਾਜਵਾ ਨੂੰ ਪਾਈ ਜੱਫੀ ਚਰਚਾ ਦਾ ਵਿਸ਼ਾ ਬਣੀ
ਚੰਡੀਗੜ੍ਹ/ਬਿਊਰੋ ਨਿਊਜ਼
ਲੰਘੇ ਸ਼ਨੀਵਾਰ ਨੂੰ ਇਮਰਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਇਮਰਾਨ ਖਾਨ ਦੇ ਇਸ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ ਸਨ ਅਤੇ ਉਹ ਇਮਰਾਨ ਲਈ ਕਸ਼ਮੀਰੀ ਸ਼ਾਲ ਤੋਹਫੇ ਵਜੋਂ ਲੈ ਗਏ। ਸਿੱਧੂ ਦੀ ਪਾਕਿਸਤਾਨ ਫੇਰੀ ਕਈ ਵਿਵਾਦਾਂ ਨੂੰ ਜਨਮ ਵੀ ਦੇ ਗਈ। ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਵਿਚ ਲੈਣਾ ਸਿੱਧੂ ਲਈ ਮੁਸੀਬਤ ਬਣ ਗਿਆ। ਇਸ ਸਬੰਧੀ ਸਿੱਧੂ ਨੇ ਕਿਹਾ ”ਜੇ ਕੋਈ ਮੇਰੇ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਸਾਡਾ ਸਭਿਆਚਾਰ ਇੱਕ ਹੈ, ਅਸੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਰਹੱਦ ਖੋਲ੍ਹ ਦਿਆਂਗੇ ਤਾਂ ਫਿਰ ਮੈਂ ਕੀ ਕਰਦਾ।”
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਦੇ ਪਾਕਿਸਤਾਨ ਜਾਣ ‘ਤੇ ਨਰਾਜ਼ਗੀ ਜ਼ਾਹਰ ਕੀਤੀ ਹੈ। ਸਿੱਧੂ ਦਾ ਕਾਫਲਾ ਜਦੋਂ ਵਾਪਸ ਅਟਾਰੀ ਪਹੁੰਚਿਆ ਤਾਂ ਪਗੜੀ ਸੰਭਾਲ ਜੱਟਾ ਲਹਿਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ।
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …