-5.5 C
Toronto
Monday, February 2, 2026
spot_img
Homeਪੰਜਾਬਪੰਜਾਬ ਸਰਕਾਰ ਨੇ ਫਤਹਿ ਕਿੱਟਾਂ ਖਰੀਦਣ 'ਚ ਕੀਤਾ ਵੱਡਾ ਘਪਲਾ : ਭਗਵੰਤ...

ਪੰਜਾਬ ਸਰਕਾਰ ਨੇ ਫਤਹਿ ਕਿੱਟਾਂ ਖਰੀਦਣ ‘ਚ ਕੀਤਾ ਵੱਡਾ ਘਪਲਾ : ਭਗਵੰਤ ਮਾਨ

837 ਰੁਪਏ ਵਾਲੀ ਫਤਹਿ ਕਿੱਟ 1338 ਰੁਪਏ ‘ਚ ਖਰੀਦਣ ਦੇ ਆਰੋਪ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਦੌਰ ਵਿੱਚ ਵੀ ਘੁਟਾਲੇ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਨੇ ਫਤਹਿ ਕਿੱਟਾਂ ਖਰੀਦਣ ਵਿੱਚ ਕਰੋੜਾਂ ਰੁਪਏ ਦਾ ਕਥਿਤ ਲੈਣ-ਦੇਣ ਕੀਤਾ ਹੈ। ਉਨ੍ਹਾਂ ਆਰੋਪ ਲਾਇਆ ਕਿ ‘ਆਫ਼ਤ ਨੂੰ ਅਵਸਰ’ ਵਜੋਂ ਵਰਤਦਿਆਂ ਕੈਪਟਨ ਸਰਕਾਰ ਨੇ ਜਿੱਥੇ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚ ਕੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ, ਉੱਥੇ ਹੀ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਂਦੀ ‘ਫਤਹਿ ਕਿੱਟ’ ਖਰੀਦਣ ਵਿੱਚ ਵੀ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਹੈ ਕਿਉਂਕਿ ਕੈਪਟਨ ਸਰਕਾਰ ਨੇ 837 ਰੁਪਏ ਵਾਲੀ ਫ਼ਤਹਿ ਕਿੱਟ 1338 ਰੁਪਏ ਵਿੱਚ ਖਰੀਦ ਕੇ ਸੂਬੇ ਦੇ ਲੋਕਾਂ ਦੀਆਂ ਜੇਬਾਂ ‘ਤੇ ਡਾਕਾ ਮਾਰਿਆ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਫਤਹਿ ਕਿੱਟ ਖਰੀਦਣ ਲਈ ਕੈਪਟਨ ਸਰਕਾਰ ਨੇ ਪਹਿਲਾਂ 3 ਅਪਰੈਲ ਨੂੰ ਟੈਂਡਰ ਮੁਕੰਮਲ ਕੀਤਾ ਸੀ, ਜਿਸ ਵਿੱਚ 837.78 ਰੁਪਏ ਪ੍ਰਤੀ ਕਿੱਟ ਦਾ ਮੁੱਲ ਤੈਅ ਕੀਤਾ ਗਿਆ ਸੀ।
ਇਸ ਟੈਂਡਰ ਰਾਹੀਂ ਫ਼ਤਹਿ ਕਿੱਟਾਂ ਦੀ ਸਪਲਾਈ ਦੇਣ ਦਾ ਸਮਾਂ 6 ਮਹੀਨੇ ਨਿਰਧਾਰਤ ਕੀਤਾ ਗਿਆ ਸੀ।
‘ਆਪ’ ਆਗੂਆਂ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਇਸ ਸਸਤੇ ਟੈਂਡਰ ਦੀ ਥਾਂ 20 ਅਪਰੈਲ ਨੂੰ ਦੂਜੇ ਟੈਂਡਰ ਰਾਹੀਂ ਫਤਹਿ ਕਿੱਟ 1226.40 ਰੁਪਏ ਦੀ ਖਰੀਦਣ ਲਈ ਸਮਝੌਤਾ ਕੀਤਾ, ਜੋ ਕਿ ਪਹਿਲਾਂ ਮਿਲ ਰਹੀ ਕੀਮਤ ਤੋਂ ਬਹੁਤ ਜ਼ਿਆਦਾ ਸੀ। ਦੂਜੇ ਟੈਂਡਰ ਰਾਹੀਂ 1226.40 ਰੁਪਏ ਦੇ ਹਿਸਾਬ ਨਾਲ 50 ਹਜ਼ਾਰ ਫ਼ਤਹਿ ਕਿੱਟਾਂ ਖਰੀਦੀਆਂ ਗਈਆਂ, ਜਦਕਿ ਸਬੰਧਤ ਕੰਪਨੀ ਕੋਲ ਮੈਡੀਕਲ ਲਾਇਸੈਂਸ ਵੀ ਨਹੀਂ ਹੈ।
7 ਮਈ ਨੂੰ ਹੋਰ ਕਿੱਟਾਂ ਖਰੀਦਣ ਲਈ ਵੱਖਰੇ ਟੈਂਡਰ ਰਾਹੀਂ 1338 ਰੁਪਏ ਦੇ ਹਿਸਾਬ ਨਾਲ ਸਮਝੌਤਾ ਕੀਤਾ ਗਿਆ ਤੇ 1 ਲੱਖ 50 ਹਜ਼ਾਰ ਕਿੱਟਾਂ 1338 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਖਰੀਦੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ।

RELATED ARTICLES
POPULAR POSTS