ਹਰਿਆਣਾ ਦੇ ਮੁੱਖ ਮੰਤਰੀ ਨੇ ਦਿਖਾਈ ਹਰੀ ਝੰਡੀ
ਚੰਡੀਗੜ੍ਹ, ਬਿਊਰੋ ਨਿਊਜ਼
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਚੰਡੀਗੜ੍ਹ ਹਵਾਈ ਅੱਡੇ ਤੋਂ ਹਿਸਾਰ ਲਈ ਏਅਰ ਟੈਕਸੀ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਹਿਸਾਰ ਤੋਂ ਬਾਅਦ ਇਸ ਸੇਵਾ ਨੂੰ ਹੋਰ ਰੂਟਾਂ ‘ਤੇ ਵੀ ਚਲਾਇਆ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਚਾਰ ਸੀਟਾਂ ਦਾ ਛੋਟਾ ਜਹਾਜ਼ ਹੈ ਅਤੇ ਦੇਸ਼ ‘ਚ ਪਹਿਲੀ ਵਾਰ ਇਸ ਤਰ੍ਹਾਂ ਦਾ ਛੋਟਾ ਜਹਾਜ਼ ਏਅਰ ਟੈਕਸੀ ਦੇ ਰੂਪ ‘ਚ ਚਲਾਇਆ ਜਾ ਰਿਹਾ ਹੈ। ਅੱਜ ਪਹਿਲੇ ਪੜਾਅ ‘ਚ ਇਸ ਦੀ ਸੇਵਾ ਚੰਡੀਗੜ੍ਹ ਤੋਂ ਹਿਸਾਰ ਲਈ ਸ਼ੁਰੂ ਕੀਤੀ ਗਈ ਹੈ। ਇਸ ਦੀ ਉਡਾਣ ਲਗਭਗ 45 ਮਿੰਟਾਂ ਦੀ ਹੋਵੇਗੀ। ਇਸ ਦੀ ਬੁਕਿੰਗ ਆਨਲਾਈਨ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਏਅਰ ਟੈਕਸੀ ਦਾ ਦੂਜਾ ਪੜਾਅ 18 ਜਨਵਰੀ ਨੂੰ ਹਿਸਾਰ ਤੋਂ ਦੇਹਰਾਦੂਨ ਲਈ ਸ਼ੁਰੂ ਕੀਤਾ ਜਾਵੇਗਾ ਅਤੇ ਤੀਜਾ ਪੜਾਅ 23 ਜਨਵਰੀ ਨੂੰ ਹਿਸਾਰ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤਾ ਜਾਵੇਗਾ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …